Corona ਨੇ ਬਦਲਿਆ ਕੰਮ ਕਰਨ ਦਾ ਤਰੀਕਾ, Work From Home ਦੀਆਂ Guidelines ਜਾਰੀ
Published : May 14, 2020, 6:17 pm IST
Updated : May 14, 2020, 6:17 pm IST
SHARE ARTICLE
Coronavirus ministries issued guidelines from work from home deo to covid19
Coronavirus ministries issued guidelines from work from home deo to covid19

ਇਸ ਦਿਸ਼ਾ ਨਿਰਦੇਸ਼ ਦੇ ਤਹਿਤ ਕਰਮਚਾਰੀਆਂ ਨੂੰ ਘਰ...

ਨਵੀਂ ਦਿੱਲੀ: ਕੋਰੋਨਾ ਵਾਇਰਸ  (Coronavirus) ਮਹਾਂਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਦੌਰਾਨ ਸਾਡੀ ਜ਼ਿੰਦਗੀ ਬਹੁਤ ਬਦਲ ਗਈ ਹੈ. ਸਾਡਾ ਕੰਮ ਕਰਨ ਦਾ ਤਰੀਕਾ ਬਦਲ ਗਿਆ ਹੈ. ਨਿਜੀ ਦਫਤਰਾਂ ਦੇ ਨਾਲ, ਇਸ ਸਮੇਂ ਭਾਰਤ ਸਰਕਾਰ ਦੇ ਕਈ ਮੰਤਰਾਲੇ ਵੀ ਘਰ ਤੋਂ ਹੀ ਕੰਮ (Work From Home) ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

Work From Home Work From Home

ਇਸ ਦਿਸ਼ਾ ਨਿਰਦੇਸ਼ ਦੇ ਤਹਿਤ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨਾ ਪਏਗਾ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਸਰਕਾਰ ਦੇ ਸਾਰੇ 75 ਮੰਤਰਾਲੇ ਈ-ਦਫ਼ਤਰ ਰਾਹੀਂ ਚੱਲ ਰਹੇ ਹਨ। ਇਸ ਵੇਲੇ ਮੰਤਰਾਲਿਆਂ ਦਾ ਤਕਰੀਬਨ 80 ਪ੍ਰਤੀਸ਼ਤ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਅਨੁਸਾਰ ਸਾਰੀਆਂ ਫਾਈਲਾਂ ਈ-ਆਫਿਸ ਦੁਆਰਾ ਭੇਜੀਆਂ ਜਾਣੀਆਂ ਚਾਹੀਦੀਆਂ ਹਨ।

Work Work

ਹਾਲਾਂਕਿ ਵਿਭਾਗ ਦਾ ਕੰਮ ਬਹੁਤ ਸੰਵੇਦਨਸ਼ੀਲ ਹੈ ਪਰ ਉਨ੍ਹਾਂ ਨੂੰ ਈ-ਦਫ਼ਤਰ ਰਾਹੀਂ ਨਹੀਂ ਭੇਜਿਆ ਜਾਣਾ ਚਾਹੀਦਾ। ਡਿਪਟੀ ਸੈਕਟਰੀ ਪੱਧਰ ਤੱਕ ਦੇ ਅਧਿਕਾਰੀਆਂ ਲਈ ਵੀਪੀਐਨ ਅਤੇ ਸੁਰੱਖਿਅਤ ਨੈਟਵਰਕ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਮੰਤਰਾਲਿਆਂ ਨੂੰ ਆਪਣੇ ਆਪ ਡੈਸਕਟਾੱਪਾਂ ਅਤੇ ਲੈਪਟਾਪਾਂ ਦਾ ਪ੍ਰਬੰਧ ਕਰਨਾ ਪਏਗਾ। ਹਾਲਾਂਕਿ ਜੇ ਜਰੂਰੀ ਹੋਏ ਤਾਂ ਉਹ ਲੌਜਿਸਟਿਕ ਮਦਦ ਲੈ ਸਕਦੇ ਹਨ।

Work-from-homeWork-from-home

ਸਾਰੇ ਕੰਮਾਂ ਨੂੰ ਸੂਚਿਤ ਰੱਖਿਆ ਜਾਣਾ ਚਾਹੀਦਾ ਹੈ ਇਸ ਲਈ ਈ-ਦਫਤਰ ਨੂੰ SMS ਅਤੇ ਈ-ਮੇਲ ਨਾਲ ਜੋੜਿਆ ਜਾਣਾ ਚਾਹੀਦਾ ਹੈ। ਘਰੋਂ ਕੰਮ ਕਰਨ ਵਿਚ ਕੋਈ ਮੁਸ਼ਕਲ ਨਾ ਆਵੇ ਇਸ ਲਈ ਸਾਰੀਆਂ ਫਾਈਲਾਂ ਅਤੇ ਫੋਲਡਰ ਈ-ਆਫਿਸ ਵਿਚ ਉਪਲਬਧ ਹੋਣੇ ਚਾਹੀਦੇ ਹਨ। ਜੇ ਇਕ ਫਾਈਲ ਇਕ ਮੰਤਰਾਲੇ ਤੋਂ ਦੂਜੇ ਮੰਤਰਾਲੇ ਨੂੰ ਭੇਜੀ ਜਾਣੀ ਹੈ ਤਾਂ ਇਹ ਸਿਰਫ ਈ-ਦਫਤਰ ਦੁਆਰਾ ਭੇਜੀ ਜਾਣੀ ਚਾਹੀਦੀ ਹੈ।

Work From Home Work From Home

ਇਸ ਤਰ੍ਹਾਂ ਜੇ ਕੋਈ ਬਹੁਤ ਹੀ ਇੰਪਾਰਟਮੈਂਟ ਮੇਲ ਹੈ ਤਾਂ ਉਸ ਨੂੰ ਈ-ਆਫਿਸ ਵਿਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਜਿਸ ਨਾਲ ਉਸ ਦਾ ਰਿਕਾਰਡ ਬਣਿਆ ਰਹੇ। DOPT ਵਿਭਾਗ ਦੇ ਕਰਮਚਾਰੀਆਂ ਨੂੰ ਵੀ ਸਾਲ ਵਿਚ 15 ਦਿਨ ਵਰਕ ਫ੍ਰਾਮ ਹੋਮ ਦੀ ਸੁਵਿਧਾ ਮਿਲੇਗੀ। ਜਿਹੜਾ ਕਰਮਚਾਰੀ ਵਰਕ ਫ੍ਰਾਮ ਹੋਮ ਕਰਨਗੇ ਉਹ ਆਫਿਸ ਦੀ ਟਾਈਮਿੰਗ ਦੇ ਹਿਸਾਬ ਨਾਲ ਫੋਨ ਤੇ ਉਪਲੱਬਧ ਰਹਿਣਗੇ।

CoronavirusCoronavirus

ਜੋ ਅਧਿਕਾਰੀ ਘਰ ਤੋਂ ਕੰਮ ਕਰਨਗੇ ਉਹਨਾਂ ਲਈ ਸਬੰਧਿਤ ਵਿਭਾਗ ਟੈਕਨੀਕਲ ਹੈਲਪ ਡੇਸਕ ਤਿਆਰ ਕਰੇਗਾ। ਸਾਰੇ ਤਰ੍ਹਾਂ ਦੀਆਂ ਮੀਟਿੰਗਾਂ ਦੀ ਵਿਵਸਥਾ ਵੀਡੀਉ ਕਾਨਫਰੰਸਿੰਗ ਲਿੰਕ ਰਾਹੀਂ ਕੀਤੀ ਜਾਵੇਗੀ। ਸਾਰੇ ਕਰਮਚਾਰੀਆਂ ਨੂੰ ਈ-ਆਫਿਸ ਦੇ ਸਬੰਧ ਵਿਚ ਜਾਰੀ ਕੀਤੀਆਂ ਗਾਈਡਲਾਈਨਾਂ ਦਾ ਪਾਲਣ ਕਰਨਾ ਪਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement