Work From Home ਦੌਰਾਨ ਇਸ ਤਰ੍ਹਾਂ ਵਧਾਓ ਇੰਟਰਨੈੱਟ ਦੀ ਸਪੀਡ
Published : Mar 25, 2020, 11:00 pm IST
Updated : Apr 9, 2020, 8:09 pm IST
SHARE ARTICLE
increase internet speed
increase internet speed

ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਭਾਰਤ ਸਰਕਾਰ ਨੇ 14 ਅਪ੍ਰੈਲ ਤੱਕ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਹੈ


ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਭਾਰਤ ਸਰਕਾਰ ਨੇ 14 ਅਪ੍ਰੈਲ ਤੱਕ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਹੈ। ਜਿਸ ਦੇ ਕਾਰਨ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਕਰਮਚਾਰੀਆਂ ਨੂੰ ਘਰ ਤੋਂ ਬੈਠ ਕੇ ਹੀ ਕੰਮ ਕਰਨ ਦੇ ਲਈ ਕਿਹਾ ਗਿਆ ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਘਰ ਵਿਚ ਬੈਠ ਕੇ ਆਪਣੇ ਆਫਿਸ ਦਾ ਕੰਮ ਕਰਦੇ ਹੋ ਤਾਂ ਤੁਹਾਡੇ ਕੋਲ ਇੰਟਰਨੈੱਟ ਦੀ ਵਧੀਆ ਸਪੀਡ ਦਾ ਹੋਣਾ ਬਹੁਤ ਜਰੂਰੀ ਹੈ।

ਜੇਕਰ ਤੁਹਾਡੇ ਕੋਲ ਬ੍ਰਾਡਬੈਂਡ ਕਨੈਕਸ਼ਨ ਹੈ ਅਤੇ ਉਹ ਵੀ ਕਾਫੀ ਹੋਲੀ ਚੱਲਦਾ ਹੈ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ। ਉਸ ਦੀ ਰਫਤਾਰ ਨੂੰ ਬੂਸਟ ਵੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਬਹੁਤ ਹੀ ਬੇਸਿਕ ਕੰਮ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਤੁਸੀਂ  ਆਪਣੇ ਇੰਟਰਨੈੱਟ ਦੀ ਸਪੀਡ ਨੂੰ ਚੈੱਕ ਕਰੋ। ਉਸ ਦੇ ਲਈ ਤੁਸੀਂ speedtest ਦੀ ਵੈੱਬ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ।

ਦੱਸ ਦੱਈਏ ਕਿ ਇਸ ਤੋਂ ਇਲਾਵਾ ਵੀ ਇੰਟਰਨੈਟ ਸਪੀਡ ਚੈੱਕ ਕਰਨ ਦੀਆਂ ਕਈ ਵੈੱਬ ਸਾਈਟਾਂ ਹਨ। ਜੇਕਰ ਸਪੀਡ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਵਧੀਆ ਸਪੀਡ ਮਿਲ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਤੁਹਾਡਾ ਨੈੱਟ ਹੋਲੀ ਚੱਲਦਾ ਹੈ ਤਾਂ ਫਿਰ ਉਸ ਦਾ ਮਤਲਬ ਤੁਹਾਡੇ ਕੰਪਿਉਟਰ ਜਾਂ ਫਿਰ ਲੋਕਲ ਨੈੱਟਵਰਕ ਵਿਚ ਖਰਾਬੀ ਹੈ। ਇਸ ਲਈ  ਘਬਰਾਉਣ ਦੀ ਲੋੜ ਨਹੀਂ ਉਸਨੂੰ ਠੀਕ ਕੀਤਾ ਜਾ ਸਕਦਾ ਹੈ।

ਜੇਕਰ ਤੁਹਾਨੂੰ ਸਪੀਡ ਸਹੀ ਨਹੀਂ ਮਿਲ ਰਹੀ ਤਾਂ ਆਪਣੇ ਇੰਟਰਨੈੱਟ ਸਰਵਿਸ ਪ੍ਰੋਵਾਇਡਰ ਨੂੰ ਦੱਸੋਂ ਅਤੇ ਇਸ ਦੀ ਸ਼ਿਕਾਇਤ ਕਰੋ। ਕਈ ਕੰਪਨੀਆਂ ਦੇ ਵੱਲੋਂ ਟਵਿਟਰ ਤੇ ਵੀ ਸਹਾਇਤਾ ਕੀਤੀ ਜਾਂਦੀ ਹੈ ਤੁਸੀਂ ਉਥੇ ਜਾ ਕੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ। ਰਾਉਟਰ ਦੇ ਜ਼ਰੀਏ ਤੁਸੀਂ ਆਪਣਾ WiFi ਐਕਸੈਸ ਕਰ ਸਕਦੇ ਹੋ ਜਾਂ ਤੁਸੀਂ ਇਕ ਵਾਰ ਆਪਣਾ ਰਾਉਟਰ ਰੀਬੂਟ ਕਰ ਸਕਦੇ ਹੋ।

ਇਸ ਦਾ ਤਰੀਕਾ ਹੈ ਕਿ ਤੁਸੀਂ ਆਪਣੇ ਡੀਵਾਈਸ ਦੀ ਸਵਿਚ ਬੰਦ ਕਰਕੇ ਪੰਜ ਸੈਕਿਡ ਦਾ ਇੰਤਜ਼ਾਰ ਕਰੋ ਅਤੇ ਉਸ ਤੋਂ ਬਾਅਦ ਰਾਉਟਰ ਨੂੰ ਦੁਬਾਰਾ ਓਨ ਕਰੋ ਤੇ ਦੁਬਾਰਾ ਆਪਣੇ ਲੈਪਟੋਪ ਦੇ ਨਾਲ ਜੋੜੋ। ਦੱਸ ਦੱਈਏ ਕਿ ਕਈ ਵਾਰ ਰਾਉਟਰ ਦੀ ਜਗ੍ਹਾ ਬਦਲਣਾ ਵੀ ਇਸ ਦਾ ਇਕ ਹੱਲ ਹੋ ਸਕਦਾ ਹੈ। ਜੇਕਰ ਦੂਸਰੇ ਕਮਰੇ ਵਿਚ ਰਾਉਟਰ ਪਿਆ ਹੈ

ਅਤੇ ਤੁਸੀਂ ਉਥੇ ਕੰਮ ਨਹੀਂ ਕਰ ਰਹੇ ਤਾਂ ਇਹ ਚੈੱਕ ਕਰੋਂ ਕਿ ਉਸ ਕੋਲ ਕੋਈ ਅਜਿਹੀ ਚੀਜ ਤਾਂ ਨਹੀਂ ਪਈ ਜਿਸ ਨਾਲ ਉਸ ਦੀ ਸਪੀਡ ਵਿਚ ਕੋਈ ਖਰਾਬੀ ਆ ਰਹੀ ਹੋਵੇ। ਹਮੇਸ਼ਾਂ ਖਾਲੀ ਜਗ੍ਹਾ ਤੇ ਹੀ ਰਾਉਟਰ ਨੂੰ ਰੱਖੋ ਜੇਕਰ ਤੁਹਾਡੇ ਕੋਲ ਰਾਉਟਰ ਐਕਸ਼ਟੈਡਰ ਹੈ ਤਾਂ ਉਸ ਦੀ ਵਰਤੋਂ ਕਰੋ ਕਿਉਂਕਿ ਉਸ ਨਾਲ ਕਨੈਕਟਿਵੀਟੀ ਵਧੀਆ ਹੁੰਦੀ ਹੈ।ਇਕ ਹੋਰ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ

ਜੇਕਰ ਤੁਹਾਡੇ ਘਰ ਮਾਈਕ੍ਰੋਵੇਬ ਹੈ ਤਾਂ ਇੰਟਰਨੈਟ ਦੀ ਵਰਤੋਂ ਕਰਦੇ ਸਮੇਂ ਮਾਈਕ੍ਰੋਵੇਬ ਨੂੰ ਬੰਦ ਰੱਖੋ ਕਿਉਂਕਿ ਨਹੀਂ ਤਾਂ ਇਸ ਨਾਲ ਤੁਹਾਡੇ ਇੰਟਰਨੈਟ ਦੀ ਸਪੀਡ ਘੱਟ ਹੋਵੇਗੀ। ਜੇਕਰ ਤੁਸੀਂ ਬੰਦ ਕਮਰੇ ਵਿਚ WiFi ਦੀ ਵਰਤੋਂ ਕਰ ਰਹੇ ਹੋ ਤਾਂ ਦਰਵਾਜੇ ਨੂੰ ਖੁੱਲਾ ਰੱਖੋ ਕਿਉਂਕਿ ਕਦੀ-ਕਦੀ ਬੰਦ ਕਮਰੇ ਵਿਚ ਵੀ ਸਿੰਗਨਲ ਵਿਚ ਫਰਕ ਪੈਂਦਾ ਹੈ। ਰਾਉਟਰ ਦੀ ਤਾਰ ਨੂੰ ਕੱਡ ਕੇ 5 ਤੋਂ 7 ਸੈਕਿੰਡ ਤੱਕ ਰੁੱਕਣ ਤੋਂ ਬਾਅਦ ਦੁਬਾਰਾ ਸਪੀਡ ਚੈੱਕ ਕਰੋ।

ਜੇਕਰ ਤੁਹਾਡਾ ਕੰਪਿਊਟਰ ਜਾਂ ਫਿਰ ਲੈਪਟੋਪ ਸਲੋਅ ਚੱਲ਼ ਰਿਹਾ ਹੈ ਤਾਂ ਉਸ ਵਿਚੋਂ ਵਾਧੂ ਡਾਟੇ ਨੂੰ ਡਲੀਟ ਕਰ ਦਿਓ ਜਾਂ ਫਿਰ ਤੁਸੀਂ ਥਰਡ ਪਾਰਟੀ ਕਲੀਨਰ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਆਪਣੇ ਕੰਪਿਉਟਰ ਦੇ ਡੈਸਕਟੋਪ ਤੋਂ ਵਾਧੂ ਡਾਟੇ ਨੂੰ ਹਟਾ ਦਿਉ ਅਤੇ ਕੰਪਿਊਟਰ ਦੀ ਉਹ ਡਿਵਾਇਸ ਜਿਸ ਵਿਚ ਓਪਰੇਟਿੰਗ ਸਿਸਟਮ ਅੱਪਲੋਡ ਹੁੰਦਾ ਹੈ ਜਿਵੇਕਿ C ਡਰਾਈਵ ਵਿਚ ਵੱਧ ਤੋਂ ਵੱਧ ਸਪੇਸ ਰੱਖੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement