
ਦੁਨੀਆ ਭਰ ਵਿਚ ਕੋਰੋਨਾ ਦਾ ਕਹਿਰ ਲਗਤਾਰ ਜਾਰੀ ਹੈ। ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਤੇਜ਼ੀ ਨਾਲ ਵਧ ਰਿਹਾ ਹੈ।
ਚੇਨਈ: ਦੁਨੀਆ ਭਰ ਵਿਚ ਕੋਰੋਨਾ ਦਾ ਕਹਿਰ ਲਗਤਾਰ ਜਾਰੀ ਹੈ। ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਵਿਸ਼ਵ ਭਰ ਦੇ ਡਾਕਟਰ ਕੋਰੋਨਾ ਵਾਇਰਸ ਖਿਲਾਫ ਇਸ ਜੰਗ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ।
Photo
ਇਸ ਜੰਗ ਦੌਰਾਨ ਲੋਕਾਂ ਦੀ ਜਾਨ ਬਚਾਉਂਦੇ ਹੋਏ ਕਈ ਡਾਕਟਰ ਅਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਪਰ ਕਈ ਥਾਵਾਂ ‘ਤੇ ਲੋਕਾਂ ਨੂੰ ਉਹਨਾਂ ਦੇ ਯੋਗਦਾਨ ਦਾ ਅਹਿਹਾਸ ਹੀ ਨਹੀਂ ਹੈ। ਦਰਅਸਲ ਚੇਨਈ ਵਿਚ ਇਕ ਡਾਕਟਰ ਨੇ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਕੇ ਅਪਣੀ ਜਾਨ ਗਵਾ ਦਿੱਤੀ ਪਰ ਹਾਲਾਤ ਅਜਿਹੇ ਹੋਏ ਗਏ ਕਿ ਡਾਕਟਰ ਦਾ ਅੰਤਿਮ ਸਸਕਾਰ ਹੀ ਨਹੀਂ ਹੋ ਸਕਿਆ।
Photo
ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ 56 ਸਾਲਾ ਆਰਥੋ ਸਰਜਨ ਕੋਰੋਨਾ ਨਾਲ ਸੰਕਰਮਿਤ ਹੋ ਗਏ ਸੀ। ਲੋਕਾਂ ਦਾ ਇਲਾਜ ਕਰਦਿਆਂ ਉਹਨਾਂ ਦੀ ਹਾਲਤ ਇੰਨੀ ਗੰਭੀਰ ਹੋ ਗਈ ਕਿ ਉਹਨਾਂ ਨੇ ਇਲਾਜ ਦੌਰਾਨ ਅਪਣੀ ਜਾਨ ਗਵਾ ਦਿੱਤੀ।
File Photo
ਮੌਤ ਤੋਂ ਬਾਅਦ ਜਦੋਂ ਹਸਪਤਾਲ ਦੇ ਕਰਮਚਾਰੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਸਕਾਰ ਲਈ ਚੇਨਈ ਦੇ ਅੰਬਤੁਰ ਦੇ ਸਿਮੇਟਰੀ ਲਿਜਾਇਆ ਗਿਆ ਤਾਂ ਕੋਰੋਨਾ ਪੀੜਤ ਸੁਣਦੇ ਹੀ ਸਟਾਫ ਅਤੇ ਆਸਪਾਸ ਦੇ ਲੋਕਾਂ ਨੇ ਉਹਨਾਂ ਦਾ ਅੰਤਿਮ ਸਸਕਾਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਕਾਫੀ ਸਮਝਾਉਣ ਦੇ ਬਾਵਜੂਦ ਵੀ ਉਹ ਨਾ ਮੰਨੇ। ਇਸ ਤੋਂ ਬਾਅਦ ਮੰਗਲਵਾਰ ਦੀ ਸਵੇਰ ਪੁਲਿਸ ਦੇ ਇੰਤਜ਼ਾਮ ਤਹਿਤ ਡਾਕਟਰ ਦਾ ਅੰਤਿਮ ਸਸਕਾਰ ਕੀਤਾ ਗਿਆ।