ਦਰਦ ਨਾਲ ਤੜਫ ਰਹੀ ਸੀ Pregnant ਔਰਤ, Doctor ਨੇ 70 ਕਿਲੋਮੀਟਰ ਕਾਰ ਚਲਾ ਕੇ ਪਹੁੰਚਾਇਆ Hospital
Published : May 14, 2020, 3:52 pm IST
Updated : May 14, 2020, 3:52 pm IST
SHARE ARTICLE
Photo
Photo

ਦੇਸ਼ ਵਿਚ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਿਹਤ ਕਰਮਚਾਰੀਆਂ 'ਤੇ ਕੰਮ ਦਾ ਕਾਫੀ ਬੋਝ ਹੈ।

ਨਵੀਂ ਦਿੱਲੀ: ਦੇਸ਼ ਵਿਚ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਿਹਤ ਕਰਮਚਾਰੀਆਂ 'ਤੇ ਕੰਮ ਦਾ ਕਾਫੀ ਬੋਝ ਹੈ। ਉਹ ਪੂਰੀ ਲਗਨ ਨਾਲ ਲੋਕਾਂ ਦਾ ਇਲਾਜ ਕਰ ਰਹੇ ਹਨ। ਇਸ ਦੌਰਾਨ ਤੇਲੰਗਾਨਾ ਵਿਚ ਇਕ ਡਾਕਟਰ ਨੇ ਗਰਭਵਤੀ ਔਰਤ ਨੂੰ ਅਪਣੀ ਕਾਰ ਵਿਚ ਕਰੀਬ 70 ਕਿਲੋਮੀਟਰ ਪ੍ਰਾਇਮਰੀ ਸਿਹਤ ਕੇਂਦਰ ਪਹੁੰਚਾਇਆ।

Doctor Photo

ਦਰਅਸਲ ਔਰਤ ਨੂੰ ਲਿਜਾਉਣ ਲਈ ਐਂਬੂਲੈਂਸ ਦਾ ਕਾਫੀ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਸੀ ਅਤੇ ਇਸ ਦੌਰਾਨ ਉਹ ਬੱਚੇ ਨੂੰ ਜਨਮ ਦੇ ਸਕਦੀ ਸੀ।
ਮੀਡੀਆ ਰਿਪੋਰਟ ਮੁਤਾਬਕ ਮੰਗਲਵਾਰ ਦੇਰ ਸ਼ਾਮ ਮਹਿਮੂਦਾਬਾਦ ਜ਼ਿਲ੍ਹੇ ਦੇ ਕੋਲਾਰਾਮ ਪਿੰਡ ਦੀ ਰਹਿਣ ਵਾਲੀ 28 ਸਾਲਾ  ਗਰਭਵਤੀ ਆਦਿਵਾਸੀ ਔਰਤ ਨੂੰ ਦਰਦ ਹੋ ਰਿਹਾ ਸੀ।

HospitalPhoto

ਦਰਦ ਇੰਨਾ ਜ਼ਿਆਦਾ ਸੀ ਕਿ ਉਹ ਕਿਸੇ ਵੀ ਸਮੇਂ ਬੱਚੇ ਨੂੰ ਜਨਮ ਦੇ ਸਕਦੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਉਣ ਦੀ ਲੋੜ ਸੀ ਪਰ ਪਿੰਡ ਦਾ ਨਜ਼ਦੀਕੀ ਸਿਹਤ ਕੇਂਦਰ ਕਰੀਬ 20 ਕਿਲੋਮੀਟਰ ਦੂਰੀ 'ਤੇ ਸੀ। ਇਸ ਦੇ ਨਾਲ ਹੀ ਐਂਬੂਲੈਂਸ ਨਹੀਂ ਸੀ। ਅਜਿਹੇ ਵਿਚ ਡਾਕਟਰ ਮੁਹੰਮਦ ਮੁਕਰਮ ਦੇ ਕੋਲ ਮਦਦ ਲਈ ਫੋਨ ਆਇਆ।

DoctorPhoto

ਇਸ ਤੋਂ ਬਾਅਦ ਉਹ ਮਹਿਲਾ ਨੂੰ ਅਪਣੀ ਗੱਡੀ ਵਿਚ ਲੈ ਕੇ ਹਸਪਤਾਲ ਪਹੁੰਚੇ। ਇਸ ਦੌਰਾਨ ਡਾਕਟਰ ਨੇ ਕਿਹਾ ਕਿ ਉਹ ਅਪਣਾ ਫਰਜ਼ ਨਿਭਾਅ ਰਹੇ ਸੀ। ਡਾਕਟਰ ਮੁਕਰਮ ਨੂੰ 2017 ਅਤੇ 2019 ਵਿਚ ਬੈਸਟ ਮੈਡੀਕਲ ਅਫਸਰ ਦਾ ਅਵਾਰਡ ਮਿਲ ਚੁੱਕਾ ਹੈ। 

unique childPhoto

ਦੱਸ ਦਈਏ ਕਿ ਉਹ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ, ਜਿਸ ਦਾ ਭਾਰ 2.8 ਕਿਲੋ ਸੀ। ਇਸ ਘਟਨਾ ਦਾ ਵੀਡੀਓ ਮਹਿਮੂਦਾਬਾਦ ਦੇ ਜ਼ਿਲ੍ਹਾ ਅਧਿਕਾਰੀ ਵੀਪੀ ਗੌਤਮ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਤੇ ਡਾਕਟਰ ਦੀ ਤਾਰੀਫ ਕੀਤੀ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement