
ਪੂਰੀ ਦੁਨੀਆਂ ਤੋਂ ਬਾਅਦ ਕਰੋਨਾ ਵਾਇਰਸ ਨੇ ਹੁਣ ਭਾਰਤ ਵਿਚ ਵੀ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਨੇ
ਨਵੀਂ ਦਿੱਲੀ : ਪੂਰੀ ਦੁਨੀਆਂ ਤੋਂ ਬਾਅਦ ਕਰੋਨਾ ਵਾਇਰਸ ਨੇ ਹੁਣ ਭਾਰਤ ਵਿਚ ਵੀ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਨੇ। ਭਾਰਤ ਵਿਚ 90 ਤੋਂ ਵੱਧ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹਨ । ਜਿਸ ਕਾਰਨ ਮੌਤਾਂ ਦਾ ਸਿਲਸਲਾ ਵੀ ਸ਼ੁਰੂ ਹੋ ਗਿਆ ਜਿਥੇ ਬੀਤੇ ਦਿਨੀ ਪਹਿਲੀ ਮੌਤ ਹੈਦਰਾਬਾਦ ‘ਚ ਹੋਈ ਉਸ ਤੋਂ ਬਾਅਦ ਹੁਣ ਦੂਜੀ ਮੌਤ ਦਾ ਮਾਮਲਾ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਇਆ ਜਿਥੇ ਇਸ ਵਾਇਰਸ ਨਾਲ 68 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ ।
Corona Virus
ਦੱਸ ਦੱਈਏ ਕਿ ਇਸ ਬਾਰੇ ਦਿੱਲੀ ਸਰਕਾਰ ਅਤੇ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਔਰਤ ਦੀ ਮੌਤ ਦੀ ਵਜ੍ਹਾ ਕਰੋਨਾ ਵਾਇਰਸ ਸੀ । ਦਿਲੀ ਦੇ ਆਰ.ਐੱਮ.ਐੱਲ ਹਸਪਤਾਲ ਵਿਚ ਇਸ ਔਰਤ ਦੀ ਕਰੋਨਾ ਵਾਇਰਸ ਅਤੇ ਹੋਰ ਬਿਮਾਰੀਆਂ ਕਾਰਨ ਮੌਤ ਹੋ ਚੁੱਕੀ ਹੈ। ਦੱਸ ਦੱਈਏ ਕਿ ਕੇਂਦਰ ਸਰਕਾਰ ਦੇ ਵੱਲ਼ੋਂ ਵੀ ਇਕ ਬਿਆਨ ਜਾਰੀ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਇਲ 68 ਸਾਲਾ ਮਹਿਲਾ ਨੂੰ ਕਰੋਨਾ ਵਾਇਰਸ ਤੋਂ ਇਲਾਵਾ ਸ਼ੂਗਰ ਅਤੇ ਵਰਗੀਆਂ ਬਿਮਾਰੀਆਂ ਸਨ ।
coronavirus
ਸਰਕਾਰ ਦਾ ਕਹਿਣਾ ਹੈ ਕਿ ਇਸ ਮਹਿਲਾ ਦਾ ਪੁੱਤਰ 5 ਫ਼ਰਵਰੀ ਤੋਂ 22 ਫ਼ਰਵਰੀ ਤੱਕ ਵਿਦੇਸ਼ ਵਿਚ ਸੀ ਅਤੇ 23 ਫ਼ਰਵਰੀ ਨੂੰ ਸਵਿਟਜ਼ਰਲੈਂਡ ਅਤੇ ਇਟਲੀ ਤੋਂ ਹੁੰਦਾ ਹੋਇਆ ਭਾਰਤ ਵਾਪਿਸ ਆਇਆ ਸੀ। ਜਿਸ ਦਿਨ ਉਹ ਭਾਰਤ ਆਇਆ ਸੀ ਉਸ ਦਿਨ ਠੀਕ ਸੀ ਪਰ ਅਗਲੇ ਦਿਨ ਉਨ੍ਹਾਂ ਵਿਚ ਖੰਗ ਅਤੇ ਬੁਖਾਰ ਦੇ ਲੱਛਣ ਪਾਏ ਗਏ । ਜਿਸ ਤੋਂ ਬਾਅਦ 7 ਮਾਰਚ ਨੂੰ ਉਨ੍ਹਾਂ ਨੂੰ ਰਾਮ ਮਨੋਹਰ ਲੋਹਿਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ।
Photo
ਇਥੇ ਇਹ ਵੀ ਦੱਸ ਦੱਈਏ ਕਿ ਉਨ੍ਹਾਂ ਵਿਚ ਕਰੋਨਾ ਵਾਇਰਸ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਂਚ ਕੀਤੀ ਗਈ ਹੈ। 8 ਮਾਰਚ ਨੂੰ ਮਹਿਲਾਂ ਦੇ ਟੈਸਟ ਦੇ ਨਮੂਨੇ ਲਏ ਗਏ ਜਿਸ ਦੀ ਰਿਪੋਰਟ ਵਿਚ ਉਸ ਨੂੰ ਪੌਜ਼ਟਿਵ ਪਾਇਆ ਗਿਆ । 9 ਮਾਰਚ ਨੂੰ ਮਹਿਲਾ ਵਿਚ ਇਸ ਦੇ ਲੱਛਣ ਸਾਫ਼ ਦਿਖਣ ਲੱਗੇ ਜਿਸ ਤੋਂ ਬਾਅਦ ਔਰਤ ਨੂੰ ਸਾਹ ਲੈਣ ਵਿਚ ਵੀ ਮੁਸ਼ਕਿਲ ਆ ਰਹੀ ਸੀ। ਜਿਸ ਕਾਰਨ ਉਨ੍ਹਾਂ ਨੂੰ ਇੰਟੈਂਸਿਵ ਕੇਅਰ ਯੂਨਿਟ ਵਿਚ ਭਰਤੀ ਕਰਵਾਇਆ ਗਿਆ ।
Corona Virus
ਇਥੇ 13 ਮਾਰਚ ਨੂੰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ । ਦਿਲੀ ਸਰਕਾਰ ਅਤੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਸ ਔਰਤ ਦੇ ਸੰਪਰਕ ਵਿਚ ਜੋ-ਜੋ ਵੀ ਆਏ ਸਨ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਹਰ ਕਿਸੇ ਨੂੰ ਕਰੋਨਾ ਵਾਇਰਸ ਦੇ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ ।