ਸਿੱਖਾਂ ਨਾਲ ਪੀਐਮ ਮੋਦੀ ਦਾ ਲਗਾਅ ਸਿਆਸੀ ਨਹੀਂ ਸਗੋਂ ਦੇਸ਼ ਭਗਤੀ ਕਾਰਨ ਹੈ: ਜੇਪੀ ਨੱਢਾ
Published : Apr 14, 2022, 9:41 pm IST
Updated : Apr 14, 2022, 9:54 pm IST
SHARE ARTICLE
PM Modi's Attachment To Sikhs Not Political, But Patriotic: BJP President
PM Modi's Attachment To Sikhs Not Political, But Patriotic: BJP President

ਨੱਢਾ ਨੇ ਕਿਹਾ ਕਿ PM ਮੋਦੀ ਨੇ ਸਿੱਖ ਕੌਮ ਦੀਆਂ ਕਈ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਅਤੇ ਉਹ ਸਿੱਖਾਂ ਅਤੇ ਸਿੱਖ ਧਰਮ ਦੀ ਡੂੰਘੀ ਸਮਝ ਰੱਖਦੇ ਹਨ



ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖ ਭਾਈਚਾਰੇ ਨਾਲ ਲਗਾਅ ਉਹਨਾਂ ਦੀ ਦੇਸ਼ ਭਗਤੀ ਕਾਰਨ ਹੈ ਨਾ ਕਿ ਸਿਆਸਤ ਤੋਂ ਪ੍ਰੇਰਿਤ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਕਾਰਨ ਦੂਜੇ ਦੇਸ਼ਾਂ ਵਿਚ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਹੁਣ ਭਾਰਤ ਵਿਚ ਕਾਨੂੰਨੀ ਪਛਾਣ ਮਿਲ ਸਕਦੀ ਹੈ।

J. P. NaddaJ. P. Nadda

ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਕੌਮ ਦੀਆਂ ਕਈ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਅਤੇ ਉਹ ਸਿੱਖਾਂ ਅਤੇ ਸਿੱਖ ਧਰਮ ਦੀ ਡੂੰਘੀ ਸਮਝ ਰੱਖਦੇ ਹਨ ਅਤੇ ਦੇਸ਼ ਲਈ ਉਹਨਾਂ ਦੀ ਕੁਰਬਾਨੀ ਅਤੇ ਦਲੇਰੀ ਦਾ ਵੀ ਸਤਿਕਾਰ ਕਰਦੇ ਹਨ। ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਇਕ ਕਿਤਾਬ ਦੇ ਰਿਲੀਜ਼ ਮੌਕੇ ਨੱਢਾ ਨੇ ਸਿੱਖਾਂ ਦੀਆਂ ਕਈ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਉਹਨਾਂ ਮੰਗਾਂ ਨੂੰ ਪੂਰਾ ਕੀਤਾ ਹੈ। ਇਹਨਾਂ ਵਿਚ ਭਾਈਚਾਰੇ ਦੇ ਕਈ ਮੈਂਬਰਾਂ ਨੂੰ ਕਾਲੀ ਸੂਚੀ ਵਿਚੋਂ ਕੱਢਣ ਦੀ ਮੰਗ ਵੀ ਸ਼ਾਮਲ ਹੈ।

PM  modiPM modi

ਜੇਪੀ ਨੱਢਾ ਨੇ ਪਾਰਟੀ ਸੰਗਠਨ ਲਈ ਮੋਦੀ ਨਾਲ ਕੰਮ ਕਰਨ ਵਾਲੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਜਦੋਂ ਮੋਦੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ ਸਨ। ਭਾਜਪਾ ਪ੍ਰਧਾਨ ਨੇ ਕਿਹਾ, ''ਮੋਦੀ ਦਾ ਸਿੱਖਾਂ ਨਾਲ ਲਗਾਅ ਸਿਆਸੀ ਨਹੀਂ ਹੈ, ਸਗੋਂ ਉਸ ਦੀ ਦੇਸ਼ ਭਗਤੀ ਅਤੇ ਦੇਸ਼ ਅਤੇ ਇਸ ਦੇ ਲੋਕਾਂ ਲਈ ਸਿੱਖਾਂ ਦੀ ਕੁਰਬਾਨੀ ਕਾਰਨ ਹੈ”। ਉਹਨਾਂ ਕਿਹਾ ਕਿ ਕੁਝ ਲੋਕਾਂ ਨੇ ਸੀਏਏ ਕਾਨੂੰਨ ਨੂੰ ਲੈ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਨੇਤਾਵਾਂ ਨੇ ਇਸ ਬਾਰੇ ਕਾਫੀ ਰੌਲਾ ਵੀ ਪਾਇਆ।

J. P. NaddaJ. P. Nadda

ਭਾਜਪਾ ਪ੍ਰਧਾਨ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਸਿਆਸੀ ਹੰਗਾਮਾ ਕਰਨ ਵਾਲੇ ਨੇਤਾ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਨੂੰ ਨਹੀਂ ਸਮਝਦੇ। ਕੀ ਉਹ ਜਾਣਦੇ ਹਨ ਕਿ ਅਫਗਾਨਿਸਤਾਨ ਵਿਚ ਕਿਸੇ ਸਮੇਂ 50 ਹਜ਼ਾਰ ਤੋਂ ਵੱਧ ਸਿੱਖ ਪਰਿਵਾਰ ਸਨ ਜੋ ਹੁਣ 2000 ਹੋ ਗਏ ਹਨ। ਉਹ ਸਿੱਖ ਭਰਾ ਕਿੱਥੇ ਜਾਣਗੇ? ਭਾਰਤ ਆਏ ਸਿੱਖ ਭਰਾ ਕੀ ਕਰਨਗੇ? ਨੱਢਾ ਨੇ ਕਿਹਾ ਕਿ ਅਜਿਹੇ ਸਿੱਖ ਭਰਾ ਸੀਏਏ ਕਾਰਨ ਆਪਣੀ ਸਹੀ ਕਾਨੂੰਨੀ ਪਛਾਣ ਹਾਸਲ ਕਰ ਸਕੇ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਤੋਂ ਆ ਕੇ ਜੰਮੂ-ਕਸ਼ਮੀਰ ਵਿਚ ਵਸਣ ਵਾਲੇ ਸਿੱਖਾਂ ਨੂੰ ਧਾਰਾ 370 ਖਤਮ ਹੋਣ ਤੋਂ ਬਾਅਦ ਉਹਨਾਂ ਦਾ ਬਣਦਾ ਕਾਨੂੰਨੀ ਦਰਜਾ ਮਿਲਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement