ਕ੍ਰਿਕਟਰ ਰਵਿੰਦਰ ਜਡੇਜਾ ਦੇ ਪਿਤਾ ਅਤੇ ਭੈਣ ਕਾਂਗਰਸ 'ਚ ਸ਼ਾਮਲ
Published : Apr 14, 2019, 6:55 pm IST
Updated : Apr 14, 2019, 6:55 pm IST
SHARE ARTICLE
Cricketer Ravindra Jadeja fathers and sister joins Congress
Cricketer Ravindra Jadeja fathers and sister joins Congress

ਜਡੇਜਾ ਦੀ ਪਤਨੀ ਰਿਬਾਬਾ ਜਾਮਨਗਰ 'ਚ 3 ਮਾਰਚ ਨੂੰ ਭਾਜਪਾ 'ਚ ਸ਼ਾਮਲ ਹੋਈ ਸੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਖਿਡਾਰੀ ਰਵਿੰਦਰ ਜਡੇਜਾ ਦੀ ਪਤਨੀ ਦੇ ਭਾਜਪਾ 'ਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਦੇ ਪਿਤਾ ਅਤੇ ਭੈਣ ਐਤਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਗਏ। ਜਡੇਜਾ ਦੇ ਪਿਤਾ ਅਨਿਰੁੱਧ ਸਿੰਘ ਅਤੇ ਭੈਣ ਨੈਨਾਬਾ ਜਾਮਨਗਰ ਦੇ ਕਲਵਾਡ ਸ਼ਹਿਰ 'ਚ ਇਕ ਰੈਲੀ ਦੌਰਾਨ ਕਂਗਰਸ ਆਗੂ ਹਾਰਦਿਕ ਪਟੇਲ ਦੀ ਮੌਜੂਦਗੀ 'ਚ ਕਾਂਗਰਸ ਵਿਚ ਸ਼ਾਮਲ ਹੋਏ।

Cricketer Ravindra Jadeja fathers and sister joins CongressCricketer Ravindra Jadeja fathers and sister joins Congress

ਜਡੇਜਾ ਜਾਮਨਗਰ ਦੇ ਰਹਿਣ ਵਾਲੇ ਹਨ। ਇਸ ਮੌਕੇ ਜਾਮਨਗਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਮੁਲੁ ਕੰਡੋਰੀਆ ਵੀ ਹਾਜ਼ਰ ਸਨ। ਨੈਨਾਬਾ ਜਡੇਜਾ ਇਸ ਤੋਂ ਪਹਿਲਾਂ ਨੈਸ਼ਨਲ ਵੂਮੈਨਜ਼ ਪਾਰਟੀ ਨਾਲ ਜੁੜੀ ਹੋਈ ਸੀ। ਇਹ ਪਾਰਟੀ ਮਹਿਲਾ ਅਧਿਕਾਰਾਂ ਨੂੰ ਲੈ ਕੇ ਕਾਫ਼ੀ ਸਰਗਰਮ ਹੈ। ਨੈਸ਼ਲਨ ਵੂਮੈਨਜ਼ ਪਾਰਟੀ ਨੇ ਨੈਨਾਬਾ ਨੂੰ ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਦਾ ਮੁਖੀ ਵੀ ਬਣਾਇਆ ਸੀ। ਨੈਨਾਬਾ ਗੁਜਰਾਤ ਦੇ ਸਰਕਾਰੀ ਗੁਰੂ ਗੋਬਿੰਦ ਸਿੰਘ ਹਸਪਤਾਲ 'ਚ ਬਤੌਰ ਨਰਸ ਵੀ ਕੰਮ ਕਰ ਚੁੱਕੀ ਹੈ।

Reeva JadejaReeva Jadeja

ਜ਼ਿਕਰਯੋਗ ਹੈ ਕਿ ਜਡੇਜਾ ਦੀ ਪਤਨੀ ਰਿਬਾਬਾ ਜਾਮਨਗਰ 'ਚ 3 ਮਾਰਚ ਨੂੰ ਭਾਜਪਾ 'ਚ ਸ਼ਾਮਲ ਹੋਈ ਸੀ। ਰਿਬਾਬਾ ਕਰਣੀ ਸੈਨਾ ਦੀ ਮਹਿਲਾ ਵਿਭਾਗ ਦੀ ਪ੍ਰਧਾਨ ਵੀ ਹੈ। ਦੱਸ ਦੇਈਏ ਕਿ ਗੁਜਰਾਤ 'ਚ ਲੋਕ ਸਭਾ ਦੀਆਂ ਕੁਲ 26 ਸੀਟਾਂ ਹਨ ਅਤੇ 23 ਅਪ੍ਰੈਲ ਨੂੰ ਤੀਜੇ ਗੇੜ 'ਚ ਸਾਰੀਆਂ ਸੀਟਾਂ 'ਤੇ ਵੋਟਾਂ ਪੈਣਗੀਆਂ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement