ਮੀਡੀਆ ਰਿਪੋਰਟਾਂ ਮੁਤਾਬਕ ਊਧਮਪੁਰ ਦੇ ਬੇਨ ਪਿੰਡ 'ਚ ਵਿਸਾਖੀ 'ਤੇ ਮੇਲਾ ਲਗਾਇਆ ਜਾਂਦਾ ਹੈ।
ਊਧਮਪੁਰ: ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਸ਼ੁੱਕਰਵਾਰ ਨੂੰ ਵਿਸਾਖੀ ਦੇ ਸਮਾਰੋਹ ਦੌਰਾਨ ਇਕ ਫੁੱਟਬ੍ਰਿਜ ਡਿੱਗ ਗਿਆ। ਹਾਦਸੇ 'ਚ 80-85 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 20-25 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਜਾਰੀ ਹੈ। ਘਟਨਾ ਚੇਨਾਨੀ ਬਲਾਕ ਦੇ ਪਿੰਡ ਬੈਨ ਦੀ ਹੈ। ਊਧਮਪੁਰ ਦੀ ਚੇਨਾਨੀ ਨਗਰਪਾਲਿਕਾ ਦੇ ਪ੍ਰਧਾਨ ਮਾਨਿਕ ਗੁਪਤਾ ਨੇ ਦੱਸਿਆ ਕਿ ਹਾਦਸੇ 'ਚ 80-85 ਲੋਕ ਜ਼ਖਮੀ ਹੋਏ ਹਨ। ਜਦਕਿ 20-25 ਲੋਕ ਗੰਭੀਰ ਜ਼ਖਮੀ ਹਨ। 6-7 ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਭਾਰਤੀ ਨਾਗਰਿਕਾਂ ਨੂੰ ਵੰਡਣ ਲਈ ਸੱਤਾ ਦੀ ਦੁਰਵਰਤੋਂ ਕਰਨ ਵਾਲੇ ‘ਅਸਲ ਰਾਸ਼ਟਰ ਵਿਰੋਧੀ’: ਸੋਨੀਆ ਗਾਂਧੀ
ਹਾਦਸੇ ਦੀ ਜਾਣਕਾਰੀ ਊਧਮਪੁਰ ਦੇ ਐਸਐਸਪੀ ਡਾਕਟਰ ਵਿਨੋਦ ਨੇ ਦਿੱਤੀ ਹੈ। ਹਾਦਸੇ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ 'ਚ ਲੋਕ ਫੁੱਟਬ੍ਰਿਜ 'ਤੇ ਚੜ੍ਹੇ ਹੋਏ ਹਨ। ਇਸ ਦੇ ਨਾਲ ਹੀ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਓਟਿੰਗ ਮਾਮਲਾ: ਕੇਂਦਰ ਨੇ ਫ਼ੌਜ ਦੇ 30 ਮੁਲਾਜ਼ਮਾਂ 'ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਤੋਂ ਕੀਤਾ ਇਨਕਾਰ
ਮੀਡੀਆ ਰਿਪੋਰਟਾਂ ਮੁਤਾਬਕ ਊਧਮਪੁਰ ਦੇ ਬੇਨ ਪਿੰਡ 'ਚ ਵਿਸਾਖੀ 'ਤੇ ਮੇਲਾ ਲਗਾਇਆ ਜਾਂਦਾ ਹੈ। ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਵਾਰ ਵੀ ਮੇਲੇ ਵਿਚ ਵੱਡੀ ਭੀੜ ਇਕੱਠੀ ਹੋਈ। ਇਸ ਦੌਰਾਨ ਪੁਲ 'ਤੇ ਜ਼ਿਆਦਾ ਲੋਕ ਚੜ੍ਹਨ ਕਾਰਨ ਇਹ ਹਾਦਸਾ ਵਾਪਰਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫੁੱਟਬ੍ਰਿਜ ਇਲਾਕੇ ਦੇ ਲੋਕਾਂ ਨੇ ਪੈਸੇ ਜਮ੍ਹਾਂ ਕਰਵਾ ਕੇ ਬਣਾਇਆ ਸੀ।