
ਦਿੱਲੀ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਪਿਛਲੇ 24 ਘੰਟੇ ਵਿਚ 472 ਨਵੇਂ ਮਾਮਲੇ ਸਾਹਮਣੇ ਆਏ ਹਨ।
ਨਵੀਂ ਦਿੱਲੀ : ਦਿੱਲੀ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਪਿਛਲੇ 24 ਘੰਟੇ ਵਿਚ 472 ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਕਿ ਇਕ ਦਿਨ ਵਿਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਦਰਜ਼ ਹੋਏ ਹਨ। ਉੱਥੇ ਹੀ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਸੰਖਿਆ 8 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ। ਹਾਲਹੀ ਵਿਚ ਦਿੱਲੀ ਵਿਚ ਕਰੋਨਾ ਵਾਇਰਸ ਦੇ ਟੈਸਟਾਂ ਦੀ ਰਫਤਾਰ ਵੱਧੀ ਹੈ, ਜਿਸ ਤੋਂ ਬਾਅਦ ਦਿੱਲੀ ਵਿਚ ਇਸ ਮਹੀਨੇ ਕਰੋਨਾ ਦੇ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜੇਕਰ ਦਿੱਲੀ ਸਰਕਾਰ ਵੱਲੋਂ ਜ਼ਾਰੀ ਕੀਤੇ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ ਮਈ ਮਹੀਨੇ ਵਿਚ ਇੱਥੇ 4945 ਮਾਮਲੇ ਸਾਹਮਣੇ ਆ ਚੁੱਕੇ ਹਨ।
Covid 19
ਉਧਰ ਸਿਹਤ ਮੰਤਰੀ ਸਤਿੰਦਰ ਜੈਂਨ ਦੇ ਮੁਤਾਬਿਕ ਦਿੱਲੀ ਵਿਚ ਡਬਲਿੰਗ ਰੇਟ 11 ਦਿਨ ਦਾ ਹੈ, ਮਤਲਬ ਕਿ ਦਿੱਲੀ ਵਿਚ 11 ਦਿਨ ਬਾਅਦ ਕਰੋਨਾ ਕੇਸ ਦੁਗਣੇ ਹੋ ਰਹੇ ਹਨ। ਉੱਥੇ ਹੀ ਅਪ੍ਰੈਲ ਦੇ ਅੰਤਰ ਤੱਕ ਇਹ ਰੇਟ 13 ਦਿਨ ਸੀ। ਦੱਸ ਦੱਈਏ ਕਿ ਹੁਣ ਦਿੱਲੀ ਵਿਚ ਕਰੋਨਾ ਟੈਸਟਿੰਗ ਦੀ ਸਪੀਡ ਕਾਫੀ ਤੇਜ਼ ਹੋਈ ਹੈ। ਦਿੱਲੀ ਸਰਕਾਰ ਦੁਆਰਾ ਦਿੱਤੇ ਅੰਕੜੇ ਦੱਸਦੇ ਹਨ ਕਿ 2 ਮਈ ਤੱਕ ਕਰੋਨਾ ਵਾਇਰਸ ਦੇ 58,210 ਟੈਸਟ ਹੋਏ ਸਨ। ਜਦੋਂ ਕਿ ਹੁਣ 14 ਮਈ ਤੱਕ 119736 ਤੱਕ ਇਨ੍ਹਾਂ ਟੈਸਟਾਂ ਦੀ ਗਿਣਤੀ ਪਹੁੰਚ ਚੁੱਕੀ ਹੈ। ਜਿਹੜੀ ਕਿ 2 ਮਈ ਦੇ ਹਿਸਾਬ ਨਾਲ ਹੁਣ ਦੁਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ।
CM arvind kejriwal
ਦੱਸ ਦੱਈਏ ਕਿ ਦਿੱਲੀ ਵਿਚ 7 ਮਈ 2020 ਨੂੰ ਜਾਰੀ ਹੋਏ ਇਕ ਆਦੇਸ਼ ਚ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਨੇ ਦਿੱਲੀ ਵਿਚ ਕਰੋਨਾ ਟੈਸਟ ਦੇ ਲਈ ਪ੍ਰਾਈਵੇਟ ਟੈਸਟਿੰਗ ਲੈਬ ਦੀ ਸਮਰੱਥਾ 8 ਤੋਂ 13 ਕਰ ਦਿੱਤੀ ਸੀ। ਜਿਸ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਸੀ, ਕਿ ਜੇਕਰ ਸਰਕਾਰੀ ਲੈਬ ਦੀ ਸਮਰੱਥਾ ਤੋਂ ਜ਼ਿਆਦਾ ਸੈਂਪਲ ਟੈਸਟ ਕਰਵਾਉਂਣ ਦੀ ਸਮਰੱਥਾ ਬਣਦੀ ਹੈ, ਤਾਂ ਹਸਪਤਾਲ ਅਤੇ ਅਥਾਰਟੀ ਆਪਣੇ ਜ਼ਿਲ੍ਹੇ ਦੇ ਹਿਸਾਬ ਨਾਲ ਪ੍ਰਾਈਵੇਟ ਲੈਬ ਵਿਚ ਟੈਸਟ ਕਰਵਾਉਂਣ ਲਈ ਭੇਜੇ।
Covid 19
ਫਿਲਹਾਲ ਦਿੱਲੀ ਸਰਕਾਰ ਵੱਲ਼ੋਂ ਹਰ ਜ਼ਿਲੇ ਵਿਚ ਇਕ ਪ੍ਰਾਈਵੇਟ ਲੈਬ ਨੂੰ ਚੁਣਿਆ ਗਿਆ ਹੈ। ਜਿੱਥੇ ਸਰਕਾਰੀ ਹਸਪਤਾਲ/ਸਰਕਾਰੀ ਸੰਸਥਾਨ ਦੁਆਰਾ ਲਏ ਸੈਂਪਲਾਂ ਦਾ ਟੈਸਟ ਕਰਵਾਇਆ ਜਾਵੇਗਾ। ਦੱਸ ਦੱਈਏ ਕਿ ਮਈ ਮਹੀਨੇ ਦੇ ਸ਼ੁਰੂ ਵਿਚ ਹੀ ਦਿੱਲੀ ਵਿਚ ਟੈਸਟਾਂ ਦੀ ਰਿਪੋਰਟ ਦੇਰੀ ਨਾਲ ਆਉਂਣ ਤੇ ਕਾਫੀ ਸਵਾਲ ਉਠੇ ਸਨ। ਜਿਸ ਤੋਂ ਬਾਅਦ ਸਰਕਾਰ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਸਨ ਕਿ ਹੁਣ ਸਾਰੀਆਂ ਲੈਬਾਂ ਲਈ 24 ਘੰਟੇ ਦੇ ਵਿਚ-ਵਿਚ ਰਿਪੋਰਟ ਜ਼ਾਰੀ ਕਰਨਾ ਲਾਜ਼ਮੀ ਹੋਵੇਗਾ।
covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।