ਖੁਦ ਨੂੰ 'ਪੰਜਾਬ ਦਾ ਨਕਲੀ ਪੁੱਤ' ਕਹਿਣ ਤੋਂ ਭੜਕੇ ਹਰਭਜਨ, ਯੂਜ਼ਰ ਨੂੰ ਸੁਣਾਈਆਂ ਖਰੀਆਂ-ਖਰੀਆਂ
Published : Feb 14, 2021, 4:24 pm IST
Updated : Feb 14, 2021, 4:24 pm IST
SHARE ARTICLE
Harbhajan Singh
Harbhajan Singh

ਕਿਹਾ, ਇੰਸਟਾਗ੍ਰਾਮ ਦੀ ਦੁਰਵਰਤੋਂ ਕਰ ਕੇ ਕੋਈ ਪੰਜਾਬ ਦਾ ਅਸਲੀ ਪੁੱਤਰ ਨਹੀਂ ਬਣ ਜਾਂਦਾ

ਨਵੀਂ ਦਿੱਲੀ: ਆਪਣੇ ਗੁੱਸੇ ਕਰ ਕੇ ਜਾਣੇ ਜਾਂਦੇ ਕ੍ਰਿਕਟਰ ਹਰਭਜਨ ਸਿੰਘ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਇਸ ਵਾਰ ਉਨ੍ਹਾਂ ਦੇ ਗੁੱਸੇ ਦਾ ਸ਼ਿਕਾਰ ਸੋਸ਼ਲ ਮੀਡੀਆ ਦੇ ਕੁੱਝ ਯੂਜ਼ਰ ਹੋਏ ਹਨ, ਜਿਨ੍ਹਾਂ ਨੇ ਹਰਭਜਨ ਸਿੰਘ ਵਲੋਂ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕਰਨ ਨੂੰ ਲੈ ਕੇ ਕੁਮੈਂਟ ਕੀਤੇ ਸਨ। ਇਸ ਤੋਂ ਗੁੱਸੇ ਹੋਏ ਹਰਭਜਨ ਮਾਨ ਨੇ ਯੂਜ਼ਰ ਨੂੰ ਕਾਫੀ ਖਰੀਆਂ ਖੋਟੀਆਂ ਸੁਣਾਈਆਂ, ਜਿਸ ਦੀ ਲੋਕਾਂ ਵਿਚ ਖੂਬ ਚਰਚਾ ਹੋ ਰਹੀ ਹੈ। 

Harbhajan singh becomes first celebrity who took these steps against chinaHarbhajan singh 

ਦਰਅਸਲ ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਨੇ ਸ਼ਨੀਵਾਰ ਨੂੰ ਆਪਣੇ ਭਾਣਜੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ। ਇਸ ‘ਤੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਭੱਜੀ ਨੇ ਯੂਜ਼ਰ ਨੂੰ ਕਰੜਾ ਜਵਾਬ ਦਿੰਦਿਆਂ ਫੋਟੋ ਪੋਸਟ ਕਰ ਲਿਖਿਆ ‘ਮਾਮਾ-ਭਾਣਜਾ’, ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਦੀ ਇਮੋਜੀ ਵੀ ਸ਼ੇਅਰ ਕੀਤੀ। ਇਸ ‘ਤੇ ਇੱਤ ‘SaveFarmers21’ ਨਾਂ ਦੇ ਹੈਂਡਲ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਉਸ ਨੂੰ 'ਪੰਜਾਬ ਦਾ ਝੂਠਾ ਪੁੱਤਰ' ਵੀ ਲਿਖਿਆ।

Harbhajan SinghHarbhajan Singh

ਇਸ ਦੇ ਜਵਾਬ ਵਿਚ ਭੱਜੀ ਨੇ ਪੰਜਾਬੀ ਵਿਚ ਲਿਖਿਆ, ‘ਜਿੱਥੇ ਤੁਸੀਂ ਮਿਲਣਾ ਚਾਹੁੰਦੇ ਹੋ, ਮਿਲ ਲੈਣਾ। ਆਪਣੇ ਸ਼ੱਕ ਨੂੰ ਬਾਹਰ ਕੱਢ ਲੈਣਾ। ਇੰਸਟਾਗ੍ਰਾਮ ਦੀ ਦੁਰਵਰਤੋਂ ਕਰਕੇ, ਤੁਸੀਂ ਪੰਜਾਬ ਦੇ ਅਸਲ ਬੇਟੇ ਬਣ ਜਾਓਗੇ। ਅਸੀਂ ਆਪਣੇ ਪੰਜਾਬ ਵਿਚ ਸਤਿਕਾਰ ਕਰਨਾ ਸਿਖਾਉਂਦੇ ਹਾਂ, ਤੁਹਾਡੇ ਵਰਗੇ ਸਿਰਫ ਭੌਂਕਣਾ ਜਾਣਦੇ ਹਨ।''Harbhajan Singh Harbhajan Singh

 

ਕਾਬਲੇਗੌਰ ਹੈ ਕਿ ਹਰਭਜਨ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀਆਂ ਪਾਈਆਂ ਪੋਸਟਾਂ ਨੂੰ ਵੱਡੀ ਗਿਣਤੀ ਲੋਕ ਪਸੰਦ ਕਰਦੇ ਹਨ। ਹਾਲੀਆਂ ਵਿਵਾਦ ਨੂੰ ਕਿਸਾਨੀ ਸੰਘਰਸ਼ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਹਰਭਜਨ ਸਿੰਘ ਵਲੋਂ ਕਿਸਾਨਾਂ ਦੇ ਹੱਕ ਵਿਚ ਖੁਲ੍ਹ ਕੇ ਵਿਚਰਨ ਤੋਂ ਗੁਰੇਜ ਕੀਤਾ ਜਾ ਰਿਹਾ ਹੈ। ਭਾਵੇਂ ਉਹ ਕਿਸਾਨਾਂ ਦੇ ਹੱਕ ਵਿਚ ਨਿਤਰਦਿਆਂ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕਰ ਚੁਕੇ ਹਨ ਪਰ ਪੰਜਾਬ ਨਾਲ ਸਬੰਧਤ ਹੋਣ ਕਾਰਨ ਹਰਭਜਨ ਸਿੰਘ ਤੋਂ ਕਿਸਾਨਾਂ ਦੇ ਹੱਕ ਵਿਚ ਖੁਲ੍ਹ ਕੇ ਆਵਾਜ਼ ਬੁਲੰਦ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement