ਬ੍ਰਿਟੇਨ ਹਾਈਕੋਰਟ ਦਾ ਵਿਜੈ ਮਾਲੀਆ ਨੂੰ ਝੱਟਕਾ
Published : Jun 16, 2018, 3:52 pm IST
Updated : Jun 16, 2018, 3:52 pm IST
SHARE ARTICLE
 Vijay Mallya
Vijay Mallya

ਬ੍ਰਿਟੇਨ ਦੀ ਇੱਕ ਅਦਾਲਤ ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲੀਆ ਨੂੰ ਕਿਹਾ ਹੈ ਉਹ 13 ਭਾਰਤੀ ਬੈਂਕਾਂ ਨੂੰ ਉਸਦੇ ਨਾਲ ਕਾਨੂੰਨੀ ਲੜਾਈ ਵਿੱਚ ਹੋਈ

ਲੰਦਨ, ਬ੍ਰਿਟੇਨ ਦੀ ਇੱਕ ਅਦਾਲਤ ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲੀਆ ਨੂੰ ਕਿਹਾ ਹੈ ਉਹ 13 ਭਾਰਤੀ ਬੈਂਕਾਂ ਨੂੰ ਉਸਦੇ ਨਾਲ ਕਾਨੂੰਨੀ ਲੜਾਈ ਵਿੱਚ ਹੋਈ ਲਾਗਤ ਦੇ ਘੱਟ ਤੋਂ ਘੱਟ 2,00,000 ਪੌਂਡ (ਲੱਗਭੱਗ 1.81 ਕਰੋੜ ਰੁਪਏ) ਦਾ ਭੁਗਤਾਨੇ ਕਰੇ। ਇਹ ਬੈਂਕ ਮਾਲੀਆ ਨਾਲ ਅਪਣੇ ਬਾਕੀ ਕਰਜ਼ ਦੀ ਵਸੂਲੀ ਲਈ ਕਾਨੂੰਨੀ ਲੜਾਈ ਲੜ ਰਹੇ ਹਨ। ਜੱਜ ਐਂਡ੍ਰਿਊ ਹੇਨਸ਼ਾ ਨੇ ਪਿਛਲੇ ਮਹੀਨੇ ਮਾਲੀਆ ਦੀਆਂ ਸੰਪਤੀਆਂ ਨੂੰ ਕੁਰਕ ਕਰਨ ਦੇ ਇੱਕ ਵਿਸ਼ਵਵਿਆਪੀ ਹੁਕਮ ਨੂੰ ਪਲਟਣ ਤੋਂ ਇਨਕਾਰ ਕਰ ਦਿੱਤਾ ਸੀ।

 Vijay MallyaVijay Mallyaਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਅਦਾਲਤ ਦੀ ਇਸ ਵਿਵਸਥਾ ਨੂੰ ਠੀਕ ਦੱਸਿਆ ਕਿ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲਾ 13 ਭਾਰਤੀ ਬੈਂਕਾਂ ਦਾ ਸਮੂਹ ਮਾਲੀਆ ਤੋਂ ਲਗਭਗ 1.145 ਅਰਬ ਪੌਂਡ ਦੀ ਵਸੂਲੀ ਦਾ ਹੱਕਦਾਰ ਹੈ। ਇਸ ਹੁਕਮ ਦੇ ਤਹਿਤ ਅਦਾਲਤ ਨੇ ਮਾਲੀਆ ਨੂੰ ਕਿਹਾ ਕਿ ਉਹ ਬ੍ਰਿਟੇਨ ਵਿਚ ਵਿਸ਼ਵਵਿਆਪੀ ਕੁਰਕੀ ਆਦੇਸ਼ ਅਤੇ ਕਰਨਾਟਕ ਦੇ ਕਰਜ਼ ਵਸੂਲੀ ਟ੍ਰਿਬਿਊਨਲ (ਡੀਆਰਟੀ) ਦੇ ਫੈਸਲੇ  ਦੇ ਪੰਜੀਕਰਣ ਵਿਚ ਲਾਗਤ ਦਾ ਭੁਗਤਾਨ ਕਰੇ।

 Vijay MallyaVijay Mallya ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਕਾਨੂੰਨੀ ਮਾਹਰ ਨੇ ਕਿਹਾ ਕਿ ਅਦਾਲਤ ਨੇ ਮਾਲੀਆ ਨੂੰ ਹੁਕਮ ਦਿੱਤਾ ਕਿ ਬੈਂਕ ਦੀ ਲਾਗਤ ਦਾ ਭੁਗਤਾਨੇ ਕੀਤਾ ਜਾਵੇ। ਆਦੇਸ਼ ਹੈ ਕਿ ਜੇਕਰ ਸਬੰਧਤ ਪੱਖ ਭੁਗਤੀ ਜਾਣ ਵਾਲੀ ਰਾਸ਼ੀ ਨੂੰ ਲੈ ਕੇ ਸਹਿਮਤ ਨਾ ਹੋਏ ਤਾਂ ਅਦਾਲਤ ਇਸਤੇ ਕਾਰਵਾਈ ਕਰੇਗੀ। ਅਦਾਲਤ ਵੱਲੋਂ ਕਾਰਵਾਈ ਦੀ ਲਾਗਤ ਇੱਕ ਵੱਖਰੀ ਪਰਿਕ੍ਰੀਆ ਹੈ ਜੋ ਕਿ ਵਿਸ਼ੇਸ਼ ਜੱਜ ਦੇ ਸਾਹਮਣੇ ਹੋਰ ਅਦਾਲਤੀ ਸੁਣਵਾਈ ਦੇ ਨਾਲ ਖ਼ਤਮ ਹੋਵੇਗੀ। ਪਰ ਇਸ ਵਿਚ ਮਾਲੀਆ ਨੂੰ ਕਾਨੂੰਨੀ ਲਾਗਤ ਜਵਾਬਦੇਹੀ ਵਿਚ 2,00,000 ਪੌਂਡ ਦਾ ਭੁਗਤਾਨ ਕਰਨਾ ਹੀ ਹੋਵੇਗਾ।

 Vijay MallyaVijay Mallyaਮਾਲੀਆ ਦੇ ਕਰਜ਼ ਵਸੂਲੀ ਲਈ ਭਾਰਤੀ ਸਟੇਟ ਬੈਂਕ, ਬੈਂਕ ਆਫ ਬੜੌਦਾ, ਕਾਰਪੋਰੇਸ਼ਨ ਬੈਂਕ, ਫੇਡਰਲ ਬੈਂਕ, ਆਈਡੀਬੀਆਈ ਬੈਂਕ, ਇੰਡਿਅਨ ਓਵਰਸੀਜ ਬੈਂਕ, ਜੰਮੂ ਕਸ਼ਮੀਰ ਬੈਂਕ,  ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਮੈਸੂਰ, ਯੂਕੋ ਬੈਂਕ, ਯੂਨਾਇਟੇਡ ਬੈਂਕ ਆਫ ਇੰਡਿਆ ਅਤੇ ਜੇਐਮ ਵਿੱਤੀ ਐਸੇਟ ਸ਼ਾਮਿਲ ਹਨ।  ਦੱਸਣਯੋਗ ਹੈ ਕਿ ਭਾਰਤ ਤੋਂ ਭੱਜੇ ਮਾਲੀਆ ਉੱਤੇ ਭਾਰਤੀ ਬੈਂਕਾਂ ਨੂੰ ਲੱਗਭੱਗ 9000 ਕਰੋੜ ਰੁਪਏ ਦਾ ਕਰਜ਼ ਬਾਕੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement