
ਸੋਸ਼ਲ ਮੀਡੀਆਂ 'ਤੇ ਧੋਖੇ ਧੜੀ ਦੀਆਂ ਖਬਰਾਂ ਅਕਸਰ ਹੀ ਵੇਖਣ ਅਤੇ ਸੁਨਣ ਨੂੰ ਮਿਲਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਲੋਕ ਧੋਖਾ ਧੜੀ ਦੇ ਕੇਸ 'ਚ ਫਸ ਜਾਂਦੇ ਹਨ ਅਹਿਹਾ...
ਰੂਪਨਗਰ: ਸੋਸ਼ਲ ਮੀਡੀਆਂ 'ਤੇ ਧੋਖੇ ਧੜੀ ਦੀਆਂ ਖਬਰਾਂ ਅਕਸਰ ਹੀ ਵੇਖਣ ਅਤੇ ਸੁਨਣ ਨੂੰ ਮਿਲਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਲੋਕ ਧੋਖਾ ਧੜੀ ਦੇ ਕੇਸ 'ਚ ਫਸ ਜਾਂਦੇ ਹਨ ਅਹਿਹਾ ਹੀ ਮਾਮਲਾ ਸਾਹਮਣੇ ਆਈਆ ਹੈ ਰੂਪਨਗਰ ਤੋਂ ਜਿੱਥੇ ਰੂਪਨਗਰ ਪੁਲਿਸ ਨੇ ਇਕ ਅਜਿਹੀ ਛਾਤਿਰ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਭੋਲੇ-ਭਾਲੇ ਨੋਜਵਾਨਾਂ ਨੂੰ ਪਹਿਲਾ ਫੇਸਬੁੱਕ 'ਤੇ ਦੋਸਤੀ ਕਰ ਅਪਣੇ ਜਾਲ 'ਚ ਫਸਾਉਦੀ ਫੇਰ ਉਨ੍ਹਾਂ ਨਾਲ ਵਿਆਹ ਕਰਾਉਣ ਮਗਰੋਂ 5-7 ਦਿਨ ਬਿਤਾਉਣ ਦੇ ਬਾਅਦ ਮੌਕਾ ਦੇਖ ਸਾਰੀ ਨਗਦੀ ਅਤੇ ਗਹਿਣੇ ਲੈ ਰਫੂ ਚੱਕਰ ਹੋ ਜਾਂਦੀ ਸੀ।
ਇਹ ਮਹਿਲਾ ਫੇਸਬੁੱਕ 'ਤੇ ਖੁੱਦ ਨੂੰ ਕਨੇਡੀਅਨ ਦੱਸਦੀ ਸੀ, ਜਿਸ ਕਰਕੇ ਵਿਦੇਸ਼ ਦੇ ਲਾਲਚ 'ਚ ਨੌਜਵਾਨ ਇਸ ਦੇ ਮਾਇਆ ਜਾਲ 'ਚ ਅਸਾਨੀ ਨਾਲ ਫਸ ਜਾਂਦੇ ਸਨ। ਕਈ ਨੌਜਵਾਨਾਂ ਨੂੰ ਤਾਂ ਇਸ ਨੇ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੂਪਏ ਦਾ ਚੂਨਾ ਲਗਾ ਚੁਕੀ ਹੈ। ਹੁਣ ਪੁਲਿਸ ਤੋਂ ਇਸ ਛਾਤਰ ਹਸੀਨਾ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛ-ਗਿੱਛ ਕਰ ਰਹੀ ਹੈ ਕਿ ਇਸ ਝਾਂਸੇ 'ਚ ਹੋਰ ਕਿੰਨੇ ਨੌਜਵਾਨਾਂ ਨੂੰ ਅਪਣਾ ਸ਼ਿਕਾਰ ਬਣਾ ਚੁੱਕੀ ਹੈ। ਦੱਸ ਦਈਏ ਕਿ ਰੂਪਨਗਰ ਪੁਲਿਸ ਨੇ ਇਕ ਅਜਿਹੀ ਛਾਤਰ ਹਸੀਨਾ ਨੂੰ ਕਾਬੂ ਕੀਤਾ ਗਿਆ ਹੈ, ਜੋ ਪਹਿਲਾਂ ਫੇਸਬੁੱਕ 'ਤੇ ਦੋਸਤੀ ਕਰ ਭੋਲੇ-ਭਾਲੇ ਨੌਜਵਾਨਾਂ ਨੂੰ ਅਪਣੇ ਜਾਲ 'ਚ ਫਸਾਉਦੀ
Arrested
ਫਿਰ ਉਨ੍ਹਾਂ ਨਾਲ ਵਿਆਹ ਕਰਾਉਣ ਮਗਰੋਂ 5-7 ਦਿਨ ਬਿਤਾਉਣ ਦੇ ਬਾਅਦ ਮੌਕਾ ਦੇਖ ਸਾਰੀ ਨਕਦੀ ਅਤੇ ਗਹਿਣੇ ਲੈ ਰਫੂ ਚੱਕਰ ਹੋ ਜਾਂਦੀ ਸੀ। ਇਹ ਛਾਤਿਰ ਹਸੀਨਾ ਫੇਸ ਬੁੱਕ 'ਤੇ ਆਪਣੇ ਆਪ ਨੂੰ ਕਨੇਡੀਅਨ ਦੱਸਦੀ ਸੀ, ਜਿਸ ਕਰਕੇ ਵਿਦੇਸ਼ ਦੇ ਲਾਲਚ 'ਚ ਨੌਜਵਾਨ ਇਸ ਦੇ ਮਾਇਆ ਜਾਲ 'ਚ ਅਸਾਨੀ ਨਾਲ ਫਸ ਜਾਂਦੇ ਸਨ। ਕਈ ਨੌਜਵਾਨਾਂ ਨੂੰ ਤਾਂ ਇਸ ਨੇ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦਾ ਚੂਨਾ ਲਗਾਇਆ ਹੈ। ਪੁਲਸ ਜਾਂਚ ਦੌਰਾਨ ਇਸ ਛਾਤਰ ਮਹਿਲਾ ਦੀ ਪਛਾਣ ਪੱਲਵੀ ਰਾਣੀ ਉਰਫ ਮਿੱਠੀ ਵਜੋਂ ਹੋਈ ਹੈ।
ਇਸ ਨੇ ਫੇਸ ਬੁੱਕ 'ਤੇ ਵੀ ਆਪਣਾ ਨਾਮ ਮਿੱਠੀ ਹੀ ਰੱਖਿਆ ਹੋਇਆ ਸੀ ਤੇ ਫੇਸ ਬੁੱਕ 'ਤੇ ਇਹ ਛਾਤਿਰ ਮਿੱਠੀ ਨੌਜਵਾਨਾਂ ਨਾਲ ਮਿੱਠੀਆਂ ਗੱਲਾਂ ਕਰ ਉਨ੍ਹਾਂ ਨੂੰ ਆਪਣੇ ਧੋਖੇ ਦੇ ਜਾਲ 'ਚ ਫਸਾ ਕੇ ਲੁੱਟਦੀ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦਾ ਪੂਰਾ ਪਰਿਵਾਰ ਹੈ , ਇਸ ਦੇ ਚਾਰ ਵੱਡੇ ਭੈਣ-ਭਰਾ ਜਿਲਾ ਰੂਪਨਗਰ ਦੇ ਇਕ ਪਿੰਡ 'ਚ ਰਹਿੰਦੇ ਹਨ ਅਤੇ 2015 'ਚ ਪਲਵੀ ਉਰਫ ਮਿੱਠੀ ਦਾ ਘਰ ਵਾਲਿਆਂ ਨੇ 18 ਸਾਲ ਦੀ ਉਮਰ 'ਚ ਕੀਰਤਪੁਰ ਵਿਆਹ ਕਰਵਾਇਆ ਸੀ।
woman
ਵਿਆਹ ਦੇ ਬਾਅਦ ਇਸ ਦੇ ਇੱਕ ਬੇਟਾ ਵੀ ਪੈਦਾ ਹੋਇਆ ਪਰ ਜਦੋਂ ਮਿੱਠੀ ਦਾ ਅਸਲੀ ਪਤੀ ਉਸ ਦੀਆਂ ਉਚੀਆਂ ਤੇ ਮਹਿੰਗੀਆਂ ਖਾਹਿਸਾਂ ਪੂਰੀਆਂ ਨਾ ਕਰ ਸਕਿਆ ਤਾਂ ਮਿੱਠੀ ਨੇ ਉਸ ਨੂੰ ਤਲਾਕ ਦੇ ਕੇ ਆਪਣੇ ਪਤੀ ਤੇ ਬੇਟੇ ਦੋਵਾਂ ਨੂੰ ਛੱਡ ਦਿਤਾ, ਜਿਸ ਦੇ ਬਾਅਦ ਉਸ ਨੇ ਆਪਣੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਫੇਸ ਬੁੱਕ ਰਾਹੀ ਅਪਰਾਧ ਦਾ ਰਾਸਤਾ ਚੁਣਿਆ। ਮਿੱਠੀ ਨੇ ਆਪਣੇ ਅਪਰਾਧ ਕਬੂਲ ਕੀਤੇ ਹਨ, ਜਿਸ 'ਚ ਉਸ ਨੇ ਦੱਸਿਆ ਕਿ ਉਸ ਨੇ ਇਕ ਨੌਜਵਾਨ ਨੂੰ ਆਪਣੇ ਪਿਆਰ 'ਚ ਫਸਾਕੇ ਖੁਦਕੁਸ਼ੀ ਦੀ ਧਮਕੀ ਦੇ ਕੇ ਉਸ ਕੋਲੋਂ 2 ਲੱਖ ਰੁਪਏ ਅਤੇ ਸੋਨੇ ਦੀ ਮੁੰਦਰੀ ਦੀ ਠੱਗੀ ਮਾਰੀ।
ਗੁਰਨਾਮ ਸਿੰਘ ਰਾਏ ਪੁਰੀ ਦੇ ਘਰੋਂ ਦੋ ਲੱਖ ਰੂਪਏ ਦੀ ਚੋਰੀ ਕੀਤੀ। ਨੰਗਲ ਦੇ ਇਕ ਦੁਕਾਨਦਾਰ ਕੋਲੋਂ 16 ਹਜ਼ਾਰ ਰੁਪਏ ਦੇ ਕਪੜੇ ਖਰੀਦਣ ਮਗਰੋ ਕੱਪੜੇ ਗੱਡੀ 'ਚ ਰੱਖਣ ਦੇ ਬਹਾਨੇ ਗੱਡੀ 'ਚ ਬੈਠ ਫਰਾਰ ਹੋ ਗਈ। ਇਸੇ ਤਰ੍ਹਾਂ ਹੋਰ ਵੀ ਕਈ ਨੌਜਵਾਨਾਂ ਨਾਲ ਉਕਤ ਮਹਿਲਾ ਵਲੋਂ ਠੱਗੀਆਂ ਕੀਤੀਆਂ ਗਈਆਂ। ਪੁਲਿਸ ਨੂੰ ਉਕਤ ਮਹਿਲਾ ਕੋਲੋਂ 3500 ਰੁਪਏ ਕੈਸ਼, ਇਕ ਏ. ਟੀ. ਐਮ. ਕਾਰਡ, 10, 12 ਦੇ ਦਸਤਾਵੇਜ ਜੋ ਇਸ ਨੇ ਚੋਰੀ ਕੀਤੇ ਸਨ, ਬਰਾਮਦ ਹੋਏ ਹਨ। ਪੁਲਸ ਮੁਤਾਬਕ ਉਕਤ ਮਹਿਲਾ ਨੇ ਹੁਣ ਤੱਕ ਜੋ ਵੀ ਠੱਗੀਆਂ ਮਾਰੀਆਂ ਉਹ ਸਾਰਾ ਪੈਸਾ ਆਪਣੀ ਐਸ਼ ਪਰੱਸਤੀ 'ਚ ਉਡਾ ਦਿਤਾ।
Arrested woman
ਪੁਲਸ ਵਲੋਂ ਮਿੱਠੀ ਨੂੰ ਅਦਾਲਤ 'ਚ ਪੇਸ਼ ਕਰ ਇਕ ਦਿਨ ਦਾ ਪੁਲਸ ਰਿਮਾਂਡ ਲੈ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਗੁਰਵਿੰਦਰ ਸਿੰਘ ਉਪ-ਕਪਤਾਨ ਨੇ ਦੱਸਿਆ ਕਿ ਇਸ ਛਾਤਿਰ ਮਹਿਲਾ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਗ੍ਰਿਫਤਾਰ ਕਰਕੇ ਜਦੋਂ ਪੁੱਛ-ਗਿੱਛ ਕੀਤੀ ਤਾਂ ਇਸ ਕੋਲੋਂ ਕਈ ਵਿਅਕਤੀਆਂ ਦੇ ਆਈ. ਡੀ. ਕਾਰਡ ਅਤੇ ਏ. ਟੀ. ਐਮ. ਬਰਾਮਦ ਹੋਏ, ਜਾਂਚ ਦੌਰਾਨ ਪਤਾ ਲੱਗਾ ਕਿ ਇਹ ਆਈ. ਡੀ. ਕਾਰਡ ਅਤੇ ਏ. ਟੀ. ਐਮ. ਕਾਰਡ ਉਨ੍ਹਾਂ ਵਿਅਕਤੀਆਂ ਦੇ ਹਨ, ਜਿਨ੍ਹਾਂ ਨਾਲ ਇਸ ਮਹਿਲਾ ਨੇ ਠੱਗੀ ਮਾਰੀ ਹੈ।
ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਫੇਸਬੁੱਕ ਮੈਸੇਂਜਰ 'ਤੇ ਲੜਕਿਆਂ ਨੂੰ ਆਪਣਾ ਦੋਸਤ ਬਣਾ ਕੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਅਤੇ ਵਿਦੇਸ਼ 'ਚ ਸੈਟਲ ਕਰਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਪੈਸੇ ਹੜਪਦੀ ਸੀ।