
ਅੰਤਰਰਾਸ਼ਟਰੀ ਕ੍ਰਿਕਟ ਦੇ ਕੁਝ ਅਜਿਹੇ ਰਿਕਾਰਡ ਹਨ, ਜੋ ਅਜੇ ਤੱਕ ਆਈ.ਪੀ.ਐੱਲ. 'ਚ ਬਣੇ ਜਾਂ ਟੁੱਟੇ ਨਹੀਂ ਹਨ।
ਮੁੰਬਈ: ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ IPL ਦੇ 16ਵੇਂ ਸੀਜ਼ਨ 'ਚ 1,000 ਮੈਚ ਪੂਰੇ ਹੋ ਗਏ। ਇਹ ਅੰਕੜਾ ਟੈਸਟ ਖੇਡਣ ਵਾਲੇ ਦੇਸ਼ਾਂ ਵਿਚਾਲੇ ਖੇਡੇ ਗਏ 1,051 ਅੰਤਰਰਾਸ਼ਟਰੀ ਟੀ-20 ਮੈਚਾਂ ਤੋਂ ਬਹੁਤ ਘੱਟ ਹੈ। ਆਈਪੀਐਲ ਵਿਚ ਹੁਣ ਤੱਕ 1,000 ਤੋਂ ਵੱਧ ਖਿਡਾਰੀ ਖੇਡ ਚੁੱਕੇ ਹਨ। ਇਸ ਦੌਰਾਨ ਇੰਟਰਨੈਸ਼ਨਲ ਵਿਚ 965 ਖਿਡਾਰੀ ਖੇਡੇ। ਹਰ ਸਾਲ ਦੁਨੀਆ ਭਰ ਦੇ ਚੋਟੀ ਦੇ ਖਿਡਾਰੀ IPL ਵਿਚ ਕਈ ਰਿਕਾਰਡ ਬਣਾਉਂਦੇ ਅਤੇ ਤੋੜਦੇ ਹਨ। ਫਿਰ ਵੀ ਅੰਤਰਰਾਸ਼ਟਰੀ ਕ੍ਰਿਕਟ ਦੇ ਕੁਝ ਅਜਿਹੇ ਰਿਕਾਰਡ ਹਨ, ਜੋ ਅਜੇ ਤੱਕ ਆਈ.ਪੀ.ਐੱਲ. 'ਚ ਬਣੇ ਜਾਂ ਟੁੱਟੇ ਨਹੀਂ ਹਨ।
ਇਹ ਵੀ ਪੜ੍ਹੋ: ਅਦਾਲਤ ਤੋਂ ਮੰਗਿਆ ਵਾਧੂ ਸਮਾਂ: 29 ਅਪ੍ਰੈਲ ਨੂੰ ਪਤਾ ਲੱਗੇਗਾ ਮੰਤਰੀ ਸੰਦੀਪ ਸਿੰਘ ਬਰੇਨ ਮੈਪਿੰਗ ਟੈਸਟ ਲਈ ਕਰਨਗੇ ਹਾਂ ਜਾਂ ਨਾਂਹ
1. ਇਕ ਓਵਰ ਵਿਚ 6 ਛੱਕੇ: ਅੰਤਰਰਾਸ਼ਟਰੀ ਕ੍ਰਿਕਟ ਵਿਚ ਚਾਰ ਵਾਰ
ਆਈਪੀਐਲ ਵਿਚ ਕੋਈ ਵੀ ਬੱਲੇਬਾਜ਼ ਇਕ ਓਵਰ ਵਿਚ ਲਗਾਤਾਰ ਛੇ ਛੱਕੇ ਨਹੀਂ ਲਗਾ ਸਕਿਆ ਹੈ। ਅਜਿਹਾ ਅੰਤਰਰਾਸ਼ਟਰੀ ਪੱਧਰ 'ਤੇ 4 ਵਾਰ ਹੋ ਚੁੱਕਿਆ ਹੈ। ਦੱਖਣੀ ਅਫਰੀਕਾ ਦੇ ਹਰਸ਼ੇਲ ਗਿਬਸ ਨੇ ਵਨਡੇ, ਭਾਰਤ ਦੇ ਯੁਵਰਾਜ ਸਿੰਘ ਅਤੇ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਨੇ ਟੀ-20 'ਚ ਅਜਿਹਾ ਕੀਤਾ ਹੈ। ਅਮਰੀਕਾ ਦੇ ਜਸਕਰਨ ਮਲਹੋਤਰਾ ਨੇ ਵੀ ਵਨਡੇ ਵਿਚ ਇਕ ਓਵਰ ਵਿਚ ਛੇ ਛੱਕੇ ਜੜੇ ਹਨ।
ਇਹ ਵੀ ਪੜ੍ਹੋ: ਫੋਨ ਤੋਂ ਗੱਲ ਕਰਨ ਤੋਂ ਰੋਕਣ 'ਤੇ ਮੁੰਡੇ ਨੇ ਪੁਲਿਸ ਮੁਲਾਜ਼ਮ ਨੂੰ ਬੋਨਟ 'ਤੇ ਟੰਗ ਭਜਾਈ ਕਾਰ, ਦੂਰ ਤੱਕ ਘੜੀਸਿਆ
2. ਸਭ ਤੋਂ ਵੱਡਾ ਸਕੋਰ: ਅੰਤਰਰਾਸ਼ਟਰੀ ਕ੍ਰਿਕਟ ਤੋਂ 15 ਦੌੜਾਂ ਪਿੱਛੇ ਆਈਪੀਐਲ
ਆਈਪੀਐਲ ਵਿਚ ਸਭ ਤੋਂ ਵੱਡਾ ਸਕੋਰ ਬੰਗਲੁਰੂ ਨੇ 2013 ਵਿਚ ਪੁਣੇ ਵਾਰੀਅਰਜ਼ ਖ਼ਿਲਾਫ਼ ਬਣਾਇਆ ਸੀ। ਉਦੋਂ ਬੈਂਗਲੁਰੂ ਨੇ 5 ਵਿਕਟਾਂ 'ਤੇ 263 ਦੌੜਾਂ ਬਣਾਈਆਂ ਸਨ। ਇਸ ਤੋਂ ਵੱਡਾ ਸਕੋਰ ਅੰਤਰਰਾਸ਼ਟਰੀ ਵਿਚ ਦੋ ਵਾਰ ਬਣਾਇਆ ਗਿਆ ਹੈ। 2019 ਵਿਚ ਅਫਗਾਨਿਸਤਾਨ ਨੇ ਆਇਰਲੈਂਡ ਦੇ ਖਿਲਾਫ 278/3 ਦਾ ਸਕੋਰ ਬਣਾਇਆ। ਉਸ ਮੈਚ ਵਿਚ ਹਜ਼ਰਤੁੱਲਾ ਜਜ਼ਈ ਨੇ 16 ਛੱਕਿਆਂ ਦੀ ਮਦਦ ਨਾਲ 162* ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ: ਵੇਲਨਿਕ ਇੰਡੀਆ ਲਿਮਟਿਡ ਦੇ ਬ੍ਰਾਂਡ ELOIS ਨੇ ਇੰਡੀਅਨ ਆਈਡਲ 13 ਦੇ 6 ਪ੍ਰਤੀਯੋਗੀਆਂ ਨੂੰ ਦਿੱਤੇ ਇਕ-ਇਕ ਲੱਖ ਰੁਪਏ
3. ਡਬਲ ਹੈਟ੍ਰਿਕ: IPL ਵਿਚ ਕਦੇ ਨਹੀਂ, ਅੰਤਰਰਾਸ਼ਟਰੀ ਕ੍ਰਿਕਟ ਵਿਚ ਚਾਰ ਵਾਰ
ਲਗਾਤਾਰ ਚਾਰ ਗੇਂਦਾਂ 'ਤੇ 4 ਵਿਕਟਾਂ ਲੈਣ ਨੂੰ ਡਬਲ ਹੈਟ੍ਰਿਕ ਕਿਹਾ ਜਾਂਦਾ ਹੈ। ਅੰਤਰਰਾਸ਼ਟਰੀ ਟੀ-20 'ਚ 4 ਵਾਰ ਅਜਿਹਾ ਹੋਇਆ ਹੈ। ਸ਼੍ਰੀਲੰਕਾ ਦੇ ਮਲਿੰਗਾ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੇ ਸਾਲ 2019, ਆਇਰਲੈਂਡ ਦੇ ਕੁਰਟਿਸ ਕੈਮਫਰ ਨੇ ਸਾਲ 2021 ਅਤੇ ਜੇਸਨ ਹੋਲਡਰ ਨੇ 2022 ਵਿਚ ਇਹ ਕਾਰਨਾਮਾ ਕੀਤਾ ਹੈ। ਇਹ ਰਿਕਾਰਡ ਅਜੇ ਤੱਕ ਆਈਪੀਐਲ ਵਿਚ ਨਹੀਂ ਬਣਿਆ ਹੈ।
ਇਹ ਵੀ ਪੜ੍ਹੋ: ਪਛੜੀ ਸ਼੍ਰੇਣੀ ਦਾ ਸਰਟੀਫ਼ਿਕੇਟ ਬਣਾ ਕੇ ਸਰਕਾਰੀ ਨੌਕਰੀ ਲੈਣ ਦੇ ਦੋਸ਼ ’ਚ ਏਅਰ ਇੰਡੀਆ ਦਾ ਪਾਇਲਟ ਗ੍ਰਿਫ਼ਤਾਰ
4. ਸਭ ਤੋਂ ਤੇਜ਼ ਅਰਧ ਸੈਂਕੜਾ: ਯੁਵਰਾਜ ਦਾ 16 ਸਾਲ ਪੁਰਾਣਾ ਰਿਕਾਰਡ ਕਾਇਮ
ਟੀ-20 ਵਿਸ਼ਵ ਕੱਪ 2007 ਵਿਚ ਯੁਵਰਾਜ ਨੇ ਇੰਗਲੈਂਡ ਖ਼ਿਲਾਫ਼ ਇੱ ਓਵਰ ਵਿਚ ਛੇ ਛੱਕੇ ਜੜੇ ਸਨ। ਉਸ ਨੇ 12 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕਰਕੇ ਵਿਸ਼ਵ ਰਿਕਾਰਡ ਬਣਾਇਆ। ਇਹ ਰਿਕਾਰਡ ਇੰਟਰਨੈਸ਼ਨਲ ਜਾਂ ਆਈਪੀਐਲ ਵਿਚ ਨਹੀਂ ਟੁੱਟਿਆ ਹੈ। ਆਈਪੀਐਲ ਵਿਚ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਕੇਐਲ ਰਾਹੁਲ (14 ਗੇਂਦਾਂ) ਦੇ ਨਾਮ ਹੈ। ਯੁਵਰਾਜ ਤੋਂ ਇਲਾਵਾ ਆਸਟ੍ਰੀਆ ਦੇ ਮਿਰਜ਼ਾ ਹਸਨ ਨੇ 2019 'ਚ 13 ਗੇਂਦਾਂ 'ਚ ਫਿਫਟੀ ਬਣਾਈ ਹੈ।
ਇਹ ਵੀ ਪੜ੍ਹੋ: PM ਮੋਦੀ ਨੇ ਰਿਸ਼ੀ ਸੁਨਕ ਨਾਲ ਕੀਤੀ ਗੱਲ, 'ਭਾਰਤ ਵਿਰੋਧੀ ਅਨਸਰਾਂ 'ਤੇ ਕਾਰਵਾਈ ਕਰਨ ਦੀ ਕੀਤੀ ਮੰਗ'
5. ਕਿਫਾਇਤੀ ਬਾਲਿੰਗ: 10 ਤੋਂ ਘੱਟ ਦੌੜਾਂ ਦੇ ਕੇ 6 ਵਿਕਟਾਂ IPL ਵਿਚ ਨਹੀਂ
IPL 'ਚ ਅੰਤਰਰਾਸ਼ਟਰੀ ਕ੍ਰਿਕਟ ਵਰਗੀ ਕਿਫਾਇਤੀ ਗੇਂਦਬਾਜ਼ੀ ਨਹੀਂ ਹੋਈ। ਅੰਤਰਰਾਸ਼ਟਰੀ ਟੀ-20 'ਚ 4 ਵਾਰ ਗੇਂਦਬਾਜ਼ਾਂ ਨੇ 10 ਦੌੜਾਂ ਦੇ ਅੰਦਰ 6 ਵਿਕਟਾਂ ਲਈਆਂ। ਭਾਰਤ ਦੇ ਦੀਪਕ ਚਾਹਰ ਨੇ ਟੈਸਟ ਖੇਡਣ ਵਾਲੇ ਦੇਸ਼ਾਂ 'ਚ 7 ਦੌੜਾਂ ਦੇ ਕੇ 6 ਵਿਕਟਾਂ ਲਈਆਂ ਹਨ। ਆਈਪੀਐਲ ਵਿਚ ਸਭ ਤੋਂ ਵੱਧ ਕਿਫਾਇਤੀ ਗੇਂਦਬਾਜ਼ੀ ਦਾ ਰਿਕਾਰਡ ਮੁੰਬਈ ਇੰਡੀਅਨਜ਼ ਦੇ ਅਲਜ਼ਾਰੀ ਜੋਸੇਫ ਦੇ ਨਾਮ ਹੈ। ਉਸ ਨੇ 2019 ਵਿਚ ਆਈਪੀਐਲ ਵਿਚ ਹੈਦਰਾਬਾਦ ਦੇ ਖਿਲਾਫ ਆਪਣੇ ਪਹਿਲੇ ਮੈਚ ਵਿਚ 12 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ।