Lockdown ’ਚ ਛੋਟ ਤੋਂ ਬਾਅਦ ਅਜਿਹਾ ਹੈ Salons ਦਾ ਹਾਲ...ਦੇਖੋ ਪੂਰੀ ਖ਼ਬਰ
Published : May 14, 2020, 11:35 am IST
Updated : May 14, 2020, 11:40 am IST
SHARE ARTICLE
Covid 19 lockdown salon in gujarat workers wear ppe kits while giving haircuts
Covid 19 lockdown salon in gujarat workers wear ppe kits while giving haircuts

ਕੋਰੋਨਾ ਵਾਇਰਸ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਸੋਸ਼ਲ ਡਿਸਟੈਂਸਿੰਗ ਹੈ ਜੋ ਕਿ ਸੈਲੂਨਾਂ ਵਿਚ...

ਅਹਿਮਦਾਬਾਦ: ਲਾਕਡਾਊਨ 3.0 ਵਿਚ ਓਰੇਂਜ਼ (Orange) ਅਤੇ ਗ੍ਰੀਨ (Green) ਜ਼ੋਨ ਵਿਚ ਕਈ ਚੀਜ਼ਾਂ ਵਿਚ ਛੋਟ ਦਿੱਤੀ ਗਈ ਹੈ ਜਿਸ ਨਾਲ ਲੋਕਾਂ ਦੇ ਰੁਕੇ ਹੋਏ ਕੰਮ ਇਕ ਵਾਰ ਫਿਰ ਤੋਂ ਸ਼ੁਰੂ ਹੋਏ ਹਨ। ਗੁਜਰਾਤ ਦੇ ਨਡਿਯਾਦ ਵਿਚ ਜਦੋਂ ਇਕ ਸੈਲੂਨ ਖੁੱਲ੍ਹਿਆ ਤਾਂ ਉੱਥੇ ਦੇ ਕਰਮਚਾਰੀਆਂ ਨੇ ਸਾਵਧਾਨੀਆਂ ਵਰਤਦੇ ਹੋਏ ਪੀਪੀਈ (PPE) ਕਿੱਟ ਪਹਿਨ ਕੇ ਗਾਹਕਾਂ ਦੇ ਵਾਲ ਕੱਟੇ।

SalonSalon

ਕੋਰੋਨਾ ਵਾਇਰਸ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਸੋਸ਼ਲ ਡਿਸਟੈਂਸਿੰਗ ਹੈ ਜੋ ਕਿ ਸੈਲੂਨਾਂ ਵਿਚ ਸੰਭਵ ਨਹੀਂ ਹੋ ਸਕਦੀ ਇਸ ਕਰ ਕੇ ਇੱਥੇ ਦੇ ਕਰਮਚਾਰੀ PPE ਕਿੱਟ ਦਾ ਇਸਤੇਮਾਲ ਕਰ ਰਹੇ ਹਨ। ਵਾਲ ਕੱਟਣ ਦੌਰਾਨ ਗਾਹਕਾਂ ਨੂੰ ਵੀ ਮਾਸਕ ਪਹਿਨੇ ਹੋਏ ਦੇਖਿਆ ਗਿਆ ਹੈ। ਸੈਲੂਨ ਦੇ ਅੰਦਰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਜਾ ਰਿਹਾ ਹੈ।

SalonSalon

ਵਿਅਕਤੀਗਤ ਸੁਰੱਖਿਆ ਉਪਕਰਣ (PPE) ਸਿਰਫ ਇਲਾਜ ਕਰਨ ਦੌਰਾਨ ਹੀ ਨਹੀਂ ਬਲਕਿ ਵੱਖ-ਵੱਖ ਕੰਮਾਂ ਵਿਚ ਕੋਰੋਨਾ ਵਾਇਰਸ ਤੋਂ ਬਚਣ ਲਈ ਸਭ ਤੋਂ ਮਹੱਤਵਪੂਰਨ ਉਪਕਰਣ ਹੈ। ਲਾਕਡਾਊਨ ਦਾ ਤੀਜਾ ਪੜਾਅ 17 ਮਈ ਨੂੰ ਖ਼ਤਮ ਹੋ ਜਾਵੇਗਾ। ਲਾਕਡਾਊਨ ਦੇ ਤੀਜੇ ਪੜਾਅ ਵਿਚ ਸ਼ਰਤਾਂ ਨਾਲ ਕਈ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ।

SalonSalon

ਮੰਗਲਵਾਰ ਦੇਰ ਸ਼ਾਮ ਰਾਸ਼ਟਰ ਦੇ ਨਾਮ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਕੇਤ ਦਿੱਤੇ ਹਨ ਕਿ ਇਸ ਵਾਰ ਦਾ ਲਾਕਡਾਊਨ ਪਹਿਲਾਂ ਤੋਂ ਬਿਲਕੁੱਲ ਵਖਰਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਲੋਕ ਨਿਯਮਾਂ ਦਾ ਪਾਲਣ ਕਰਦੇ ਹੋਏ ਵਾਇਰਸ ਨਾਲ ਲੜਨਗੇ ਵੀ ਅਤੇ ਅੱਗੇ ਵੀ ਵਧਣਗੇ। ਪੀਐਮ ਮੋਦੀ ਦੇ ਇਸ ਸੁਨੇਹੇ ਤੋਂ ਬਾਅਦ ਹਰ ਕਿਸੇ ਨੂੰ ਲਾਕਡਾਊਨ ਦੇ ਚੌਥੇ ਪੜਾਅ ਵਿਚ ਮਿਲਣ ਵਾਲੀ ਛੋਟ ਦਾ ਇੰਤਜ਼ਾਰ ਹੈ।

SalonSalon

ਗੁਜਰਾਤ ਵਿਚ ਬੁੱਧਵਾਰ ਨੂੰ ਵਾਇਰਸ ਦੇ 364 ਨਵੇਂ ਮਾਮਲੇ ਸਾਹਮਣੇ ਆਏ ਅਤੇ 29 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਮਹਾਂਮਾਰੀ ਦੇ ਮਾਮਲੇ ਵਧ ਕੇ 9268 ਹੋ ਗਏ ਅਤੇ ਮਰਨ ਵਾਲਿਆਂ ਦੀ ਗਿਣਤੀ 537 ਹੋ ਗਈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।

SalonSalon

ਮੁੱਖ ਸੈਕਟਰੀ ਜਯੰਤੀ ਰਵੀ ਨੇ ਦਸਿਆ ਕਿ ਕੋਰੋਨਾ ਵਾਇਰਸ ਦੇ ਹੋਰ 316 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਜ ਵਿਚ ਇਸ ਮਹਾਂਮਾਰੀ ਦੇ 3562 ਮਰੀਜ਼ ਠੀਕ ਹੋ ਚੁੱਕੇ ਹਨ। ਉਹਨਾਂ ਦਸਿਆ ਕਿ 39 ਮਰੀਜ਼ਾਂ ਦੀ ਹਾਲਤ ਗੰਭੀਰ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement