Lok sabha elections 2024: ਆਮ ਚੋਣਾਂ ਦੌਰਾਨ ਚਾਰਟਰਡ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਮੰਗ 40 ਫੀ ਸਦੀ ਵਧੀ
Published : Apr 14, 2024, 9:41 pm IST
Updated : Apr 14, 2024, 9:41 pm IST
SHARE ARTICLE
Demand for chartered planes and helicopters increased During the general elections
Demand for chartered planes and helicopters increased During the general elections

Lok sabha elections 2024: ਚੋਣਾਂ ਦੇ ਸਮੇਂ ਇਕ ਇੰਜਣ ਵਾਲੇ ਹੈਲੀਕਾਪਟਰ ਲਈ ਇਹ ਦਰ 1.5 ਲੱਖ ਰੁਪਏ ਅਤੇ ਡਬਲ ਇੰਜਣ ਵਾਲੇ ਹੈਲੀਕਾਪਟਰ ਲਈ 3.5 ਲੱਖ ਰੁਪਏ ਤਕ ਹੈ

Demand for chartered planes and helicopters increased During the general elections: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਨੇਤਾਵਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਦੇਸ਼ ਭਰ ਦਾ ਸਫ਼ਰ ਕਰਨ ਨਾਲ ਚਾਰਟਰਡ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਮੰਗ 40 ਫੀ ਸਦੀ ਵਧ ਗਈ ਹੈ।

ਇਹ ਵੀ ਪੜ੍ਹੋ: Rajasthan News: ਵਿਆਹੁਤਾ ਮਰਦ ਨਾਲ ਪ੍ਰੇਮ ਸਬੰਧ ਰੱਖਣ ਕਾਰਨ ਔਰਤ ਨੂੰ ਅੱਧਨੰਗਾ ਕਰ ਕੇ ਘੁਮਾਇਆ ਗਿਆ

ਮਾਹਰਾਂ ਮੁਤਾਬਕ ਨਿੱਜੀ ਜਹਾਜ਼ਾਂ ਅਤੇ ਹੈਲੀਕਾਪਟਰ ਆਪਰੇਟਰਾਂ ਨੂੰ 15-20 ਫੀ ਸਦੀ ਜ਼ਿਆਦਾ ਕਮਾਈ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਚਾਰਟਰਡ ਸੇਵਾਵਾਂ ਲਈ ਪ੍ਰਤੀ ਘੰਟਾ ਦਰਾਂ ਵੀ ਵਧੀਆਂ ਹਨ। ਇਕ ਜਹਾਜ਼ ਲਈ ਲਗਭਗ 4.5 ਤੋਂ 5.25 ਲੱਖ ਰੁਪਏ ਅਤੇ ਦੋ ਇੰਜਣ ਵਾਲੇ ਹੈਲੀਕਾਪਟਰ ਲਈ ਲਗਭਗ 1.5-1.7 ਲੱਖ ਰੁਪਏ ਦਾ ਖ਼ਰਚ ਹੈ। ਹਾਲਾਂਕਿ ਆਮ ਸਮੇਂ ਅਤੇ ਪਿਛਲੇ ਚੋਣ ਸਾਲਾਂ ਦੇ ਮੁਕਾਬਲੇ ਮੰਗ ਵਧੀ ਹੈ, ਫਿਕਸਡ ਵਿੰਗ ਏਅਰਕ੍ਰਾਫਟ ਅਤੇ ਹੈਲੀਕਾਪਟਰਾਂ ਦੀ ਉਪਲਬਧਤਾ ਵੀ ਘੱਟ ਗਿਣਤੀ ’ਚ ਹੈ। 

ਇਹ ਵੀ ਪੜ੍ਹੋ: SRK-Diljit Dosanjh: ਦਿਲਜੀਤ ਦੁਸਾਂਝ ਦੇ ਫੈਨ ਨੇ ਸ਼ਾਹਰੁਖ ਖਾਨ, ਇਮਤਿਆਜ਼ ਅਲੀ ਨੇ ਕੀਤਾ ਖੁਲਾਸਾ

ਕੁੱਝ ਆਪਰੇਟਰ ਕਿਸੇ ਹੋਰ ਕੰਪਨੀ ਦੇ ਚਾਲਕ ਦਲ ਨਾਲ ਜਹਾਜ਼ ਅਤੇ ਹੈਲੀਕਾਪਟਰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਰੋਟਰੀ ਵਿੰਗ ਸੋਸਾਇਟੀ ਆਫ ਇੰਡੀਆ (ਆਰ.ਡਬਲਯੂ.ਐਸ.ਆਈ.) ਦੇ ਪ੍ਰਧਾਨ (ਪਛਮੀ ਖੇਤਰ) ਕੈਪਟਨ ਉਦੈ ਗੇਲੀ ਨੇ ਕਿਹਾ, ‘‘ਹੈਲੀਕਾਪਟਰਾਂ ਦੀ ਮੰਗ ਵਧੀ ਹੈ ਅਤੇ ਇਹ ਆਮ ਸਮੇਂ ਨਾਲੋਂ ਚੋਣ ਸਮੇਂ ਦੌਰਾਨ 25 ਫ਼ੀ ਸਦੀ ਵੱਧ ਹੈ। ਸਪਲਾਈ ਮੰਗ ਨਾਲੋਂ ਘੱਟ ਹੈ।’’

ਆਮ ਤੌਰ ’ਤੇ ਸਿਆਸੀ ਪਾਰਟੀਆਂ ਅਪਣੇ ਉਮੀਦਵਾਰਾਂ ਅਤੇ ਨੇਤਾਵਾਂ ਨੂੰ ਥੋੜ੍ਹੇ ਸਮੇਂ ’ਚ ਵੱਖ-ਵੱਖ ਥਾਵਾਂ ਖਾਸ ਕਰ ਕੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਲਿਜਾਣ ਲਈ ਹੈਲੀਕਾਪਟਰ ਦੀ ਵਰਤੋਂ ਕਰਦੀਆਂ ਹਨ। ਗੇਲੀ ਨੇ ਕਿਹਾ ਕਿ ਉੱਤਰ ਪ੍ਰਦੇਸ਼, ਪਛਮੀ ਬੰਗਾਲ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਰਗੇ ਵੱਡੇ ਸੂਬਿਆਂ ’ਚ ਹੈਲੀਕਾਪਟਰਾਂ ਦੀ ਵਧੇਰੇ ਵਰਤੋਂ ਹੋ ਰਹੀ ਹੈ। ਬਿਜ਼ਨਸ ਏਅਰਕ੍ਰਾਫਟ ਆਪਰੇਟਰਸ ਐਸੋਸੀਏਸ਼ਨ (ਬੀ.ਏ.ਓ.ਏ.) ਦੇ ਮੈਨੇਜਿੰਗ ਡਾਇਰੈਕਟਰ ਕੈਪਟਨ ਆਰ.ਕੇ. ਬਾਲੀ ਨੇ ਕਿਹਾ ਕਿ ਚਾਰਟਰਡ ਜਹਾਜ਼ਾਂ ਦੀ ਮੰਗ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ 30-40 ਫੀ ਸਦੀ ਜ਼ਿਆਦਾ ਹੈ। ਆਮ ਤੌਰ ’ਤੇ ਇਕ ਇੰਜਣ ਵਾਲੇ ਹੈਲੀਕਾਪਟਰ ਦੀ ਪ੍ਰਤੀ ਘੰਟਾ ਕੀਮਤ 80,000 ਤੋਂ 90,000 ਰੁਪਏ ਹੁੰਦੀ ਹੈ, ਜਦਕਿ ਦੋ ਇੰਜਣ ਵਾਲੇ ਹੈਲੀਕਾਪਟਰ ਲਈ ਇਹ ਲਗਭਗ 1.5 ਤੋਂ 1.7 ਲੱਖ ਰੁਪਏ ਹੁੰਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੋਣਾਂ ਦੇ ਸਮੇਂ ਇਕ ਇੰਜਣ ਵਾਲੇ ਹੈਲੀਕਾਪਟਰ ਲਈ ਇਹ ਦਰ 1.5 ਲੱਖ ਰੁਪਏ ਅਤੇ ਡਬਲ ਇੰਜਣ ਵਾਲੇ ਹੈਲੀਕਾਪਟਰ ਲਈ 3.5 ਲੱਖ ਰੁਪਏ ਤਕ ਹੈ। ਇਕ ਇੰਜਣ ਵਾਲੇ ਹੈਲੀਕਾਪਟਰ ਵਿਚ ਪਾਇਲਟ ਸਮੇਤ ਸੱਤ ਲੋਕਾਂ ਦੇ ਬੈਠਣ ਦੀ ਸਮਰੱਥਾ ਹੁੰਦੀ ਹੈ ਜਦਕਿ ਦੋ ਇੰਜਣ ਵਾਲੇ ਹੈਲੀਕਾਪਟਰ ਵਿਚ 12 ਲੋਕਾਂ ਦੇ ਬੈਠਣ ਦੀ ਸਮਰੱਥਾ ਹੁੰਦੀ ਹੈ। ਚਾਰਟਰਡ ਉਡਾਣਾਂ ਦਾ ਕਿਰਾਇਆ 4.5 ਲੱਖ ਰੁਪਏ ਤੋਂ 5.25 ਲੱਖ ਰੁਪਏ ਪ੍ਰਤੀ ਘੰਟਾ ਦੇ ਵਿਚਕਾਰ ਹੋ ਸਕਦਾ ਹੈ। ਬਾਲੀ ਨੇ ਕਿਹਾ ਕਿ ਚੋਣਾਂ ਦੌਰਾਨ ਚਾਰਟਰਡ ਫਲਾਈਟ ਆਪਰੇਟਰਾਂ ਦੀ ਕਮਾਈ ਆਮ ਨਾਲੋਂ 15-20 ਫੀ ਸਦੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ। (ਪੀਟੀਆਈ)

(For more Punjabi news apart from Demand for chartered planes and helicopters increased During the general elections, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement