
ਬੈਠਕ ਦੌਰਾਨ ਵੋਟਿੰਗ ਮਸ਼ੀਨਾਂ ਵਿਚ ਗੜਬੜ ਬਾਰੇ ਚਰਚਾ ; 50 ਫ਼ੀ ਸਦੀ ਮਤਦਾਨ ਪਰਚੀਆਂ ਦੇ ਮਸ਼ੀਨ ਨਾਲ ਮਿਲਾਣ ਦੀ ਮੰਗ
ਨਵੀਂ ਦਿੱਲੀ : ਵਿਰੋਧੀ ਧਿਰਾਂ ਨੇ ਤਾਜ਼ਾ ਚੋਣਾਂ ਦੌਰਾਨ ਵੋਟਿੰਗ ਮਸ਼ੀਨਾਂ ਵਿਚ ਗੜਬੜ ਸਬੰਧੀ ਇਥੇ ਬੈਠਕ ਕੀਤੀ ਅਤੇ ਕਿਹਾ ਕਿ ਘੱਟੋ-ਘੱਟ 50 ਫ਼ੀ ਸਦੀ ਮਤਦਾਨ ਪਰਚੀਆਂ ਦਾ ਮਿਲਾਣ ਈਵੀਐਮ ਨਾਲ ਕਰਾਏ ਜਾਣ ਦੀ ਮੰਗ ਸਬੰਧੀ ਉਹ ਸੁਪਰੀਮ ਕੋਰਟ ਵਿਚ ਜਾਣਗੀਆਂ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦਸਿਆ ਕਿ 21 ਰਾਜਸੀ ਪਾਰਟੀਆਂ 50 ਫ਼ੀ ਸਦੀ ਮਤਦਾਨ ਪਰਚੀਆਂ ਦਾ ਮਿਲਾਣ ਈਵੀਐਮ ਨਾਲ ਕਰਾਏ ਜਾਣ ਦੀ ਮੰਗ ਕਰ ਰਹੀਆਂ ਹਨ।
EVM's
ਨਾਇਡੂ ਨੇ ਕਲ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨਾਲ ਮੁਲਾਕਾਤ ਕਰ ਕੇ ਈਵੀਐਮ ਗੜਬੜ ਦਾ ਮਾਮਲਾ ਚੁਕਿਆ ਸੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦਸਿਆ ਕਿ 21 ਰਾਜਸੀ ਪਾਰਟੀਆਂ 50 ਫ਼ੀ ਸਦੀ ਮਤਦਾਨ ਪਰਚੀਆਂ ਦਾ ਮਿਲਾਣ ਈਵੀਐਮ ਨਾਲ ਕਰਾਏ ਜਾਣ ਦੀ ਮੰਗ ਕਰ ਰਹੀਆਂ ਹਨ। ਕਾਂਗਰਸ ਆਗੂ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਵਿਰੋਧੀ ਧਿਰਾਂ ਹਰ ਵਿਧਾਨ ਸਭਾ ਖੇਤਰ ਵਿਚ ਘੱਟੋ-ਘੱਟ 50 ਫ਼ੀ ਸਦੀ ਮਤਦਾਨ ਪਰਚੀਆਂ ਦਾ ਮਿਲਾਣ ਈਵੀਐਮ ਨਾਲ ਕਰਾਏ ਜਾਣ ਦਾ ਹੁਕਮ ਦੇਣ ਦੀ ਮੰਗ ਲਈ ਸੁਪਰੀਮ ਕੋਰਟ ਵਿਚ ਪਹੁੰਚ ਕਰਨਗੀਆਂ।
EVM
ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਮਸ਼ੀਨਾਂ ਵਿਚ ਗੜਬੜ ਦੇ ਮੁੱਦੇ 'ਤੇ ਦੇਸ਼ਵਿਆਪੀ ਮੁਹਿੰਮ ਚਲਾਉਣਗੀਆਂ। ਸਿੰਘਵੀ ਨੇ ਦੋਸ਼ ਲਾਇਆ, 'ਸਾਨੂੰ ਨਹੀਂ ਲਗਦਾ ਕਿ ਈਵੀਐਮ ਵਿਚ ਗੜਬੜ ਦੇ ਮੁੱਦੇ ਦੇ ਨਿਪਟਾਰੇ ਲਈ ਚੋਣ ਕਮਿਸ਼ਨ ਲੋੜੀਂਦੇ ਕਦਮ ਚੁੱਕ ਰਿਹਾ ਹੈ।' ਸੁਪਰੀਮ ਕੋਰਟ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿਤਾ ਸੀ ਕਿ ਹਰ ਵਿਧਾਨ ਸਭਾ ਖੇਤਰ ਵਿਚ ਪੰਜ ਮਤਦਾਨ ਕੇਂਦਰਾਂ 'ਤੇ ਕਿਸੇ ਵੀ ਮਤਦਾਨ ਪਰਚੀ ਦਾ ਈਵੀਐਮ ਦਾ ਵੱਧ ਤੋਂ ਵੱਧ ਮਿਲਾਣ ਕਰਾਇਆ ਜਾਵੇ।
EVM
ਉਸ ਨੇ ਕਿਹਾ ਸੀ ਕਿ ਇਸ ਨਾਲ ਨਾ ਸਿਰਫ਼ ਰਾਜਸੀ ਪਾਰਟੀਆਂ ਸਗੋਂ ਵੋਟਰਾਂ ਨੂੰ ਵੀ ਕਾਫ਼ੀ ਸੰਤੁਸ਼ਟੀ ਮਿਲੇਗੀ। ਵਿਰੋਧੀ ਪਾਰਟੀਆਂ ਨੇ ਮਸ਼ੀਨਾਂ ਦੀ ਭਰੋਸੇਯੋਗਤਾ 'ਤੇ ਸ਼ੱਕ ਪ੍ਰਗਟ ਕਰਦਿਆਂ ਬੈਲਟ ਪੇਪਰਾਂ ਦੀ ਵਾਪਸੀ ਦੀ ਮੰਗ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈਵੀਐਮ ਅੰਦਰ ਕੋਈ ਖ਼ਾਮੀ ਨਹੀਂ ਹੈ, ਭਾਜਪਾ ਇਸ ਨਾਲ ਛੇੜਖ਼ਾਨੀ ਕਰ ਰਹੀ ਹੈ। (ਏਜੰਸੀ)