
ਬੀਕਾਨੇਰ 'ਚ ਕਥਿਤ ਜ਼ਮੀਨ ਘਪਲੇ ਨਾਲ ਜੁੜੇ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਖੇਤਰੀ ਦਫ਼ਤਰ 'ਚ ਬੁਧਵਾਰ ਨੂੰ ਲਗਾਤਾਰ ਦੂਜੇ ਦਿਨ ਕਾਂਗਰਸ.....
ਜੈਪੁਰ : ਬੀਕਾਨੇਰ 'ਚ ਕਥਿਤ ਜ਼ਮੀਨ ਘਪਲੇ ਨਾਲ ਜੁੜੇ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਖੇਤਰੀ ਦਫ਼ਤਰ 'ਚ ਬੁਧਵਾਰ ਨੂੰ ਲਗਾਤਾਰ ਦੂਜੇ ਦਿਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਤੋਂ ਪੁੱਛ-ਪੜਤਾਲ ਕੀਤੀ ਗਈ। ਸਖ਼ਤ ਸੁਰੱਖਿਆ ਵਿਚਕਾਰ ਵਾਡਰਾ ਸਵੇਰੇ ਸਾਢੇ ਦਸ ਵਜੇ ਖੇਤਰੀ ਦਫ਼ਤਰ ਪੁੱਜੇ। ਦੁਪਹਿਰ ਡੇਢ ਕੁ ਵਜੇ ਉਨ੍ਹਾਂ ਨੂੰ ਇਕ ਘੰਟੇ ਲਈ ਦੁਪਹਿਰ ਦਾ ਖਾਣਾ ਖਾਣ ਦਾ ਸਮਾਂ ਦਿਤਾ ਗਿਆ ਅਤੇ ਫਿਰ ਪੁੱਛ-ਪੜਤਾਲ ਸ਼ੁਰੂ ਹੋ ਗਈ। ਮੰਗਲਵਾਰ ਨੂੰ ਵਾਡਰਾ ਦੀ ਮਾਂਤ ਅਤੇ ਮੌਰਨ ਵੀ ਈ.ਡੀ. ਸਾਹਮਣੇ ਪੇਸ਼ ਹੋਈ ਸੀ। ਮੌਰੀਨ ਨੂੰ ਛੇਤੀ ਹੀ ਜਾਣ ਦੀ ਇਜਾਜ਼ਤ ਦੇ ਦਿਤੀ ਗਈ ਸੀ। ਜਦਕਿ ਵਾਡਰਾ ਤੋਂ ਪੂਰੇ 9 ਘੰਟੇ ਪੁੱਛ-ਪੜਤਾਲ ਚੱਲੀ ਸੀ। (ਪੀਟੀਆਈ)