ਇਟਲੀ ਵਿਚ ਕਰੋਨਾ ਵਾਇਰਸ ਕਾਰਨ 24 ਘੰਟੇ ‘ਚ 250 ਮੌਤਾਂ
Published : Mar 14, 2020, 11:27 am IST
Updated : Mar 14, 2020, 11:28 am IST
SHARE ARTICLE
Photo
Photo

ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਡਰ ਦਾ ਮਾਹੌਲ ਹੈ।

ਨਵੀਂ ਦਿੱਲੀ: ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਡਰ ਦਾ ਮਾਹੌਲ ਹੈ। ਹੁਣ ਦਿਨੋਂ-ਦਿਨ ਇਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇਟਲੀ ਵਿਚ ਵੀ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਛੋਟੇ ਜਿਹੇ ਦੇਸ਼ ਵਿਚ ਕਰੋਨਾ ਵਾਇਰਸ ਨਾਲ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਟਲੀ ਵਿਚ ਪਿਛਲੇ 24 ਘੰਟਿਆਂ ਵਿਚ 250 ਲੋਕਾਂ ਦੀ ਮੌਤ ਹੋ ਚੁੱਕੀ ਹੈ।

Corona Virus China India Photo

ਦੱਸ ਦੱਈਏ ਕਿ ਇੱਕ ਦਿਨ ਵਿਚ ਇੰਨੀ ਵੱਡੀ ਗਿਣਤੀ ਵਿਚ ਇਸ ਵਾਇਰਸ ਨਾਲ ਪਹਿਲਾਂ ਕਿਸੇ ਦੇਸ਼ ਵਿਚ ਐਨੀਆਂ ਮੌਤਾਂ ਨਹੀਂ ਹੋਈਆਂ। ਇਸਦੇ ਨਾਲ ਹੀ ਇਟਲੀ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1266 ਤੱਕ ਪਹੁੰਚ ਗਈ ਹੈ। ਇਟਲੀ ਵਿਚ ਇਸ ਵਾਇਰਸ ਨਾਲ ਹੁਣ ਤੱਕ 17,660 ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ਪ੍ਰਭਾਵਿਤ ਲੋਕਾਂ ਵਿਚ ਬੁੱਧਵਾਰ ਤੋਂ ਲੈ ਕੇ ਹੁਣ ਤੱਕ 2547 ਹੋਰ ਨਵੇਂ ਲੋਕਾਂ ਦਾ ਵਾਧਾ ਹੋ ਚੁੱਕਾ ਹੈ। 

Corona VirusPhoto

ਦੱਸ ਦਈਏ ਕਿ ਭਾਰਤ ਦੇ ਵੀ ਕਾਫ਼ੀ ਲੋਕ ਇਟਲੀ ਵਿਚ ਫਸੇ ਹੋਏ ਹਨ, ਜਿਨ੍ਹਾਂ ਦੀ ਜਾਂਚ ਦੇ ਲਈ ਭਾਰਤ ਦੇ ਡਾਕਟਰਾਂ ਦੀ ਇਕ ਟੀਮ ਸ਼ੁੱਕਰਵਾਰ ਨੂੰ ਇਟਲੀ ਵਿਖੇ ਪਹੁੰਚ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੀ ਜਲਦ ਹੀ ਜਾਂਚ ਕੀਤੀ ਜਾਵੇਗੀ। ਭਾਰਤ ਸਰਕਾਰ ਦਾ ਮਕਸਦ ਇਟਲੀ ਵਿਚ ਫਸੇ ਭਾਰਤੀਆਂ ਨੂੰ ਜਲਦ ਭਾਰਤ ਲੈ ਕੇ ਆਉਣਾ ਹੈ । 

Corona VirusPhoto

ਦੱਸ ਦੱਈਏ ਕਿ ਇਕ ਲੱਖ 60 ਹਜ਼ਾਰ ਦੇ ਕਰੀਬ ਭਾਰਤੀ ਇਟਲੀ ਵਿਚ ਰਹਿੰਦੇ ਹਨ। ਭਾਰਤੀ ਐਂਬੈਸੀ ਨੇ ਕਿਹਾ ਹੈ ਕਿ ਉਹ ਇਟਲੀ ਵਿਚ ਫਸੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਚੀਜ਼ ਮੁਹੱਇਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਚਲਦਿਆਂ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਚੀਨ ਦੇ ਕੁਝ ਡਾਕਟਰ ਰੋਮ ਪਹੁੰਚੇ ਹਨ। 

Corona Virus Photo

ਚੀਨ ਨੇ ਇਸ ਵਾਇਰਸ ਕਾਰਨ 9 ਡਾਕਟਰਾਂ ਦੀ ਇਕ ਟੀਮ ਇਟਲੀ ਵਿਚ ਭੇਜੀ ਹੈ। 12 ਤਰੀਖ਼ ਨੂੰ ਇਸ ਮਹਾਂਮਾਰੀ ‘ਤੇ ਰੋਕਥਾਮ ਕਰਨ ਅਤੇ ਇਟਲੀ ਦੀ ਸਹਾਇਤਾ ਦੇ ਲਈ ਇਹ ਦਲ ਸ਼ਿਘਾਈ ਤੋਂ ਰੋਮ ਪਹੁੰਚਿਆ ਹੈ। ਇਰਾਨ ਅਤੇ ਇਰਾਕ ਨੂੰ ਸਹਾਇਤਾ ਦੇਣ ਤੋਂ ਬਾਅਦ ਚੀਨ ਦੁਆਰਾ ਸਹਾਇਤਾ ਲਈ ਭੇਜਿਆ ਇਹ ਤੀਸਰਾ ਦਲ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement