ਆਰਥਿਕ ਪੈਕੇਜ ਲਈ ਵਧਾਈ, ਪਰ ਮੇਰੇ ਤੋਂ ਵੀ ਪੈਸੇ ਲੈ ਲਵੇ ਸਰਕਾਰ: ਵਿਜੈ ਮਾਲੀਆ
Published : May 14, 2020, 4:47 pm IST
Updated : May 14, 2020, 4:47 pm IST
SHARE ARTICLE
Vijay mallya tweet on financial package coronavirus bank loan london
Vijay mallya tweet on financial package coronavirus bank loan london

ਵਿਜੇ ਮਾਲਿਆ ਦੀ ਤਰਫੋਂ ਟਵੀਟ ਕੀਤਾ ਮੈਂ ਕੋਰੋਨਾ ਵਾਇਰਸ ਸੰਕਟ ਦੇ ਦੌਰਾਨ ਰਾਹਤ ਪੈਕੇਜ...

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਦੇ ਚਲਦੇ ਭਾਰਤ ਸਰਕਾਰ ਨੇ ਇੱਕ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਹਰ ਕੋਈ ਇਸ 'ਤੇ ਆਪਣੀ ਫੀਡਬੈਕ ਦੇ ਰਿਹਾ ਹੈ ਇਸ ਦੌਰਾਨ ਲੰਡਨ ਤੋਂ ਵੀ ਇਕ ਪ੍ਰਤੀਕਿਰਿਆ ਆਈ ਹੈ। ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਇਸ ਘੋਸ਼ਣਾ ‘ਤੇ ਕੇਂਦਰ ਸਰਕਾਰ ਨੂੰ ਵਧਾਈ ਦਿੱਤੀ ਅਤੇ ਇਹ ਵੀ ਕਿਹਾ ਕਿ ਹੁਣ ਸਰਕਾਰ ਨੂੰ ਇਸ ਤੋਂ ਸਾਰੇ ਪੈਸੇ ਵਾਪਸ ਲੈਣੇ ਚਾਹੀਦੇ ਹਨ।

Vijay Mallya met with 'chor hai' chants at India vs Australia matchVijay Mallya 

ਵਿਜੇ ਮਾਲਿਆ ਦੀ ਤਰਫੋਂ ਟਵੀਟ ਕੀਤਾ ਮੈਂ ਕੋਰੋਨਾ ਵਾਇਰਸ ਸੰਕਟ ਦੇ ਦੌਰਾਨ ਰਾਹਤ ਪੈਕੇਜ 'ਤੇ ਸਰਕਾਰ ਨੂੰ ਵਧਾਈ ਦਿੰਦਾ ਹਾਂ। ਉਹ ਜਿੰਨੇ ਪੈਸੇ ਚਾਹੁੰਦੇ ਹਨ ਪ੍ਰਿੰਟ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਮੇਰੇ ਵਰਗੇ ਛੋਟੇ ਸਹਿਯੋਗੀ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ, ਜੋ ਸਟੇਟ ਬੈਂਕ ਦਾ ਸਾਰਾ ਪੈਸਾ ਵਾਪਸ ਕਰਨਾ ਚਾਹੁੰਦਾ ਹੈ। ਮਾਲੀਆ ਨੇ ਲਿਖਿਆ ਕਿ ਮੇਰੇ ਕੋਲੋਂ ਸਾਰੇ ਪੈਸੇ ਬਿਨਾਂ ਸ਼ਰਤ ਲਓ ਅਤੇ ਕੇਸ ਖਤਮ ਕਰੋ।

Vijay MallyaVijay Mallya

ਮਹੱਤਵਪੂਰਣ ਗੱਲ ਇਹ ਹੈ ਕਿ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਵਿਚ ਭਗੌੜਾ ਕਰਾਰ ਦਿੱਤਾ ਗਿਆ ਹੈ ਉਸ 'ਤੇ ਲਗਭਗ 9000 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲਗਾਇਆ ਗਿਆ ਹੈ। ਵਿਜੇ ਮਾਲਿਆ ਲੰਬੇ ਸਮੇਂ ਤੋਂ ਲੰਡਨ ਵਿੱਚ ਹੀ ਹੈ। ਲੰਡਨ ਦੀ ਇਕ ਅਦਾਲਤ ਨੇ ਵਿਜੇ ਮਾਲਿਆ ਨੂੰ ਭਾਰਤ ਹਵਾਲਗੀ ਕਰਨ ਦਾ ਆਦੇਸ਼ ਦਿੱਤਾ ਸੀ ਜਿਸ ਦੇ ਖਿਲਾਫ ਉਸਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ।

Vijay mallya TweetVijay mallya Tweet

ਇਸ ਤੋਂ ਪਹਿਲਾਂ ਵਿਜੇ ਮਾਲਿਆ ਨੂੰ ਵੀ ਇਕ ਵਾਰ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਉਹ ਜ਼ਮਾਨਤ ‘ਤੇ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਵਿਜੇ ਮਾਲਿਆ ਦੁਆਰਾ ਇਸ ਤਰ੍ਹਾਂ ਦੇ ਕਈ ਟਵੀਟ ਕੀਤੇ ਜਾ ਚੁੱਕੇ ਹਨ ਜਿਸ ਵਿੱਚ ਉਸ ਨੇ ਅਪੀਲ ਕੀਤੀ ਹੈ ਕਿ ਉਹ ਬੈਂਕ ਤੋਂ ਲਏ ਗਏ ਸਾਰੇ ਪੈਸੇ ਵਾਪਸ ਕਰਨਾ ਚਾਹੁੰਦਾ ਹੈ। ਕੋਰੋਨਾ ਵਾਇਰਸ ਸੰਕਟ ਕਾਰਨ ਪੈਦਾ ਹੋਈ ਆਰਥਿਕ ਚੁਣੌਤੀ ਦੇ ਚਲਦੇ ਭਾਰਤ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਜਿਸ ਦੇ ਤਹਿਤ ਵੱਖ ਵੱਖ ਸੈਕਟਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਏਗੀ।

Modi government is focusing on the safety of the health workersModi government 

20 ਲੱਖ ਕਰੋੜ ਰੁਪਏ ਦੇ ਆਤਮਨਿਰਭਰ ਭਾਰਤ ਅਭਿਆਨ ਤਹਿਤ ਵਿੱਤ ਮੰਤਰੀ ਨੇ 15 ਐਲਾਨ ਕੀਤੇ ਹਨ। ਆਰਥਿਕ ਪੈਕੇਜ ਦਾ ਫੋਕਸ ਇਸ ਗੱਲ ਤੇ ਹੈ ਕਿ ਕਿਵੇਂ ਕਰਮਚਾਰੀਆਂ ਅਤੇ ਕੰਪਨੀਆਂ ਦੇ ਹੱਥ ਵਿਚ ਜ਼ਿਆਦਾ ਪੈਸੇ ਆਉਣ ਜਿਸ ਨਾਲ ਉਹ ਜ਼ਿਆਦਾ ਖ਼ਰਚ ਕਰ ਸਕਣ ਅਤੇ ਅਰਥਵਿਵਸਥਾ ਦੀ ਗੱਡੀ ਫਿਰ ਤੋਂ ਪਟਰੀ ਤੇ ਆ ਸਕੇ।

Modi government selling stake these 28 psu companies know full detailsIndustry 

ਸਭ ਤੋਂ ਵੱਡਾ ਫ਼ੈਸਲਾ ਇਹ ਲਿਆ ਗਿਆ ਹੈ ਕਿ ਅਗਲੇ ਸਾਲ ਮਾਰਚ ਤਕ ਨਾਨ-ਸੈਲਰੀਡ ਇਨਕਮ ਤੇ Tax Deduction at Source ਯਾਨੀ TDS ਕਟੌਤੀ ਨੂੰ 25 ਪ੍ਰਤੀਸ਼ਤ ਘਟ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਨਾਲ ਕਰੀਬ 50 ਹਜ਼ਾਰ ਕਰੋੜ ਰੁਪਏ ਲੋਕਾਂ ਦੇ ਹੱਥ ਵਿਚ ਆਉਣਗੇ ਜੋ ਰਕਮ ਹੁਣ ਤਕ ਸਰਕਾਰ ਕੋਲ ਜਾਂਦੀ ਸੀ। ਇਨਕਮ ਟੈਕਸ ਰਿਟਰਨ ਵੀ ਹੁਣ 30 ਨਵੰਬਰ ਤਕ ਭਰ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement