
ਉਤਰਾਖੰਡ ਦੇ ਦੁਖਾਂਤ ਚਮੋਲੀ ਜਿਲ੍ਹੇ ਵਿੱਚ ਤਪੋਵਨ ਸੁਰੰਗ ਤੋਂ ਐਤਵਾਰ ਤੜਕੇ ਦੋ ਲਾਸ਼ਾਂ ਬਰਾਮਦ...
ਨਵੀਂ ਦਿੱਲੀ: ਉਤਰਾਖੰਡ ਦੇ ਦੁਖਾਂਤ ਚਮੋਲੀ ਜਿਲ੍ਹੇ ਵਿੱਚ ਤਪੋਵਨ ਸੁਰੰਗ ਤੋਂ ਐਤਵਾਰ ਤੜਕੇ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਚਮੋਲੀ ਦੀ ਜ਼ਿਲ੍ਹਾ ਅਧਿਕਾਰੀ ਸਵਾਤੀ ਭਦੌਰਿਆ ਨੇ ਦੱਸਿਆ ਕਿ ਸੁਰੰਗ ਦੇ ਅੰਦਰੋਂ ਤੜਕੇ 2 ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਮੋਲੀ ਦੀ ਰਿਸ਼ੀ ਗੰਗਾ ਘਾਟੀ ਵਿੱਚ ਸੱਤ ਫਰਵਰੀ ਨੂੰ ਆਏ ਹੜ੍ਹ ਵਿੱਚ ਮਾਰੇ ਗਏ 40 ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਹੋ ਚੁੱਕੀਆਂ ਹਨ, ਜਦੋਂ ਕਿ 164 ਹੋਰ ਲੋਕ ਹੁਣ ਵੀ ਲਾਪਤਾ ਹਨ।
glacier break
ਲਾਪਤਾ ਲੋਕਾਂ ਵਿੱਚ ਤਪੋਵਨ ਸੁਰੰਗ ਵਿੱਚ ਫਸੇ 25 ਤੋਂ 35 ਹੋਰ ਲੋਕ ਵੀ ਸ਼ਾਮਲ ਹੈ ਜੋ ਹੜ੍ਹ ਦੇ ਸਮੇਂ ਉੱਥੇ ਕੰਮ ਕਰ ਰਹੇ ਸਨ। ਸੁਰੰਗ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ, ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ, ਰਾਜ ਆਪਦਾ ਪ੍ਰਤੀਵਾਦਨ ਬਲ, ਭਾਰਤ ਤਿੱਬਤ ਸੀਮਾ ਪੁਲਿਸ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਸਾਂਝਾ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ। ਦੱਸ ਦਈਏ ਕਿ 7 ਫ਼ਰਵਰੀ ਨੂੰ ਭਾਰਤ ਦੇ ਉਤਰ ਵਿਚ ਸਥਿਤ ਉਤਰਖੰਡ ਦੇ ਚਮੋਲੀ ਜ਼ਿਲ੍ਹੇ ਦੇ ਰੈਨੀ ਪਿੰਡ ਵਿਚ ਗਲੇਸ਼ੀਅਰ ਖਿਸਕਣ ਤੋਂ ਬਾਦ ਉਸਾਰੀ ਅਧੀਨ 24 ਮੈਗਾਵਾਟ ਦੇ ਹਾਈਡ੍ਰੋ ਪ੍ਰੋਜੈਕਟ ਦਾ ਬੰਨ੍ਹ ਟੁੱਟ ਗਿਆ ਸੀ।
glacier break
ਜਿਸ ਤੋਂ ਮਲਬੇ ਅਤੇ ਪਾਣੀ ਦਾ ਤੇਜ਼ ਵਹਾਅ ਧੌਲੀਗੰਗਾ ਨਹੀਂ ਵੱਲ ਵਧ ਗਿਆ। ਨਤੀਜੇ ਵਜੋਂ ਰੈਣੀ ਪਿੰਡ ਤੋਂ ਕਰੀਬ 10 ਕਿਲੋਮੀਟਰ ਦੂਰ ਤਪੋਵਨ ਵਿਚ ਧੌਲੀਗੰਗਾ ਨਦੀ ਉਤੇ ਉਸਾਰੀ ਅਧੀਨ 520 ਮੈਗਾਵਾਟ ਦੇ ਬਿਜਲੀ ਪ੍ਰੋਜੈਕਟ ਦਾ ਗੇਟ ਵੀ ਟੁੱਟ ਗਿਆ ਅਤੇ ਵਿਗੜਦੇ ਹੋਏ ਹਾਲਾਤਾਂ ਦੇ ਚਲਦਿਆਂ ਇਥੇ ਕਾਫ਼ੀ ਮਜ਼ਦੂਰਾਂ ਦੇ ਪਾਣੀ ਵਿਚ ਰੁੜ ਜਾਣ ਕਾਰਨ ਵੱਡਾ ਨੁਕਸਾਨ ਹੋਇਆ ਸੀ।