ਸਮੁੱਚੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕਜੁੱਟ ਹੋ ਕੇ ਭਾਜਪਾ ਵਿਰੁੱਧ ਲੜਨ- ਮਮਤਾ
Published : Feb 14, 2021, 12:24 am IST
Updated : Feb 14, 2021, 12:24 am IST
SHARE ARTICLE
mamta
mamta

ਭਾਜਪਾ ਨੇ ਇਸ ਪ੍ਰਸਤਾਵ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਸੂਬੇ ਵਿਚ ਟੀਐਮਸੀ ਦੇ ਸਾਹਮਣੇ ਭਗਵਾਂ ਪਾਰਟੀ ਹੀ ਇਕਮਾਤਰ ਵਿਕਲਪ ਹੈ ।

ਕੋਲਕਾਤਾ : ਤ੍ਰਿਣਮੂਲ ਕਾਂਗਰਸ ਨੇ ਸ਼ਨੀਵਾਰ ਨੂੰ ਖੱਬੇ ਮੋਰਚੇ-ਕਾਂਗਰਸ ਦੇ ਗੱਠਜੋੜ ਨੂੰ ਬੀਜੇਪੀ ਖਿਲਾਫ ਇਕਜੁਟ ਲੜਾਈ ਲੜਨ ਦੀ ਅਪੀਲ ਕੀਤੀ,ਤਾਂ ਜੋ ਸੂਬੇ ਵਿਚ “ਵਧੇਰੇ ਖਤਰਨਾਕ” ਭਾਜਪਾ ਨੂੰ ਆਪਣੀਆਂ ਲੱਤਾਂ ਫੈਲਾਉਣ ਦਾ ਮੌਕਾ ਨਾ ਮਿਲ ਸਕੇ । ਹਾਲਾਂਕਿ,ਖੱਬੀਆਂ ਪਾਰਟੀਆਂ ਅਤੇ ਕਾਂਗਰਸ ਨੇ ਇਸ ਅਪੀਲ ਨੂੰ ਬਿਲਕੁਲ ਰੱਦ ਕਰ ਦਿੱਤਾ ਅਤੇ ਟੀਐਮਸੀ ਨੂੰ ਭਾਜਪਾ ਦੀ "ਬੀ ਟੀਮ" ਕਿਹਾ ।

Mamta Mamtaਪਿਛਲੇ ਮਹੀਨੇ ਇਹ ਦੂਜਾ ਮੌਕਾ ਹੈ ਜਦੋਂ ਟੀਐਮਸੀ ਨੇ ਖੱਬੀਆਂ ਪਾਰਟੀਆਂ ਅਤੇ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਇੱਕਜੁੱਟ ਹੋ ਕੇ ਭਾਜਪਾ ਵਿਰੁੱਧ ਲੜਨ। ਭਾਜਪਾ ਨੇ ਇਸ ਪ੍ਰਸਤਾਵ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਸੂਬੇ ਵਿਚ ਟੀਐਮਸੀ ਦੇ ਸਾਹਮਣੇ ਭਗਵਾਂ ਪਾਰਟੀ ਹੀ ਇਕਮਾਤਰ ਵਿਕਲਪ ਹੈ । ਰਾਜ ਦੀ 294 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਅਪ੍ਰੈਲ-ਮਈ ਵਿਚ ਹੋਣੀਆਂ ਹਨ ।

PM Modi will visit Tamil Nadu and Kerala on 14th FebPM Modi will visit Tamil Nadu and Kerala on 14th Febਪੱਛਮੀ ਬੰਗਾਲ ਦੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਤਪਸ ਰਾਏ ਨੇ ਕਿਹਾ, "ਜੇਕਰ ਖੱਬਾ ਮੋਰਚਾ ਅਤੇ ਕਾਂਗਰਸ ਸੱਚਮੁੱਚ ਭਾਜਪਾ ਵਿਰੋਧੀ ਹਨ ਤਾਂ ਉਨ੍ਹਾਂ ਨੂੰ ਭਗਵਾ ਪਾਰਟੀ ਦੀ ਫਿਰਕੂ ਅਤੇ ਵੰਡਵਾਦੀ ਰਾਜਨੀਤੀ ਵਿਰੁੱਧ ਮਮਤਾ ਬੈਨਰਜੀ ਦੀ ਲੜਾਈ ਵਿਚ ਸਹਿਯੋਗ ਦੇਣਾ ਚਾਹੀਦਾ ਹੈ । ਉਨ੍ਹਾਂ ਨੂੰ ਮਮਤਾ ਬੈਨਰਜੀ ਅਤੇ ਟੀਐਮਸੀ ਦਾ ਵਿਰੋਧ ਕਰਦਿਆਂ ਬੰਗਾਲ ਵਿੱਚ ਵਧੇਰੇ ਖ਼ਤਰਨਾਕ ਭਾਜਪਾ ਨੂੰ ਸੱਦਾ ਦੇਣ ਦੀ ਗਲਤੀ ਨਹੀਂ ਕਰਨੀ ਚਾਹੀਦੀ । ਉਨ੍ਹਾਂ ਨੂੰ ਤ੍ਰਿਪੁਰਾ ਦੀ ਸਥਿਤੀ ਨੂੰ ਵੇਖਣਾ ਚਾਹੀਦਾ ਹੈ ਅਤੇ ਫੈਸਲਾ ਲੈਣਾ ਚਾਹੀਦਾ ਹੈ ਕਿ ਕੀ ਕਰਨਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟੀਐਮਸੀ ਨੇ ਭਾਜਪਾ ਨਾਲ ਮੁਕਾਬਲਾ ਕਰਨ ਲਈ ਖੱਬੇ ਮੋਰਚੇ ਅਤੇ ਕਾਂਗਰਸ ਨਾਲ ਕਿਸੇ ਮਜ਼ਬੂਤ ​​ਮੰਚ ਦੇ ਹੱਕ ਵਿੱਚ ਗੱਲ ਕੀਤੀ ਹੋਵੇ। ਕਈ ਹੋਰ ਟੀਐਮਸੀ ਨੇਤਾਵਾਂ ਨੇ ਵੀ ਪਹਿਲਾਂ ਅਜਿਹੀਆਂ ਅਪੀਲ ਕੀਤੀ ਸੀ ।

Amit with MamtaAmit with Mamtaਟੀਐਮਸੀ ਦੇ ਪ੍ਰਸਤਾਵ 'ਤੇ ਪ੍ਰਤੀਕਰਮ ਦਿੰਦਿਆਂ ਰਾਜ ਦੇ ਸੀਨੀਅਰ ਕਾਂਗਰਸੀ ਨੇਤਾ ਅਬਦੁੱਲ ਮੰਨਣ ਨੇ ਟੀਐਮਸੀ ਨੂੰ ਭਾਜਪਾ ਦੇ ਬੰਗਾਲ ਦੇ ਵੱਧਣ ਲਈ ਜ਼ਿੰਮੇਵਾਰ ਠਹਿਰਾਇਆ । ਉਨ੍ਹਾਂ ਕਿਹਾ,“ਅਸੀਂ ਟੀਐਮਸੀ ਨਾਲ ਗੱਠਜੋੜ ਵਿੱਚ ਦਿਲਚਸਪੀ ਨਹੀਂ ਰੱਖਦੇ । ਪਿਛਲੇ 10 ਸਾਲਾਂ ਤੋਂ ਆਪਣੇ ਵਿਧਾਇਕਾਂ ਨੂੰ ਫਸਾਉਣ ਤੋਂ ਬਾਅਦ ਟੀਐਮਸੀ ਹੁਣ ਸਾਡੇ ਨਾਲ ਗਠਜੋੜ ਵਿੱਚ ਕਿਉਂ ਦਿਲਚਸਪੀ ਰੱਖ ਰਹੀ ਹੈ ? ਇਹ ਮਮਤਾ ਬੈਨਰਜੀ ਦੇ ਕਾਰਨ ਹੈ ਕਿ ਭਾਜਪਾ ਨੇ ਬੰਗਾਲ ਵਿੱਚ ਇੰਨਾ ਵਾਧਾ ਕੀਤਾ ਹੈ।  

Mamta Banerjee, Amit ShahMamta Banerjee, Amit Shahਸੀਪੀਆਈ (ਐਮ) ਦੇ ਸੀਨੀਅਰ ਨੇਤਾ ਸੁਜਾਨ ਚੱਕਰਵਰਤੀ ਨੇ ਕਿਹਾ ਕਿ ਭਾਜਪਾ ਅਤੇ ਟੀਐਮਸੀ ਦੋਵੇਂ ਰਾਜ ਵਿੱਚ ਖੱਬੀਆਂ ਪਾਰਟੀਆਂ ਅਤੇ ਕਾਂਗਰਸ ਨੂੰ ਕਮਜ਼ੋਰ ਪਾਰਟੀਆਂ ਵਜੋਂ ਪ੍ਰਚਾਰ ਕਰਨ ਤੋਂ ਬਾਅਦ ਖੱਬੇਪੱਖੀ ਪਾਰਟੀਆਂ ਦੀਆਂ ਵੋਟਾਂ ਭੁਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਚੱਕਰਵਰਤੀ ਨੇ ਕਿਹਾ ਕਿ ਖੱਬੀਆਂ ਅਤੇ ਕਾਂਗਰਸ ਅਗਲੀਆਂ ਚੋਣਾਂ ਵਿਚ ਟੀਐਮਸੀ ਅਤੇ ਭਾਜਪਾ ਦੋਵਾਂ ਨੂੰ ਹਰਾ ਦੇਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement