ਰਾਹੁਲ ਗਾਂਧੀ ਦਾ ਹਮਲਾ, ਦਿਨ ਦਿਹਾੜੇ ਦੋਵੇਂ ਹੱਥਾਂ ਨਾਲ ਲੁੱਟ ਰਹੀ ਕੇਂਦਰ ਸਰਕਾਰ
Published : Mar 14, 2021, 1:53 pm IST
Updated : Mar 14, 2021, 1:53 pm IST
SHARE ARTICLE
Rahul Gandhi
Rahul Gandhi

ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਬਰਸੇ ਰਾਹੁਲ ਗਾਂਧੀ

ਨਵੀਂ ਦਿੱਲੀ: ਮਹਿੰਗਾਈ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਿਨ ਦਿਹਾੜੇ ਦੋਵੇਂ ਹੱਥਾਂ ਨਾਲ ਲੁੱਟ ਰਹੀ ਹੈ। ਗੈਸ-ਡੀਜ਼ਲ- ਪੈਟਰੋਲ ਉੱਤੇ ਜ਼ਬਰਦਸਤ ਟੈਕਸ ਵਸੂਲੀ ਕਰ ਰਹੀ ਹੈ।

Rahul GandhiRahul Gandhi

ਰਾਹੁਲ ਗਾਂਧੀ ਨੇ ਲਿਖਿਆ, ‘ਕੇਂਦਰ ਸਰਕਾਰ ਦੀ ਦੋਵੇਂ ਹੱਥਾਂ ਨਾਲ ਦਿਨ ਦਿਹਾੜੇ ਲੁੱਟ- ਗੈਸ-ਡੀਜ਼ਲ-ਪੈਟਰੋਲ ’ਤੇ ਜ਼ਬਰਦਸਤ ਟੈਕਸ ਵਸੂਲੀ। ਦੋਸਤਾਂ ਨੂੰ ਪੀਐਸਯੂ-ਪੀਐਸਬੀ ਵੇਚ ਕੇ ਜਨਤਾ ਦੀ ਹਿੱਸੇਦਾਰੀ, ਰੁਜ਼ਗਾਰ ਅਤੇ ਸਹੂਲਤਾਂ ਖੋਹਣਾ। ਪੀਐਮ ਦਾ ਇਕ ਹੀ ਕਾਇਦਾ, ਦੇਸ਼ ਫੂਕ ਕੇ ਦੋਸਤਾਂ ਦਾ ਫਾਇਦਾ’।

Pm modiPM modi

ਇਸ ਤੋਂ ਪਹਿਲਾਂ ਬੀਤੇ ਦਿਨ ਰਾਹੁਲ ਗਾਂਧੀ ਨੇ ਅਡਾਨੀ ਦੀ ਵਧ ਰਹੀ ਜਾਇਦਾਦ ਨੂੰ ਲੈ ਕੇ ਸਵਾਲ ਕੀਤਾ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਕੋਰੋਨਾ ਕਾਰਨ ਹਰ ਕੋਈ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ ਤਾਂ ਫਿਰ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ 50 ਫੀ ਸਦੀ ਕਿਵੇਂ ਵਧ ਗਈ।

Gautam AdaniGautam Adani

ਉਹਨਾਂ ਨੇ ਇਕ ਖ਼ਬਰ ਸਾਂਝੀ ਕਰਦਿਆਂ ਟਵੀਟ ਕੀਤਾ, ‘2020 ਵਿਚ ਤੁਹਾਡੀ ਜਾਇਦਾਦ ਕਿੰਨੀ ਵਧੀ? ਜਦੋਂ ਉਹਨਾਂ ਨੇ 12 ਲੱਖ ਕਰੋੜ ਰੁਪਏ ਬਣਾਏ ਅਤੇ ਉਹਨਾਂ ਦੀ ਜਾਇਦਾਦ 50 ਫੀ ਸਦੀ ਵਧ ਗਈ ਤਾਂ ਤੁਸੀਂ ਲੋਕ ਸੰਘਰਸ਼ ਕਰ ਰਹੇ ਸਨ। ਕੀ ਤੁਸੀਂ ਦੱਸ ਸਕਦੇ ਹੋ ਕੀ ਅਜਿਹਾ ਕਿਉਂ ਹੈ?

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement