ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੇ ਅੰਬੇਡਕਰ ਜਯੰਤੀ 'ਤੇ ਬਾਬਾ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ
Published : Apr 14, 2023, 2:58 pm IST
Updated : Apr 14, 2023, 2:58 pm IST
SHARE ARTICLE
President, Vice President, Prime Minister paid tribute to Baba Saheb on Ambedkar Jayanti
President, Vice President, Prime Minister paid tribute to Baba Saheb on Ambedkar Jayanti

ਬਾਬਾ ਸਾਹਿਬ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ 'ਚ ਹੋਇਆ ਸੀ

 

ਨਵੀਂ ਦਿੱਲੀ (ਭਾਸ਼ਾ): ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਲੋਕ ਸਭਾ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਸਮੇਤ ਕਈ ਨੇਤਾਵਾਂ, ਸੰਸਦ ਮੈਂਬਰਾਂ ਆਦਿ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸੰਸਦ ਭਵਨ ਕੰਪਲੈਕਸ ਵਿਚ ਸ਼ਰਧਾਂਜਲੀ ਭੇਟ ਕੀਤੀ।

ਇਹ ਵੀ ਪੜ੍ਹੋ: IPL ਦੇ 1,000 ਮੈਚ ਹੋਏ ਪੂਰੇ ਪਰ ਹੁਣ ਤੱਕ ਨਹੀਂ ਟੁੱਟੇ ਅੰਤਰਰਾਸ਼ਟਰੀ ਕ੍ਰਿਕਟ ਦੇ ਇਹ ਰਿਕਾਰਡ

ਰਾਸ਼ਟਰਪਤੀ ਮੁਰਮੂ ਨੇ ਆਪਣੇ ਸੰਦੇਸ਼ ਵਿਚ ਕਿਹਾ, “ਸਿਆਣਪ ਅਤੇ ਉੱਤਮਤਾ ਦੇ ਪ੍ਰਤੀਕ ਡਾ. ਅੰਬੇਡਕਰ ਨੇ ਇਕ ਸਿੱਖਿਆ ਸ਼ਾਸਤਰੀ, ਨਿਆਂ ਸ਼ਾਸਤਰੀ, ਅਰਥ ਸ਼ਾਸਤਰੀ, ਰਾਜਨੇਤਾ ਅਤੇ ਸਮਾਜ ਸੁਧਾਰਕ ਦੇ ਰੂਪ ਵਿਚ, ਔਕੜਾਂ ਦੇ ਬਾਵਜੂਦ ਮਹਾਨ ਯੋਗਦਾਨ ਪਾਇਆ ਅਤੇ ਰਾਸ਼ਟਰ ਕਲਿਆਣ ਲਈ ਗਿਆਨ ਦਾ ਪ੍ਰਸਾਰ ਕੀਤਾ”। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਮੂਲ ਮੰਤਰ- ‘ਪਛੜੇ ਭਾਈਚਾਰੇ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਸਿੱਖਿਅਤ ਕਰੋ, ਸੰਗਠਿਤ ਬਣੋ ਅਤੇ ਸੰਘਰਸ਼ ਕਰੋ’  ਹਮੇਸ਼ਾ ਪ੍ਰਸੰਗਿਕ ਰਹੇਗਾ।

ਇਹ ਵੀ ਪੜ੍ਹੋ: ਅਦਾਲਤ ਤੋਂ ਮੰਗਿਆ ਵਾਧੂ ਸਮਾਂ: 29 ਅਪ੍ਰੈਲ ਨੂੰ ਪਤਾ ਲੱਗੇਗਾ ਮੰਤਰੀ ਸੰਦੀਪ ਸਿੰਘ ਬਰੇਨ ਮੈਪਿੰਗ ਟੈਸਟ ਲਈ ਕਰਨਗੇ ਹਾਂ ਜਾਂ ਨਾਂਹ

ਇਸ ਦੇ ਨਾਲ ਹੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਟਵੀਟ ਕੀਤਾ, "ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਿਮਰ ਸ਼ਰਧਾਂਜਲੀ।" ਉਹ ਇਕ ਮਹਾਨ ਬੁੱਧੀਜੀਵੀ, ਨਿਆਂ-ਸ਼ਾਸਤਰੀ, ਸਮਾਜ ਸੁਧਾਰਕ ਅਤੇ ਇੱਕ ਸੱਚੇ ਰਾਸ਼ਟਰਵਾਦੀ ਸਨ।” ਉਪ ਰਾਸ਼ਟਰਪਤੀ ਨੇ ਕਿਹਾ ਕਿ ਬਾਬਾ ਸਾਹਿਬ ਕਾਨੂੰਨ ਦੇ ਰਾਜ ਦੇ ਸਮਰਥਕ, ਨਿਆਂ ਦੀ ਅਣਥੱਕ ਵਕਾਲਤ ਕਰਨ ਵਾਲੇ ਅਤੇ ਸਾਰਿਆਂ ਲਈ ਬਰਾਬਰੀ ਦੇ ਅਧਿਕਾਰਾਂ ਲਈ ਕੰਮ ਕਰਦੇ ਸਨ।

ਇਹ ਵੀ ਪੜ੍ਹੋ: ਫੋਨ ਤੋਂ ਗੱਲ ਕਰਨ ਤੋਂ ਰੋਕਣ 'ਤੇ ਮੁੰਡੇ ਨੇ ਪੁਲਿਸ ਮੁਲਾਜ਼ਮ ਨੂੰ ਬੋਨਟ 'ਤੇ ਟੰਗ ਭਜਾਈ ਕਾਰ, ਦੂਰ ਤੱਕ ਘੜੀਸਿਆ  

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਡਾ: ਭੀਮ ਰਾਓ ਅੰਬੇਡਕਰ ਸਮਾਜਿਕ ਤਬਦੀਲੀ ਦੇ ਮੋਢੀ ਸਨ ਅਤੇ ਉਨ੍ਹਾਂ ਨੇ ਬਰਾਬਰੀ, ਆਜ਼ਾਦੀ, ਨਿਆਂ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਸਮਾਜ ਦੇ ਵਾਂਝੇ ਅਤੇ ਸ਼ੋਸ਼ਿਤ ਵਰਗਾਂ ਦੇ ਸਸ਼ਕਤੀਕਰਨ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਬਾਬਾ ਸਾਹਿਬ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ।" ਜੈ ਭੀਮ!''

ਇਹ ਵੀ ਪੜ੍ਹੋ: ਵੇਲਨਿਕ ਇੰਡੀਆ ਲਿਮਟਿਡ ਦੇ ਬ੍ਰਾਂਡ ELOIS ਨੇ ਇੰਡੀਅਨ ਆਈਡਲ 13 ਦੇ 6 ਪ੍ਰਤੀਯੋਗੀਆਂ ਨੂੰ ਦਿੱਤੇ ਇਕ-ਇਕ ਲੱਖ ਰੁਪਏ 

ਸੰਸਦ ਕੰਪਲੈਕਸ 'ਚ ਆਯੋਜਿਤ ਇਕ ਸਮਾਗਮ 'ਚ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼, ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਮੇਤ ਕਈ ਨੇਤਾਵਾਂ, ਸੰਸਦ ਮੈਂਬਰਾਂ ਆਦਿ ਨੇ ਬਾਬਾ ਸਾਹਿਬ ਦੀ ਮੂਰਤੀ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ 'ਚ ਹੋਇਆ ਸੀ। ਆਪ ਪਿਛੋਕੜ ਤੋਂ ਉੱਠ ਕੇ, ਉਹ ਸੁਤੰਤਰਤਾ ਸੰਗਰਾਮ ਦੌਰਾਨ ਹਾਸ਼ੀਏ 'ਤੇ ਪਏ ਲੋਕਾਂ ਦੀ ਆਵਾਜ਼ ਬਣੇ। ਉਨ੍ਹਾਂ ਨੂੰ ਕਈ ਸਮਾਜਿਕ ਸੁਧਾਰਾਂ ਦੀ ਸ਼ੁਰੂਆਤ ਕਰਨ ਦਾ ਸਿਹਰਾ ਜਾਂਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement