ਮਮਤਾ ਬੈਨਰਜੀ ਦੀ ਵਿਵਾਦਤ ਤਸਵੀਰ ਸ਼ੇਅਰ ਕਰਨ ਵਾਲੀ ਪ੍ਰਿਯੰਕਾ ਸ਼ਰਮਾ ਨੂੰ ਮਿਲੀ ਜ਼ਮਾਨਤ
Published : May 14, 2019, 4:24 pm IST
Updated : May 14, 2019, 4:29 pm IST
SHARE ARTICLE
Mamata Banerjee meme case: SC grants bail to Priyanka Sharma
Mamata Banerjee meme case: SC grants bail to Priyanka Sharma

ਅਦਾਲਤ ਨੇ ਪਹਿਲਾਂ ਪ੍ਰਿਅੰਕਾ ਨੂੰ ਲਿਖਤ 'ਚ ਮਾਫ਼ੀ ਮੰਗਣ ਲਈ ਕਿਹਾ ਸੀ, ਪਰ ਬਾਅਦ 'ਚ ਆਪਣੇ ਆਦੇਸ਼ 'ਚ ਸੋਧ ਕਰਦਿਆਂ ਰਿਹਾ ਕਰਨ ਦਾ ਆਦੇਸ਼ ਦਿੱਤਾ

ਨਵੀਂ ਦਿੱਲੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਵਿਵਾਦਤ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਭਾਜਪਾ ਦੀ ਮਹਿਲਾ ਕਾਰਕੁੰਨ ਪ੍ਰਿਅੰਕਾ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਦੇ ਵੋਕੇਸ਼ਨ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਨਾ ਸਾਂਝੀਆਂ ਕੀਤੀਆਂ ਜਾਣ। ਹਾਲਾਂਕਿ ਅਦਾਲਤ ਨੇ ਪਹਿਲਾਂ ਪ੍ਰਿਅੰਕਾ ਨੂੰ ਲਿਖਤ 'ਚ ਮਾਫ਼ੀ ਮੰਗਣ ਲਈ ਕਿਹਾ ਸੀ, ਪਰ ਬਾਅਦ 'ਚ ਆਪਣੇ ਆਦੇਸ਼ 'ਚ ਸੋਧ ਕਰਦਿਆਂ ਰਿਹਾ ਕਰਨ ਦਾ ਆਦੇਸ਼ ਦਿੱਤਾ।

 Met Gala themed meme on Mamata BanerjeeMet Gala themed meme on Mamata Banerjee

ਸੁਪਰੀਮ ਕੋਰਟ ਨੇ ਪਟੀਸ਼ਨ ਦੀ ਸੁਣਵਾਈ ਕਰਦਿਆਂ ਕਿਹਾ, "ਤੁਸੀਂ ਜੋ ਕੀਤਾ, ਉਹ ਨਹੀਂ ਕਰਨਾ ਚਾਹੀਦਾ ਸੀ। ਤੁਹਾਨੂੰ ਯਕੀਨੀ ਤੌਰ 'ਤੇ ਮਮਤਾ ਬੈਨਰਜੀ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣੀ ਚਾਹੀਦੀ ਹੈ। ਇਸ ਕੇਸ ਨੂੰ ਵੱਖ ਤਰ੍ਹਾਂ ਨਾਲ ਹੀ ਵੇਖਿਆ ਜਾਵੇਗਾ, ਕਿਉਂਕਿ ਪ੍ਰਿਯੰਕਾ ਸ਼ਰਮਾ ਭਾਜਪਾ ਦੀ ਮੈਂਬਰ ਵੀ ਹੈ।" ਪਟੀਸ਼ਨਕਰਤਾ ਦੇ ਵਕੀਲ ਵਲੋਂ ਆਜ਼ਾਦੀ ਦਾ ਤਰਕ ਦਿੱਤਾ ਗਿਆ, ਜਿਸ ਦੇ ਜਵਾਬ 'ਚ ਕੋਰਟ ਨੇ ਕਿਹਾ ਕਿ ਇੱਥੇ ਕੇਸ ਨਾਲ ਦੋਵੇਂ ਪੱਖ ਜੁੜੇ ਹੋਏ ਹਨ। ਜ਼ਮਾਨਤ ਦੀ ਮਨਜ਼ੂਰੀ ਅਸੀਂ ਦੇ ਸਕਦੇ ਹਾਂ ਪਰ ਤੁਹਾਨੂੰ ਬਿਨਾਂ ਸ਼ਰਤ ਲਿਖਤੀ 'ਚ ਮਾਫ਼ੀ ਮੰਗਣੀ ਹੋਵੇਗੀ।

Priyanka SharmaPriyanka Sharma

ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਯੁਵਾ ਮੋਰਚਾ ਦੀ ਵਰਕਰ ਪ੍ਰਿਯੰਕਾ ਸ਼ਰਮਾ ਨੇ ਮਮਤਾ ਬੈਨਰਜੀ ਦੀ ਫ਼ੋਟੋਸ਼ਾਪਡ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ 'ਚ ਪ੍ਰਿਯੰਕਾ ਚੋਪੜਾ ਦੇ ਮੇਟ ਗਾਲਾ ਅਵਤਾਰ 'ਚ ਮਮਤਾ ਬਨਰਜੀ ਨੂੰ ਵਿਖਾਇਆ ਗਿਆ ਸੀ। ਪ੍ਰਿਯੰਕਾ ਨੂੰ ਬੀਤੀ 10 ਮਈ ਨੂੰ ਗ੍ਰਿਫ਼ਤਾਰ ਕਰ ਕੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement