ਅਸਾਮ ਵਿਚ ਮੋਦੀ ਲਹਿਰ ਹਿੰਦੂਆਂ ਦਾ ਧਰੁਵੀਕਰਨ ਕਰਨ ਵਿਚ ਸਫਲ ਨਹੀਂ ਹੋਵੇਗੀ- ਬਦਰੂਦੀਨ
Published : Mar 14, 2021, 9:31 pm IST
Updated : Mar 14, 2021, 9:31 pm IST
SHARE ARTICLE
Badruddin
Badruddin

ਬਦਰੂਦੀਨ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਕੋਈ ਵੀ ਹੋਰ ਪਾਰਟੀ ਉਸ ਦੀ ਪਾਰਟੀ ਨਾਲੋਂ ਧਰਮ ਨਿਰਪੱਖ ਨਹੀਂ ਹੈ।

ਨਵੀਂ ਦਿੱਲੀ: ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ (ਏਆਈਯੂਡੀਐਫ) ਦੇ ਮੁਖੀ ਬਦਰੂਦੀਨ ਅਜਮਲ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਅਸਾਮ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕੋਈ ‘ਮੋਦੀ ਲਹਿਰ’ ਨਹੀਂ ਹੈ। ਕਾਂਗਰਸ ਦੇ ਗੱਠਜੋੜ ਦਾ ਹਿੱਸਾ ਰਹੇ ਅਜਮਲ ਨੇ ਕਿਹਾ ਕਿ ਭਾਜਪਾ ਮੁਗਲਾਂ ਦਾ ਹਵਾਲਾ ਦਿੰਦਿਆਂ ਅਤੇ ਮੁਸਲਮਾਨਾਂ ਨੂੰ ਦੁਸ਼ਮਣ ਦੱਸਦਿਆਂ ਆਪਣਾ ਚਿਹਰਾ ਅੱਗੇ ਪਾ ਕੇ, ਹਿੰਦੂਆਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਇਸ ਵਿਚ ਸਫਲ ਨਹੀਂ ਹੋਣਗੇ।

Pm modiPm modiਏਆਈਯੂਡੀਐਫ ਖ਼ਿਲਾਫ਼ ਭਾਜਪਾ ਦੇ ਫਿਰਕਾਪ੍ਰਸਤੀ ਦੇ ਦੋਸ਼ਾਂ ਨੂੰ ਨਕਾਰਦਿਆਂ, ਬਦਰੂਦੀਨ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਕੋਈ ਵੀ ਹੋਰ ਪਾਰਟੀ ਉਸ ਦੀ ਪਾਰਟੀ ਨਾਲੋਂ ਧਰਮ ਨਿਰਪੱਖ ਨਹੀਂ ਹੈ। ਭਾਜਪਾ ਖ਼ੁਦ ਫ਼ਿਰਕੂ ਹੈ, ਇਸ ਲਈ ਉਹ ਸਭ ਨੂੰ ਇਕੋ ਨਜ਼ਰ ਨਾਲ ਵੇਖਦੀ ਹੈ। ਉਨ੍ਹਾਂ ਇਸ ਲਈ ਪਾਰਟੀ ਵਿੱਚ ਗੈਰ-ਮੁਸਲਮਾਨਾਂ ਦੀ ਪ੍ਰਤੀਨਿਧਤਾ ਦਾ ਹਵਾਲਾ ਵੀ ਦਿੱਤਾ।

PM ModiPM Modiਬਦਰੂਦੀਨ ਨੇ ਦਾਅਵਾ ਕੀਤਾ ਕਿ ਅਸਾਮ ਦੀ ਚੋਣ ਦੇਸ਼ ਲਈ ਫੈਸਲਾਕੁੰਨ ਹੋਵੇਗੀ, ਕਿਉਂਕਿ ਇਹ ਭਾਜਪਾ ਦੀ ਹਾਰ ਦੀ ਸ਼ੁਰੂਆਤ ਹੋਵੇਗੀ। ਕਾਂਗਰਸ ਦੀ ਅਗਵਾਈ ਹੇਠ ਵਿਸ਼ਾਲ ਗਠਜੋੜ, ਭਾਜਪਾ ਨੂੰ ਹਰਾਉਣ ਲਈ ਸਾਰੇ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਸਾਮ ਦੇ ਨਾਲ-ਨਾਲ ਬੰਗਾਲ, ਤਾਮਿਲਨਾਡੂ, ਕੇਰਲਾ ਅਤੇ ਪੁਡੂਚੇਰੀ ਵਿਚ ਚੋਣਾਂ ਹਾਰ ਜਾਵੇਗੀ। ਇਹ ਸਾਰੇ ਦੇਸ਼ ਨੂੰ ਸੰਦੇਸ਼ ਦੇਵੇਗਾ। ਏਆਈਯੂਡੀਐਫ ਨੇ ਧਰਮ ਨਿਰਪੱਖ ਪਾਰਟੀਆਂ ਦੀ ਜਿੱਤ ‘ਤੇ ਭਰੋਸਾ ਜਤਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement