ਫੇਸਬੁੱਕ ਬੰਦ ਕਰਨ ਵਾਲਾ ਹੈ Moments ਫੀਚਰ, ਇੰਜ ਕਰੋ ਸੇਵ ਸਾਰੀਆਂ ਤਸਵੀਰਾਂ 
Published : Jan 26, 2019, 12:57 pm IST
Updated : Jan 26, 2019, 12:57 pm IST
SHARE ARTICLE
 Moments app
Moments app

ਦੁਨੀਆਂ ਦੀ ਸੱਭ ਤੋਂ ਲੋਕਪ੍ਰਿਯ ਸੋਸ਼ਲ ਮੀਡੀਆ ਪਲੇਟਫਾਰਮ ਵਿਚੋਂ ਇਕ Facebook ਅਪਣਾ Moments ਫੀਚਰ ਛੇਤੀ ਸ਼ਟ ਡਾਉਨ ਕਰਨ ਵਾਲਾ ਹੈ। ਫੇਸਬੁੱਕ ਨੇ Moments ...

ਨਵੀਂ ਦਿੱਲੀ :- ਦੁਨੀਆਂ ਦੀ ਸੱਭ ਤੋਂ ਲੋਕਪ੍ਰਿਯ ਸੋਸ਼ਲ ਮੀਡੀਆ ਪਲੇਟਫਾਰਮ ਵਿਚੋਂ ਇਕ Facebook ਅਪਣਾ Moments ਫੀਚਰ ਛੇਤੀ ਸ਼ਟ ਡਾਉਨ ਕਰਨ ਵਾਲਾ ਹੈ। ਫੇਸਬੁੱਕ ਨੇ Moments ਫੀਚਰ ਨੂੰ 2015 ਵਿਚ ਗੂਗਲ ਫੋਟੋਜ ਨੂੰ ਚੁਣੋਤੀ ਦੇਣ ਲਈ ਲਾਂਚ ਕੀਤਾ ਸੀ। ਫੇਸਬੁਕ ਦੇ ਇਸ ਫੀਚਰ ਦੀ ਮਦਦ ਨਾਲ ਤੁਸੀਂ ਅਪਣੇ ਦੋਸਤਾਂ, ਰਿਸ਼ਤੇਦਾਰ ਅਤੇ ਹੋਰ ਲੋਕਾਂ ਦੇ ਨਾਲ ਮੋਮੈਂਟਸ ਸ਼ੇਅਰ ਕਰਦੇ ਹੋ।

Facebook MomentsFacebook Moments

ਇਸ ਫੀਚਰ ਦਾ ਇਸਤੇਮਾਲ ਕਰ ਕੇ ਫੇਸਬੁਕ ਤੁਹਾਡੇ ਦੋਸਤਾਂ ਨੂੰ ਤੁਹਾਨੂੰ ਦੱਸੇ ਬਿਨਾਂ ਹੀ ਉਨ੍ਹਾਂ ਦੇ ਨਾਲ ਲਈ ਗਏ ਫੋਟੋਜ ਨੂੰ ਤੁਹਾਡੇ ਫੇਸਬੁਕ ਐਲਬਮ ਤੋਂ ਲੈ ਕੇ ਸ਼ੇਅਰ ਕਰਦਾ ਹੈ। ਫੇਸਬੁਕ ਨੂੰ ਗੂਗਲ ਪਲੇ ਸਟੋਰ ਤੋਂ 50 ਮਿਲੀਅਨ ਤੋਂ ਜ਼ਿਆਦਾ ਵਾਰ ਡਾਉਨਲੋਡ ਕੀਤਾ ਜਾ ਚੁੱਕਿਆ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਫੇਸਬੁੱਕ ਯੂਜ਼ਰ ਨੂੰ ਈ - ਮੇਲ ਦੇ ਜਰੀਏ ਇਹ ਸੂਚਿਤ ਕਰ ਰਿਹਾ ਹੈ ਕਿ ਇਸ ਫੀਚਰ ਨੂੰ ਛੇਤੀ ਹੀ ਹਟਾਇਆ ਜਾ ਸਕਦਾ ਹੈ।

FacebookFacebook

ਇਸ ਦੇ ਲਈ ਤੁਸੀਂ ਅਪਣੇ ਪੁਰਾਣੇ ਫੋਟੋਜ ਮਈ ਤੱਕ ਡਾਉਨਲੋਡ ਕਰ ਲਓ। 25 ਫਰਵਰੀ ਤੋਂ ਬਾਅਦ ਕੋਈ ਵੀ ਫੋਟੋ ਫੇਸਬੁਕ ਵਿਚ ਅਪਲੋਡ ਕਰਨ ਤੋਂ ਬਾਅਦ ਤੁਸੀਂ ਵੇਖ ਨਹੀਂ ਸਕੋਗੇ। ਅੱਜ ਅਸੀਂ ਤੁਹਾਨੂੰ ਕੁੱਝ ਸਟੇਪ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਅਪਣੇ Facebook ਮੋਮੇਂਟਸ ਨੂੰ ਡਾਉਨਲੋਡ ਕਰ ਸਕੋਗੇ। ਸੱਭ ਤੋਂ ਪਹਿਲਾਂ ਤੁਹਾਨੂੰ ਅਪਣੇ ਮੋਮੈਂਟਸ ਨੂੰ ਸਿਲੇਕਟ ਕਰਨਾ ਹੋਵੇਗਾ।

App MomentsApp Moments

ਇਸ ਦੇ ਲਈ ਤੁਸੀਂ https://www.facebook.com/moments_app/export ਵੈਬਸਾਈਟ 'ਤੇ ਜਾ ਕੇ ਅਪਣੇ ਫੇਸਬੁਕ ਮੋਮੈਂਟਸ ਨੂੰ ਸਿਲੇਕਟ ਕਰਕੇ ਅਪਣੇ ਡਿਵਾਈਸ ਜਾਂ ਗੂਗਲ ਡਰਾਈਵ ਵਿਚ ਐਕਸਪੋਰਟ ਕਰ ਸਕਦੇ ਹੋ ਜਾਂ ਫਿਰ ਫੇਸਬੁਕ ਪ੍ਰੋਫਾਈਲ ਵਿਚ ਜਾ ਕੇ ਪ੍ਰਾਈਵੇਟ ਐਲਬਮ ਕਰਿਏਟ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement