
ਆਇਰਲੈਂਡ ਦੇ ਡਾਕਟਰਾਂ ਦੁਆਰਾ ਕੋਰੋਨਾ ਪੀੜਤ 83 ਗੰਭੀਰ ਮਰੀਜ਼ਾਂ ਤੇ ਹੋਈ ਸਟੱਡੀ...
ਨਵੀਂ ਦਿੱਲੀ: ਕੋਰੋਨਾ ਵਾਇਰਸ ਸਿਰਫ ਫੇਫੜਿਆਂ ਤੇ ਹਮਲਾ ਕਰਦਾ ਹੈ? ਨਹੀਂ। ਹਰ ਨਵੀਂ ਸਟੱਡੀ ਵਿਚ ਦੇਖਿਆ ਗਿਆ ਹੈ ਕਿ ਜਿਵੇਂ ਜਿਵੇਂ ਕੋਰੋਨਾ ਵਧ ਰਿਹਾ ਹੈ ਇਸ ਦੇ ਲੱਛਣਾਂ ਵਿਚ ਵੀ ਨਵੇਂ ਬਦਲਾਅ ਆ ਰਹੇ ਹਨ। ਆਇਰਲੈਂਡ ਦੇ ਡਾਕਟਰਾਂ ਨੇ ਕੋਰੋਨਾ ਵਾਇਰਸ ਦੇ ਨਵੇਂ ਖਤਰੇ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਹੈ। ਡਾਕਟਰਾਂ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਸ਼ਰੀਰ ਵਿਚ ਖੂਨ ਦੇ ਗਤਲੇ ਬਣਾ ਕੇ ਫੇਫੜਿਆਂ ਨੂੰ ਬਲਾਕ ਕਰ ਦਿੰਦਾ ਹੈ।
Foot
ਆਇਰਲੈਂਡ ਦੇ ਡਾਕਟਰਾਂ ਦੁਆਰਾ ਕੋਰੋਨਾ ਪੀੜਤ 83 ਗੰਭੀਰ ਮਰੀਜ਼ਾਂ ਤੇ ਹੋਈ ਸਟੱਡੀ ਦੌਰਾਨ ਵਾਇਰਸ ਦਾ ਇਹ ਨਵਾਂ ਖਤਰਾ ਸਾਹਮਣੇ ਆਇਆ ਹੈ। ਡਬਲਿਨ ਦੇ ਸੈਂਟ ਜੇਮਸ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਨਵਾਂ ਵਾਇਰਸ ਫੇਫੜਿਆਂ ਵਿਚ ਕਰੀਬ 100 ਛੋਟੇ ਛੋਟੇ ਬਲਾਕੇਜ਼ ਬਣਾ ਦਿੰਦਾ ਹੈ ਜਿਸ ਨਾਲ ਸ਼ਰੀਰ ਵਿਚ ਆਕਸੀਜ਼ਨ ਦਾ ਪੱਧਰ ਘਟ ਜਾਂਦਾ ਹੈ ਅਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
Lungs
ਇਸ ਦੇ ਨਾਲ ਹੀ ਇਕ ਹੋਰ ਲੱਛਣ ਵੀ ਸਾਹਮਣੇ ਆਇਆ ਹੈ। ਇਹ ਲੱਛਣ ਕਾਵਾਸਕੀ ਰੋਗ ਵਾਂਗ ਹੈ। ਇਸ ਨਾਲ ਕਈ ਬੱਚੇ ਪੀੜਤ ਹੋ ਰਹੇ ਹਨ ਪਰ ਜਾਂਚ ਕਰਨ ਤੋਂ ਬਾਅਦ ਉਹਨਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਰਹੀ ਹੈ। ਦੁਨੀਆਭਰ ਵਿਚ ਪਿਛਲੇ ਕੁੱਝ ਹਫ਼ਤਿਆਂ ਵਿਚ ਬੱਚੇ ਕਾਵਾਸਕੀ ਰੋਗ ਨਾਲ ਬਿਮਾਰ ਹੋ ਰਹੇ ਹਨ।
lungs
ਇਹਨਾਂ ਬੱਚਿਆਂ ਨਾਲ ਸਬੰਧਿਤ ਡਾਕਟਰ ਦੀ ਰਿਪੋਰਟ ਇਹ ਦਸਦੀ ਹੈ ਕਿ ਇਹਨਾਂ ਨੂੰ ਕੋਰੋਨਾ ਵਰਗੇ ਲੱਛਣ ਹਨ ਪਰ ਜਦੋਂ ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜ਼ਿਆਦਾਤਰ ਬੱਚਿਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਰਹੀ ਹੈ। ਹਾਲਾਂਕਿ ਹੁਣ ਤਕ ਅਜਿਹੇ ਘਟ ਹੀ ਮਾਮਲੇ ਸਾਹਮਣੇ ਆਏ ਹਨ ਪਰ ਇਸ ਬਿਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਵਿਗਿਆਨੀ ਵੀ ਹੈਰਾਨ ਹਨ। ਵਿਗਿਆਨੀਂ ਨੂੰ ਸ਼ੱਕ ਹੈ ਕਿ ਕਿਤੇ ਇਸ ਬਿਮਾਰੀ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਤਾਂ ਨਹੀਂ।
Photo
ਕਿਤੇ ਕਾਵਾਸਾਕੀ ਰੋਗ ਦੇ ਲੱਛਣ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਰ ਕੇ ਤਾਂ ਨਹੀਂ ਆ ਰਹੇ। ਕਾਵਾਸਾਕੀ ਰੋਗ ਨੂੰ (Lymph node syndrome) ਦੇ ਨਾਮਲ ਨਾਲ ਵੀ ਜਾਣਿਆ ਜਾਂਦਾ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਅਨੁਸਾਰ ਹਰ ਸਾਲ ਕਰੀਬ 10 ਹਜ਼ਾਰ ਬੱਚੇ ਕਾਵਾਸਾਕੀ ਰੋਗ ਨਾਲ ਪੀੜਤ ਹੁੰਦੇ ਹਨ। ਇਹ ਬਿਮਾਰੀ 5 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਹੁੰਦੀ ਹੈ ਪਰ ਹਾਲ ਦੇ ਸਾਲਾਂ ਵਿਚ ਇਹ ਬਿਮਾਰੀ 15 ਸਾਲ ਤਕ ਦੇ ਬੱਚਿਆਂ ਵਿਚ ਵੀ ਦੇਖੀ ਗਈ ਹੈ।
Coronavirus
ਇਸ ਬਿਮਾਰੀ ਨਾਲ 2.91 ਲੱਖ ਤੋਂ ਵੱਧ ਲੋਕਾਂ ਦੀ ਮੌਤ ਕਰ ਹੋ ਗਈ ਹੈ। ਵਿਗਿਆਨੀ ਪ੍ਰੋ. ਜੇਮਸ ਓ-ਡੋਨੇਲ ਦਾ ਕਹਿਣਾ ਹੈ ਕਿ ਕੋਵਿਡ-19 ਇਕ ਖਾਸ ਤਰ੍ਹਾਂ ਦੇ ਬਲੱਡ ਕਲਾਟਿੰਗ ਡਿਸਆਰਡਰ ਕਰ ਕੇ ਬਣਦਾ ਹੈ ਜੋ ਕਿ ਸਿੱਧੇ ਤੌਰ ਤੇ ਪਹਿਲਾਂ ਫੇਫੜਿਆਂ ਤੇ ਹਮਲਾ ਕਰਦਾ ਹੈ। ਇਹ ਰਿਸਰਚ ਅਮਰੀਕਾ ਦੇ ਇਕ ਹੈਲਥ ਰਿਪੋਰਟ ਤੋਂ ਬਾਅਦ ਆਈ ਹੈ ਜਿਸ ਵਿਚ ਇਹ ਗਿਆ ਸੀ ਕਿ ਕੋਰੋਨਾ ਪੀੜਤ ਦੀ ਮੌਤ ਕਰ ਕੇ ਸ਼ਰੀਰ ਵਿਚ ਖੂਨ ਦਾ ਜੰਮਣਾ ਸੀ।
ਹਸਪਤਾਲ ਵਿਚੋਂ ਡਿਸਚਾਰਜ ਹੋਣ ਵਾਲੇ ਮਰੀਜ਼ਾਂ ਵਿਚ ਵੀ ਅਜਿਹਾ ਦੇਖਿਆ ਗਿਆ ਸੀ। ਇਕ ਹੋਰ ਰਿਸਰਚ ਵਿਚ ਇਹ ਸਾਹਮਣੇ ਆਇਆ ਸੀ ਕਿ ਅਜਿਹੇ ਮਰੀਜ਼ਾਂ ਵਿਚ ਖੂਨ ਦੇ ਗੱਠਿਆਂ ਦਾ ਨਿਯੰਤਰਣ ਦਿਲ ਦਾ ਦੌਰਾ ਅਤੇ ਦੌਰਾ ਪੈਣ ਦੇ ਕੇਸਾਂ ਵਿਚ ਵੀ ਵਾਧਾ ਕਰਦਾ ਹੈ। ਬ੍ਰਿਟਿਸ਼ ਜਨਰਲ ਆਫ ਹਿਮੇਟੋਲਾਜੀ ਵਿਚ ਪ੍ਰਕਾਸ਼ਿਤ ਰਿਸਰਚ ਮੁਤਾਬਕ, 83 ਗੰਭੀਰ ਮਰੀਜ਼ਾਂ ਵਿਚ 81 ਫ਼ੀਸਦੀ ਯੂਰੋਪੀਅਨ, 12 ਫ਼ੀਸਦੀ ਏਸ਼ਿਆਈ, 6 ਫ਼ੀਸਦੀ ਅਫਰੀਕਨ ਅਤੇ ਇਕ ਫ਼ੀਸਦੀ ਸਪੇਨਿਸ਼ ਹੈ।
Corona Virus
ਇਕ ਹੋਰ ਲੱਛਣ ਸਾਹਮਣੇ ਆਇਆ ਹੈ ਜਿਸ ਵਿਚ ਲੋਕਾਂ ਦੇ ਪੈਰਾਂ ਦੀਆਂ ਉਂਗਲੀਆਂ ਸੁੱਜ ਰਹੀਆਂ ਹਨ। ਉਂਗਲਾਂ ਸੁੱਜਣ ਤੋਂ ਬਾਅਦ ਇਹਨਾਂ ਰੰਗ ਬੈਂਗਣੀ ਵਰਗਾ ਹੋ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅੰਗੂਠਿਆਂ ਜਾਂ ਪੈਰ ਦੀਆਂ ਉਂਗਲਾਂ ਦਾ ਬੈਂਗਣੀ ਰੰਗ ਵਰਗੀਆਂ ਹੋ ਜਾਣਾ, ਬੁਰੀ ਤਰ੍ਹਾਂ ਸੁੱਜ ਜਾਣਾ ਅਤੇ ਠੰਡਾ ਪੈਣਾ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਲੱਛਣ ਹੋ ਸਕਦੇ ਹਨ।
ਇਸ ਨੂੰ ਚਮੜੀ ਵਿਗਿਆਨ ਕਮਿਊਨਿਟੀ ਦੁਆਰਾ 'ਕੋਵਿਡ ਟੌਸ' ਕਿਹਾ ਗਿਆ ਹੈ ਅਤੇ ਇਹ ਕੋਰੋਨਾ ਵਾਇਰਸ ਦਾ ਤਾਜ਼ਾ ਚਿੰਨ੍ਹ ਹੋ ਸਕਦਾ ਹੈ। ਕੁੱਝ ਮਰੀਜ਼ਾਂ ਦੀ ਸੁੰਘਣ ਸ਼ਕਤੀ ਚਲੀ ਜਾਂਦੀ ਹੈ। ਕਈਆਂ ਨੂੰ ਖੂਸ਼ਬੂ ਨਹੀਂ ਆਉਂਦੀ ਅਤੇ ਕਈਆਂ ਨੂੰ ਬਦਬੂ ਦਾ ਅਹਿਸਾਸ ਨਹੀਂ ਹੁੰਦਾ ਪਰ ਕਈ ਮਰੀਜ਼ਾਂ ਨੂੰ ਦੋਵੇਂ ਹੀ ਲੱਛਣ ਹੁੰਦੇ ਹਨ। ਇਹ ਬਿਮਾਰੀ ਦੇ ਪ੍ਰੇਸ਼ਾਨ ਕਰਨ ਵਾਲੇ ਲੱਛਣਾਂ ਵਿੱਚੋਂ ਇੱਕ ਹੈ।
Corona Virus
ਲੱਛਣ ਖੋਜਕਰਤਾਵਾਂ ਦੁਆਰਾ ਅਧਿਐਨ ਕੀਤੇ ਜਾ ਰਹੇ ਹਨ ਪਰ ਅਜੇ ਤੱਕ ਪੂਰੀ ਤਰ੍ਹਾਂ ਸਮਝ ਨਹੀਂ ਪਾਇਆ ਗਿਆ ਹੈ। ਕੁੱਝ ਕੋਰੋਨਾ ਮਰੀਜ਼ਾਂ ਦੀਆਂ ਅੱਖਾਂ ਲਾਲ ਅਤੇ ਗੁਲਾਬੀ ਰੰਗ ਦੀਆਂ ਵੀ ਹੋ ਜਾਂਦੀਆਂ ਹਨ। ਇਹ ਕੋਵਿਡ-19 ਸਭ ਤੋਂ ਭਿਆਨਕ ਬਿਮਾਰੀ ਵਿਚੋਂ ਇਕ ਹੈ।
ਕੁੱਝ ਰੋਗੀ ਜੋ ਠੀਕ ਹੋ ਚੁੱਕੇ ਹਨ ਉਹ ਨਕਾਰਤਮਕ ਜਾਂਚ ਤੋਂ ਬਾਅਦ ਹਫ਼ਤਿਆਂ ਤਕ ਆਮ ਜੀਵਨ ਵਿਚ ਵਾਪਸ ਆ ਸਕਦੇ ਹਨ ਕਿਉਂ ਕਿ ਉਹ ਠੀਕ ਹੋਣ ਤੋਂ ਬਾਅਦ ਥਕਾਨ ਮਹਿਸੂਸ ਕਰਦੇ ਹਨ। ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਠੀਕ ਹੋਏ ਮਰੀਜ਼ ਵਿਚ ਇਹ ਲੱਛਣ ਕਿੰਨੇ ਸਮੇਂ ਤਕ ਬਣੇ ਰਹਿੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।