
ਆਸਟਰੇਲੀਆ ਦੇ ਵਿਰੁਧ 24 ਫਰਵਰੀ ਤੋਂ ਸ਼ੁਰੂ ਹੋ ਰਹੀ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ...
ਨਵੀਂ ਦਿੱਲੀ : ਆਸਟਰੇਲੀਆ ਦੇ ਵਿਰੁਧ 24 ਫਰਵਰੀ ਤੋਂ ਸ਼ੁਰੂ ਹੋ ਰਹੀ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਭਾਰਤ ਦੇ ਸਟਾਰ ਆਲਰਾਉਂਡਰ ਹਾਰਦਿਕ ਪਾਂਡਿਆ ਦੀ ਕਮਰ ਦਾ ਹੇਠਲਾ ਹਿੱਸਾ ਆਕੜ ਜਾਣ ਦੀ ਵਜ੍ਹਾ ਕਰਕੇ ਕੰਗਾਰੂਆਂ ਦੇ ਵਿਰੁਧ ਸੀਰੀਜ਼ ਵਿਚ ਨਹੀਂ ਖੇਡ ਸਕਣਗੇ। BCCI ਨੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਹਾਰਦਿਕ ਪਾਂਡਿਆ ਦੀ ਜਗ੍ਹਾ ਰਵਿੰਦਰ ਜਡੇਜਾ ਨੂੰ 5 ਵਨਡੇ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਹੈ।
NEWS: Hardik Pandya ruled out of Paytm Australia’s tour of India due to lower back stiffness. @imjadeja has been named replacement for Hardik Pandya for the 5 ODIs #AUSvIND pic.twitter.com/l8DUOuDlU3
— BCCI (@BCCI) February 21, 2019
ਹਾਲਾਂਕਿ ਟੀ-20 ਟੀਮ ਲਈ ਪਾਂਡਿਆ ਦੇ ਵਿਕਲਪ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਹਾਰਦਿਕ ਪਾਂਡਿਆ ਦੀ ਕਮਰ ਦੇ ਹੇਠਲੇ ਹਿੱਸੇ ਵਿਚ ਸਮੱਸਿਆ ਦੇ ਉਪਚਾਰ ਲਈ ਬੈਂਗਲੁਰੂ ਵਿਚ ਨੈਸ਼ਨਲ ਕ੍ਰਿਕੇਟ ਅਕੈਡਮੀ ਵਿਚ ਜਾਣ ਨੂੰ ਕਿਹਾ ਗਿਆ ਹੈ। ਪਾਂਡਿਆ ਅਗਲੇ ਹਫ਼ਤੇ NCA ਜਾਣਗੇ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਪਾਂਡਿਆ ਨੂੰ ਆਰਾਮ ਦੇਣ ਦਾ ਫ਼ੈਸਲਾ ਕੀਤਾ ਹੈ। ਉਹ ਐਨਸੀਏ ਵਿਚ ਮੈਡੀਕਲ ਟੀਮ ਦੀ ਦੇਖਭਾਲ ਵਿਚ ਰਹਿਣਗੇ। ਪਾਂਡਿਆ ਅਗਲੇ ਹਫ਼ਤੇ ਤੋਂ ਅਪਣੀ ਚੋਟ ਉਤੇ ਕੰਮ ਕਰਨਗੇ।
Injury update - @hardikpandya7 has an acute lower back injury. He is able to stand at the moment and the medical team is assessing him now.
— BCCI (@BCCI) September 19, 2018
Manish Pandey is on the field as his substitute #TeamIndia #AsiaCup pic.twitter.com/lLpfEbxykj
ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿਚ ਵੀ ਕਮਰ ਵਿਚ ਚੋਟ ਲੱਗਣ ਦੇ ਕਾਰਨ ਇਹ ਭਾਰਤੀ ਆਲਰਾਉਂਡਰ ਏਸ਼ੀਆ ਕੱਪ ਤੋਂ ਬਾਹਰ ਹੋ ਗਿਆ ਸੀ। ਇਹ ਘਟਨਾ ਪਾਕਿਸਤਾਨ ਦੀ ਪਾਰੀ ਦੇ 18ਵੇਂ ਓਵਰ ਵਿਚ ਵਾਪਰੀ ਸੀ, ਜਦੋਂ ਪਾਂਡਿਆ ਅਪਣਾ ਪੰਜਵਾਂ ਓਵਰ ਸੁੱਟ ਰਹੇ ਸਨ। ਪੰਜਵੀਂ ਗੇਂਦ ਸੁੱਟਣ ਤੋਂ ਬਾਅਦ ਉਨ੍ਹਾਂ ਨੇ ਅਪਣੀ ਕਮਰ ਫੜ ਲਈ ਅਤੇ ਕਾਫ਼ੀ ਦਰਦ ਦੇ ਨਾਲ ਮੈਦਾਨ ਵਿਚ ਲੰਮੇ ਪੈ ਗਏ ਸਨ।