ਕੇਰਲਾ : NCB ਅਤੇ ਭਾਰਤੀ ਜਲ ਸੈਨਾ ਨੇ ਸਮੁੰਦਰੀ ਤੱਟ ਕੋਲੋਂ 2500 ਕਿਲੋਗ੍ਰਾਮ ਨਸ਼ੀਲੇ ਪਦਾਰਥ ਕੀਤੇ ਬਰਾਮਦ
Published : May 14, 2023, 3:12 pm IST
Updated : May 14, 2023, 3:12 pm IST
SHARE ARTICLE
photo
photo

NCB ਨੇ ਹਿਰਾਸਤ 'ਚ ਲਿਆ ਇਕ ਪਾਕਿਸਤਾਨੀ ਨਾਗਰਿਕ

 

ਨਵੀਂ ਦਿੱਲੀ :  ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਨੂੰ ਕੇਰਲ ਦੇ ਤੱਟ ਤੋਂ 12,000 ਕਰੋੜ ਰੁਪਏ ਦੀ 2,500 ਕਿਲੋਗ੍ਰਾਮ 'ਉੱਚ ਗੁਣਵੱਤਾ' ਦੀ 'ਸਭ ਤੋਂ ਵੱਡੀ' ਮੇਥਾਮਫੇਟਾਮਾਈਨ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਐਨਸੀਬੀ ਅਤੇ ਭਾਰਤੀ ਜਲ ਸੈਨਾ ਦੇ ਸਾਂਝੇ ਆਪਰੇਸ਼ਨ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਹ ਜ਼ਬਤ ਅਫਗਾਨਿਸਤਾਨ ਤੋਂ ਸ਼ੁਰੂ ਹੋਣ ਵਾਲੇ ਸਮੁੰਦਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਨਿਸ਼ਾਨਾ ਬਣਾਉਣ ਲਈ 'ਆਪ੍ਰੇਸ਼ਨ ਸਮੁੰਦਰਗੁਪਤ' ਦਾ ਹਿੱਸਾ ਸੀ।

ਐੱਨ.ਸੀ.ਬੀ. ਮੁਤਾਬਕ 'ਡੈਥ ਕ੍ਰੇਸੈਂਟ' ਤੋਂ ਮੇਥਾਮਫੇਟਾਮਾਈਨ ਪ੍ਰਾਪਤ ਕੀਤੀ ਗਈ ਹੈ ਅਤੇ ਇਸ ਦੀ ਕੀਮਤ 12,000 ਕਰੋੜ ਰੁਪਏ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਏਜੰਸੀ ਨੇ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ 'ਮਦਰ ਸ਼ਿਪ' ਨੂੰ ਰੋਕਿਆ ਹੈ। ਜਨਵਰੀ 2022 ਵਿਚ ਐੱਨ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ ਸੰਜੇ ਸਿੰਘ ਨੇ ਹਿੰਦ ਮਹਾਸਾਗਰ ਖੇਤਰ ਵਿਚ ਸਮੁੰਦਰੀ ਮਾਰਗਾਂ 'ਤੇ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੁੰਦਰੀ ਤਸਕਰੀ ਦੁਆਰਾ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦੇ ਮੱਦੇਨਜ਼ਰ ਓਪਰੇਸ਼ਨ ਸਮੁੰਦਰਗੁਪਤ ਦੀ ਸ਼ੁਰੂਆਤ ਕੀਤੀ।

'ਆਪ੍ਰੇਸ਼ਨ ਸਮੁੰਦਰਗੁਪਤ' ਦੀ ਸ਼ੁਰੂਆਤੀ ਸਫਲਤਾ ਫਰਵਰੀ 2022 ਦੇ ਮਹੀਨੇ ਵਿਚ ਪ੍ਰਾਪਤ ਹੋਈ ਸੀ ਜਦੋਂ ਐੱਨ.ਸੀ.ਬੀ. ਅਤੇ ਭਾਰਤੀ ਜਲ ਸੈਨਾ ਦੀ ਇੱਕ ਸਾਂਝੀ ਟੀਮ ਨੇ ਗੁਜਰਾਤ ਦੇ ਤੱਟ ਤੋਂ ਸਮੁੰਦਰ ਵਿਚ 529 ਕਿਲੋਗ੍ਰਾਮ ਹਸ਼ੀਸ਼, 221 ਕਿਲੋਗ੍ਰਾਮ ਮੈਥਾਮਫੇਟਾਮਾਈਨ ਅਤੇ 13 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਬਲੋਚਿਸਤਾਨ ਅਤੇ ਅਫਗਾਨਿਸਤਾਨ ਤੋਂ ਆਈ.ਟੀਮ ਦੇ ਲਗਾਤਾਰ ਯਤਨਾਂ ਅਤੇ ਚੌਵੀ ਘੰਟੇ ਨਿਗਰਾਨੀ ਦੇ ਨਤੀਜੇ ਵਜੋਂ ਅਕਤੂਬਰ, 2022 ਦੇ ਮਹੀਨੇ ਵਿਚ ਐੱਨ.ਸੀ.ਬੀ. ਅਤੇ ਭਾਰਤੀ ਜਲ ਸੈਨਾ ਦੁਆਰਾ ਇੱਕ ਸਾਂਝੇ ਆਪ੍ਰੇਸ਼ਨ ਵਿਚ ਕੇਰਲ ਦੇ ਤੱਟ ਤੋਂ ਇੱਕ ਈਰਾਨੀ ਕਿਸ਼ਤੀ ਨੂੰ ਰੋਕਿਆ ਗਿਆ। ਇਸ ਕਾਰਵਾਈ ਵਿੱਚ ਅਫ਼ਗਾਨਿਸਤਾਨ ਤੋਂ ਲਿਆਂਦੀ ਗਈ ਕੁੱਲ 200 ਕਿਲੋ ਹਾਈ ਗ੍ਰੇਡ ਹੈਰੋਇਨ ਜ਼ਬਤ ਕੀਤੀ ਗਈ ਅਤੇ ਛੇ ਈਰਾਨੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਐੱਨ.ਸੀ.ਬੀ. ਨੇ ਸ਼੍ਰੀਲੰਕਾ ਅਤੇ ਮਾਲਦੀਵ ਦੇ ਨਾਲ ਆਪਰੇਸ਼ਨ ਸਮੁੰਦਰਗੁਪਤ ਦੌਰਾਨ ਕੀਤੀ ਗਈ ਕਾਰਵਾਈ ਨੂੰ ਵੀ ਸਾਂਝਾ ਕੀਤਾ। ਇਨ੍ਹਾਂ ਇਨਪੁਟਸ ਦੇ ਨਤੀਜੇ ਵਜੋਂ ਦਸੰਬਰ 2022 ਅਤੇ ਅਪ੍ਰੈਲ 2023 ਦੇ ਮਹੀਨਿਆਂ ਵਿੱਚ ਸ਼੍ਰੀਲੰਕਾਈ ਜਲ ਸੈਨਾ ਦੁਆਰਾ ਦੋ ਅਪ੍ਰੇਸ਼ਨਾਂ ਵਿਚ 19 ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਦੇ ਨਾਲ 286 ਕਿਲੋਗ੍ਰਾਮ ਹੈਰੋਇਨ ਅਤੇ 128 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤੀ ਗਈ ਅਤੇ ਮਾਲਦੀਵੀ ਦੁਆਰਾ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਰਚ 2023 ਵਿਚ ਪੁਲਿਸ ਨੇ 4 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ।

ਭਾਰਤੀ ਜਲ ਸੈਨਾ ਦੇ ਇੰਟੈਲੀਜੈਂਸ ਵਿੰਗ ਦੇ ਨਾਲ ਸਾਂਝੇ ਤੌਰ 'ਤੇ ਯਤਨ ਜਾਰੀ ਰੱਖਦੇ ਹੋਏ, ਮਕਰਾਨ ਤੱਟ 'ਤੇ ਵੱਡੀ ਮਾਤਰਾ ਵਿੱਚ ਮੈਥਾਮਫੇਟਾਮਾਈਨ ਲੈ ਕੇ ਜਾ ਰਹੇ 'ਮਦਰ ਸ਼ਿਪ' ਦੀ ਆਵਾਜਾਈ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਇਨਪੁਟਸ ਦੀ ਨੇੜਿਓਂ ਨਿਗਰਾਨੀ ਕੀਤੀ ਗਈ। ਇਨਪੁਟਸ ਦੇ ਆਧਾਰ 'ਤੇ ਸਮੁੰਦਰੀ ਫੌਜ ਦੇ ਇੱਕ ਵੱਡੇ ਸਮੁੰਦਰੀ ਜਹਾਜ਼ ਨੂੰ ਰੋਕਿਆ ਗਿਆ ਸੀ। ਜਹਾਜ਼ 'ਚੋਂ ਸ਼ੱਕੀ ਮੈਥਾਮਫੇਟਾਮਾਈਨ ਦੀਆਂ 134 ਬੋਰੀਆਂ ਬਰਾਮਦ ਕੀਤੀਆਂ ਗਈਆਂ ਅਤੇ ਇਕ ਈਰਾਨੀ ਨਾਗਰਿਕ ਨੂੰ ਵੀ ਹਿਰਾਸਤ 'ਚ ਲਿਆ ਗਿਆ। ਰੋਕੀ ਗਈ ਸਪੀਡ ਬੋਟ ਇਕ ਪਾਕਿਸਤਾਨੀ ਨਾਗਰਿਕ ਦੇ ਕਬਜ਼ੇ ਵਿਚ ਹੋਣ ਦਾ ਸ਼ੱਕ ਹੈ।

ਐੱਨ.ਸੀ.ਬੀ. ਨੇ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸਾਰੇ ਪੈਕਟਾਂ ਵਿਚ ਮੇਥਾਮਫੇਟਾਮਾਈਨ ਹੁੰਦਾ ਹੈ। ਜ਼ਬਤ ਕਰਨ ਦੀ ਪ੍ਰਕਿਰਿਆ ਅਜੇ ਜਾਰੀ ਹੈ, ਬਰਾਮਦ ਕੀਤੀ ਗਈ ਮੇਥਾਮਫੇਟਾਮਾਈਨ ਦੀ ਸਹੀ ਮਾਤਰਾ ਅਜੇ ਸਪੱਸ਼ਟ ਨਹੀਂ ਹੈ। ਹਾਲਾਂਕਿ ਬਰਾਮਦ ਕੀਤੇ ਗਏ ਪੈਕਟਾਂ ਦੀ ਗਿਣਤੀ 2500 ਕਿਲੋ ਦੇ ਕਰੀਬ ਹੋਣ ਦਾ ਅਨੁਮਾਨ ਹੈ।
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement