ਭਾਰਤੀ ਡਾਕਟਰ ਅਤੇ ਨਰਸਾਂ ਲਈ ਖੁਸ਼ਖ਼ਬਰੀ! ਗ੍ਰੀਨ ਕਾਰਡ ਦੇਣ ਦੀ ਤਿਆਰੀ ਵਿਚ ਹੈ ਅਮਰੀਕਾ
Published : May 9, 2020, 4:47 pm IST
Updated : May 9, 2020, 4:47 pm IST
SHARE ARTICLE
Good news legislation in us congress over green cards to foreign doctors nurses
Good news legislation in us congress over green cards to foreign doctors nurses

ਜੇ ਇਸ ਬਿੱਲ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਵਿਚ ਰਹਿੰਦੇ ਭਾਰਤੀ ਡਾਕਟਰ...

ਵਾਸ਼ਿੰਗਟਨ: ਵੱਡੀ ਗਿਣਤੀ ਵਿਚ ਭਾਰਤੀਆਂ ਅਤੇ ਹੋਰ ਦੇਸ਼ਾਂ ਦੇ ਲੋਕ ਅਮਰੀਕਾ ਅਤੇ ਬ੍ਰਿਟੇਨ ਦੇ ਸਿਹਤ ਖੇਤਰ ਵਿਚ ਕੰਮ ਕਰਦੇ ਹਨ। ਕੋਰੋਨਾ ਵਾਇਰਸ ਨੇ ਵੀ ਅਮਰੀਕਾ ਦੀ ਸਿਹਤ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ, ਅਜਿਹੀ ਸਥਿਤੀ ਵਿਚ ਅਮਰੀਕੀ ਸੰਸਦ ਵਿਚ ਇਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਕ ਬਿੱਲ ਪੇਸ਼ ਕੀਤਾ ਗਿਆ ਹੈ।

Doctor Doctor

ਜੇ ਇਸ ਬਿੱਲ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਵਿਚ ਰਹਿੰਦੇ ਭਾਰਤੀ ਡਾਕਟਰ ਅਤੇ ਨਰਸਾਂ ਨੂੰ ਗ੍ਰੀਨ ਕਾਰਡ ਜਾਂ ਸਥਾਨਕ ਕਾਨੂੰਨੀ ਨਿਵਾਸ ਦੇਣ ਦਾ ਅਧਿਕਾਰ ਮਿਲੇਗਾ। ਹੈਲਥਕੇਅਰ ਵਰਕਫੋਰਸ ਰੇਸਲੇਐਂਸ ਐਕਟ ਗ੍ਰੀਨ ਕਾਰਡ ਜਾਰੀ ਕਰਨ ਦੀ ਆਗਿਆ ਦੇਵੇਗਾ ਜਿਸ ਨੂੰ ਪਿਛਲੇ ਸਾਲਾਂ ਵਿੱਚ ਕਾਂਗਰਸ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਪਰ ਕਿਸੇ ਨੂੰ ਨਹੀਂ ਦਿੱਤੀ ਗਈ ਸੀ।

Doctor Doctor

ਇਸ ਬਿੱਲ ਨਾਲ ਹਜ਼ਾਰਾਂ ਡਾਕਟਰ, ਨਰਸਾਂ ਅਤੇ ਹੋਰ ਮੈਡੀਕਲ ਸਟਾਫ ਪੱਕੇ ਤੌਰ 'ਤੇ ਅਮਰੀਕਾ ਵਿਚ ਕੰਮ ਕਰ ਸਕਣਗੇ। ਇਸ ਬਿੱਲ ਨਾਲ ਕੋਵਿਡ-19 ਗਲੋਬਲ ਮਹਾਂਮਾਰੀ ਦੌਰਾਨ 25,000 ਨਰਸਾਂ ਅਤੇ 15,000 ਡਾਕਟਰਾਂ ਨੂੰ ਗ੍ਰੀਨ ਕਾਰਡ ਜਾਰੀ ਕੀਤੇ ਜਾਣਗੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਡਾਕਟਰੀ ਪੇਸ਼ੇਵਰਾਂ ਦੀ ਕੋਈ ਘਾਟ ਨਹੀਂ ਹੈ। ਇਸ ਕਦਮ ਨਾਲ ਵੱਡੀ ਗਿਣਤੀ ਵਿਚ ਉਹਨਾਂ ਭਾਰਤੀ ਨਰਸਾਂ ਅਤੇ ਡਾਕਟਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ ਜਿਹਨਾਂ ਕੋਲ ਜਾਂ ਤਾਂ H-1B ਜਾਂ J2 ਵੀਜ਼ਾ ਹੈ।

Doctors nurses and paramedical staff this is our real warrior todayDoctors, Nurses 

ਪ੍ਰਤੀਨਿਧੀ ਸਭਾ ਵਿਚ ਇਸ ਬਿੱਲ ਨੂੰ ਸੰਸਦ ਮੈਂਬਰ ਏਬੀ ਫਿਨਕੇਨਾਰ, ਬ੍ਰੈਂਡ ਸ਼ਨੀਡਰ, ਟਾਮ ਕੋਲੋ ਅਤੇ ਡਾਨ ਬੈਕਨ ਨੇ ਪੇਸ਼ ਕੀਤਾ। ਸੀਨੇਟ ਵਿਚ ਡੈਵਿਡ ਪਰਡਿਊ, ਡਿਕ ਡਬਰਿਨ, ਟਾਡ ਯੰਗ ਅਤੇ ਕ੍ਰਿਸ ਕੂਨਸ ਨੇ ਇਸ ਬਿੱਲ ਨੂੰ ਪੇਸ਼ ਕੀਤਾ ਹੈ। ਕਾਂਗਰਸ ਮੈਂਬਰ ਫਿਨਕੇਨਾਰ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਹ ਵਾਇਰਸ ਜਾਦੂ ਨਾਲ ਗਾਇਬ ਨਹੀਂ ਹੋਣਾ ਅਤੇ ਡਾ. ਐਂਥਨੀ ਫਾਸੀ ਵਰਗੇ ਵਿਗਿਆਨੀ ਵਾਇਰਸ ਦੇ ਦੂਜੇ ਦੌਰ ਦੀ ਚੇਤਾਵਨੀ ਦੇ ਰਹੇ ਹਨ।

DoctorDoctor

ਖਾਸ ਤੌਰ ਤੇ ਗ੍ਰਾਮੀਣ ਇਲਾਕਿਆਂ ਵਿਚ ਹਾਲਾਤ ਬਹੁਤ ਖਰਾਬ ਹਨ ਅਤੇ ਉੱਥੇ ਪਹਿਲਾਂ ਤੋਂ ਹੀ ਮੈਡੀਕਲ ਪੇਸ਼ੇਵਰਾਂ ਦੀ ਕਮੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਇਕ ਵੱਡਾ ਕਦਮ ਚੁੱਕਦਿਆਂ ਇਕ ਸੰਘੀ ਜ਼ਿਲ੍ਹਾ ਅਦਾਲਤ ਨੂੰ H-1B Visa ਧਾਰਕਾਂ ਦੇ ਪਤੀ/ਪਤਨੀ ਨੂੰ ਕੁਝ ਸ਼੍ਰੇਣੀਆਂ ਵਿਚ ਕੰਮ ਕਰਨ ਦੀ ਆਗਿਆ ਦੇਣ ਦੀ ਸਿਫਾਰਸ਼ ਕੀਤੀ ਹੈ।

VisaVisa

ਟਰੰਪ ਦੀ ਸਰਕਾਰ ਪਹਿਲਾਂ ਇਸ ਦੇ ਵਿਰੁੱਧ ਸੀ ਪਰ ਬੁੱਧਵਾਰ ਨੂੰ ਆਪਣਾ ਪੱਖ ਬਦਲਦਿਆਂ ਇਸ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰ ਨੂੰ ਇਸ ਨਿਯਮ ‘ਤੇ ਕੋਈ ਰੋਕ ਨਾ ਲਾਉਣ ਦੀ ਬੇਨਤੀ ਕੀਤੀ ਕਿ H-1B Visa ਧਾਰਕਾਂ ਦੇ ਸਾਥੀ ਵੀ ਕੰਮ ਕਰ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement