ਚੇਨਈ ਪਹੁੰਚੇ ਪੀਐਮ ਮੋਦੀ, ਫ਼ੌਜ ਮੁਖੀ ਨਰਵਾਣੇ ਨੂੰ ਸੌਂਪੀ ਅਰਜਨ ਟੈਂਕ ਦੀ ਚਾਬੀ
Published : Feb 14, 2021, 12:32 pm IST
Updated : Feb 14, 2021, 1:24 pm IST
SHARE ARTICLE
Pm Modi
Pm Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਤਮਿਲਨਾਡੁ ਦੀ ਰਾਜਧਾਨੀ ਚੇਨਈ...

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਤਮਿਲਨਾਡੁ ਦੀ ਰਾਜਧਾਨੀ ਚੇਨਈ ਪਹੁੰਚ ਗਏ ਹਨ। ਉਨ੍ਹਾਂ ਨੇ ਇੱਥੇ ਫ਼ੌਜ ਮੁਖੀ ਜਨਰਲ ਐਮਐਮ ਨਰਵਣੇ ਨੂੰ ਲੜਾਕੂ ਟੈਂਕ ਅਰਜੁਨ (ਐਮਕੇ-1ਏ) ਦੀ ਚਾਬੀ ਸੌਂਪ ਦਿੱਤੀ ਹੈ। ਇਸਤੋਂ ਇਲਾਵਾ ਉਹ ਕਈਂ ਪ੍ਰਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ। ਪੂਰੀ ਤਰ੍ਹਾਂ ਸਵਦੇਸ਼ੀ ਨਿਰਮਿਤ ਅਰਜੁਨ ਟੈਂਕ ਦੇ ਇਸ ਉੱਨਤ ਸੰਸਕਰਨ ਦਾ ਨਿਸ਼ਾਨਾ ਅਚੂਕ ਦੱਸਿਆ ਜਾ ਰਿਹਾ ਹੈ, ਜਿਸਦੇ ਨਾਲ ਭਾਰਤੀ ਫੌਜ ਦੀ ਜ਼ਮੀਨ ਉੱਤੇ ਮਾਰੂ ਸਮਰੱਥਾ ਨੂੰ ਹੋਰ ਜ਼ਿਆਦਾ ਮਜਬੂਤੀ ਮਿਲੇਗੀ।

ਇਸ ਟੈਂਕ ਨੂੰ ਸੀਵੀਆਰਡੀਈ, ਡੀਆਰਡੀਓ ਨੇ 15 ਵਿਦਿਅਕ ਅਦਾਰੇ, 8 ਪ੍ਰਯੋਗਸ਼ਾਲਾਵਾਂ ਅਤੇ ਕਈ ਐਮ.ਐਸ.ਐਮ.ਈ ਦੇ ਨਾਲ ਮਿਲਕੇ ਬਣਾਇਆ ਹੈ। ਰੱਖਿਆ ਮੰਤਰਾਲਾ ਨੇ 118 ਅਰਜੁਨ ਟੈਂਕਾਂ ਨੂੰ ਸ਼ਾਮਿਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਦੀ ਕੀਮਤ 8400 ਕਰੋੜ ਰੁਪਏ ਹੈ। ਇਸਤੋਂ ਬਾਅਦ ਪ੍ਰਧਾਨ ਮੰਤਰੀ ਕੇਰਲ ਦੇ ਸ਼ਹਿਰ ਕੌਚੀ ਜਾਣਗੇ। ਚੇਨਈ ਵਿਚ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਓ ਪਨੀਰਸੇਲਵਸ ਨੇ ਕਿਹਾ, ਪ੍ਰਧਾਨ ਮੰਤਰੀ ਨੇ ਇਹ ਯਕੀਨਨ ਬਣਾਉਣ ਲਈ ਬਹੁਤ ਕੁਝ ਕੀਤਾ ਹੈ ਕਿ ਅੰਮਾ ਦੀ ਯਾਦ ਅਤੇ ਵਿਰਾਸਤ ਨੂੰ ਤਾਮਿਲਨਾਡੂ ਵਿਚ ਸੁਰੱਖਿਅਤ ਰੱਖਿਆ ਜਾਵੇ।

pm modipm modi

ਉਹ ਅੰਮਾ ਸਰਕਾਰ ਦੇ ਕੰਮਾਂ ਦਾ ਸਮਰਥਨ ਕਰਨ ਵਿਚ ਲਗਾਤਾਰ ਅੱਗੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਵਿਚ ਮੈਟਰੋ ਰੇਲ ਫੇਜ਼-1 ਐਕਸਟੇਂਸ਼ਨ ਦਾ ਉਦਘਾਟਨ ਕੀਤਾ ਅਤੇ ਵਾਸ਼ਰਮੇਨਪੇਟ ਤੋਂ ਵਿਮਕੋ ਨਗਰ ਤੱਕ ਯਾਤਰੀ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਵਿਚ 293.40 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਚੇਨਈ ‘ਚ ਅਤੇ ਅਟੀਪੱਟੂ ਵਿਚਾਲੇ ਚੌਥੀ ਰੇਲਵਾ ਲਾਈਨ ਦਾ ਉਦਘਾਟਨ ਕੀਤਾ ਹੈ। ਉਥੇ ਹੀ ਪੀਐਮ ਮੋਦੀ ਨੇ ਗ੍ਰੈਂਡ ਏਨੀਕਟ ਨਹਿਰ ਪ੍ਰਣਾਲੀ ਦੇ ਵਿਸਥਾਰ, ਨਵੀਨੀਕਰਨ ਅਤੇ ਆਧੁਨੀਕਰਨ ਦਾ ਨੀਂਹ ਪੱਥਰ ਰੱਖਿਆ।

Pm ModiPm Modi

ਇਸ ਨਹਿਰ ਦਾ ਆਧੁਨਿਕਰਨ 2,640 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ, ਜਿਸ ਵਿਚ ਨਹਿਰਾਂ ਦੇ ਜਲ ਵਹਿਣ ਕਰਨ ਦੀ ਸਮਰੱਥਾ ਵਧੇਗੀ। ਪੀਐਮ ਮੋਦੀ ਨੇ ਆਈਆਈਟੀ ਮਦਰਾਸ ਦੇ ਡਿਸਕਵਰੀ ਕੈਂਪਸ ਦਾ ਨੀਂਹ ਪੱਥਰ ਰੱਖਿਆ। ਇਹ ਕੈਂਪਸ ਚੇਨਈ ਦੇ ਨੇੜੇ ਥਿਉਰ ਵਿਚ ਬਣਾਇਆ ਜਾਵੇਗਾ। ਪਹਿਲੇ ਪੜਾਅ ਵਿਚ 2 ਲੱਖ ਵਰਗ ਮੀਟਰ ਨਾਲ ਵੱਡੇ ਏਰੀਆ ਵਿਚ ਬਨਣ ਵਾਲੇ ਇਸ ਕੈਂਪਸ ਦੇ ਨਿਰਮਾਣ ਵਿਚ 1000 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸਦੇ ਨਾਲ ਹੀ ਮੋਦੀ ਨੇ ਕਿਹਾ ਕਿ ਅਸੀਂ ਈ-ਇਨਫ੍ਰਾਸਟਕਚਰ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ, ਇਹ ਪ੍ਰਜੈਕਟ ਇਨੋਵੇਸ਼ਨ ਅਤੇ ਸਵਦੇਸ਼ੀ ਵਿਕਾਸ ਦੇ ਪ੍ਰਤੀਕ ਹਨ।

ModiModi

ਇਨ੍ਹਾਂ ਨਾਲ ਤਾਮਿਲਨਾਡੂ ਦਾ ਵਿਕਾਸ ਹੋਵੇਗਾ। ਉਥੇ ਹੀ ਉਨ੍ਹਾਂ ਕਿਹਾ ਕਿ ਚੇਨਈ ਵਿਚ ਮੈਟਰੋ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਇਸ ਸਾਲ ਦੇ ਬਜਟ ਵਿਚ ਇਸ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਲਈ 63,000 ਕਰੋੜ ਤੋਂ ਜ਼ਿਆਦਾ ਰੁਪਏ ਮੰਜ਼ੂਰ ਕੀਤੇ ਗਏ ਹਨ। ਅੱਜ 14 ਫ਼ਰਵਰੀ ਵਾਲੇ ਦਿਨ ਪੁਲਵਾਮਾ ਹਮਲਾ ਹੋਇਆ ਸੀ ਜਿਸ ਵਿਚ ਸਾਡੇ ਦੇਸ਼ ਦੇ ਕਈਂ ਜਵਾਨ ਸ਼ਹੀਦ ਹੋ ਗਏ ਸਨ, ਇਸਨੂੰ ਲੈ ਕੇ ਮੋਦੀ ਨੇ ਕਿਹਾ ਕਿ ਦੋ ਸਾਲ ਪਹਿਲਾਂ ਪੁਲਵਾਮਾ ਹਮਲਾ ਹੋਇਆ ਸੀ, ਉਸ ਹਮਲੇ ਵਿਚ ਜਾਨ ਗੁਆਉਣ ਵਾਲੇ ਸ਼ਹੀਦ ਨੌਜਵਾਨਾਂ ਨੂੰ ਸ਼ਰਧਾਜ਼ਲੀ ਦਿੰਦੇ ਹਾਂ। ਸਾਨੂੰ ਸਾਡੇ ਸੁਰੱਖਿਆ ਬਲਾਂ ਉਤੇ ਮਾਣ ਹੈ। ਉਨ੍ਹਾਂ ਦੀ ਬਹਾਦਰੀ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement