
12 ਮਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਸੰਬੋਧਨ ਕਰਦਿਆਂ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ।
ਨਵੀਂ ਦਿੱਲੀ : 12 ਮਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਸੰਬੋਧਨ ਕਰਦਿਆਂ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਇਸ ਪੂਰੇ ਪੈਕੇਜ਼ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਵਿਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਦਿੱਤੀ ਗਈ ਹੈ। ਇਸੇ ਤਹਿਤ ਬੁੱਧਵਾਰ ਨੂੰ ਵਿਤ ਮੰਤਰੀ ਨਿਰਮਲਾ ਸੀਤਾ ਰਮਨ ਅਤੇ ਅਨੁਰਾਗ ਠਾਕੁਰ ਵੱਲੋਂ ਕੀਤਾ ਗਈ ਪ੍ਰੈੱਸ ਕਾਂਨਫਰੰਸ ਵਿਚ ਸੰਯੁਕਤ ਰੂਪ ਵਿਚ ਆਪਣੇ ਵਿਭਾਗ ਦੁਆਰਾ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬਾਂ ਲਈ ਰਾਇਤਾਂ ਦੀ ਘੋਸ਼ਣਾ ਕੀਤੀ ਹੈ।
lockdown
ਵਿਤ ਮੰਤਰੀ ਵੱਲੋਂ ਕੀਤੇ ਇਨ੍ਹਾਂ ਐਲਾਨਾ ਵਿਚ ਸਭ ਤੋਂ ਮਹੱਤਵਪੂਰਨ ਘੋਸ਼ਣਾ ‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਦੀ ਹੈ। ਇਸ ਯੋਜਨਾ ਦੇ ਤਹਿਤ ਹੁਣ ਗਰੀਬ ਲੋਕ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਇਕੋ ਰਾਸ਼ਨ ਦੇ ਜ਼ਰੀਏ ਆਪਣਾ ਰਾਸ਼ਨ ਪ੍ਰਾਪਤ ਕਰ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸ਼ਹਿਰੀ ਗਰੀਬਾਂ ਅਤੇ ਪ੍ਰਵਾਸੀ ਲੋਕਾਂ ਲਈ ਵੀ ਇਕ ਮਹੱਤਵ ਪੂਰਨ ਘੋਸ਼ਣਾ ਕੀਤੀ ਹੈ।
Photo
ਇਸ ਘੋਸ਼ਣਾ ਵਿਚ ਵਿਤ ਮੰਤਰੀ ਨੇ ਦੱਸਿਆ ਕਿ ਸ਼ਹਿਰੀ ਗਰੀਬ ਪ੍ਰਵਾਸੀਆਂ ਦੇ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਕਿਫਾਇਤੀ ਕਿਰਾਏ ਤੇ ਮਕਾਨ ਦੇ ਲਈ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਵਿਚ ਸ਼ਹਿਰੀ ਗਰੀਬ ਨੂੰ ਘੱਟ ਕੀਮਤ ਤੇ ਰਹਿਣ ਲਈ ਘਰ ਦਿੱਤਾ ਜਾਵੇਗਾ। ਉਧਰ ਪੀਆਈਬੀ ਦੇ ਵੱਲ਼ੋਂ ਵੀ ਇਸ ਯੋਜਨਾ ਨੂੰ ਲੈ ਕੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਇਸ ਦੇ ਲਈ ਪੀਪੀਪੀ ਮਾਡਲ ਤੇ ਸ਼ਹਿਰਾਂ ਵਿਚ ਕਫਾਇਤੀ ਕਿਰਾਏ ਵਾਲੀ ਹਾਊਸਿੰਗ ਕੰਪਲੈਕਸ ਬਣਾਏਗੀ।
photo
ਇਸ ਦੇ ਨਾਲ ਹੀ ਸਰਕਾਰ ਨਿਰਮਾਣ ਇਕਾਈਆਂ, ਉਦਯੋਗ ਅਤੇ ਹੋਰ ਸੰਸਥਾਵਾਂ ਨੂੰ ਆਪਣੀ ਜਮੀਨ ਤੇ ਅਜਿਹੀਆਂ ਕਫਾਇਤੀ ਕਿਰਾਏ ਵਾਲੀਆਂ ਹਾਊਸ ਕੰਪਲੈਕਸ ਬਣਾਉਂਣ ਅਤੇ ਸੰਚਾਲਿਤ ਕਰਨ ਲਈ ਉਤਸ਼ਾਹਿਤ ਕਰੇਗੀ। ਇਸ ਤੋਂ ਇਲਾਵਾ ਸਰਕਾਰ ਰਾਜ ਸਰਕਾਰਾਂ ਦੀਆਂ ਏਜੰਸੀਆਂ ਅਤੇ ਕੇਂਦਰ ਸਰਕਾਰ ਦੇ ਸੰਗਠਨਾਂ ਨੂੰ ਵੀ ਇਸੇ ਤਰ੍ਹਾਂ ਨਾਲ ਹਾਊਸਿੰਗ ਕੰਪਲੈਕਸ ਬਣਾਉਂਣ ਅਤੇ ਉਨ੍ਹਾਂ ਦਾ ਸੰਚਾਲਿਤ ਕਰਨ ਲਈ ਪ੍ਰੋਸਾਹਿਤ ਕਰੇਗੀ।
lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।