
ਬੰਦ ਓਮ ਪ੍ਰਕਾਸ਼ ਚੌਟਾਲਾ ਕੋਲੋਂ ਆਈਫ਼ੋਨ ਬਰਾਮਦ ਹੋਇਆ ਹੈ ਤਾਂ ਉਥੇ ਹੀ ਉਨ੍ਹਾਂ ਦੇ ਬੇਟੇ ਅਜੈ ਚੌਟਾਲਾ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।
ਚੰਡੀਗੜ੍ਹ: ਜੇਬੀਟੀ ਅਧਿਆਪਕ ਭਰਤੀ ਘੋਟਾਲੇ ਤਹਿਤ ਤਿਹਾੜ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਬੇਟੇ ਅਜੈ ਚੌਟਾਲਾ ਹੁਣ ਇਕ ਹੋਰ ਮਾਮਲੇ ਵਿਚ ਫਸ ਗਏ ਹਨ। ਜਿੱਥੇ ਜੇਲ੍ਹ ਵਿਚ ਬੰਦ ਓਮ ਪ੍ਰਕਾਸ਼ ਚੌਟਾਲਾ ਕੋਲੋਂ ਆਈਫ਼ੋਨ ਬਰਾਮਦ ਹੋਇਆ ਹੈ ਤਾਂ ਉਥੇ ਹੀ ਉਨ੍ਹਾਂ ਦੇ ਬੇਟੇ ਅਜੈ ਚੌਟਾਲਾ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਹੁਣ ਜੇਲ੍ਹ ਸੁਪਰੀਟੇਡੈਂਟ ਵੱਲੋਂ ਵੱਲੋਂ ਦੋਵਾਂ ਨੂੰ ਸਜ਼ਾ ਦਿਵਾਉਣ ਲਈ ਵਿਜ਼ਟਿੰਗ ਜੱਜ ਨੂੰ ਫ਼ਾਈਲ ਭੇਜੀ ਜਾਵੇਗੀ।
Ajay Chautala
ਦਰਅਸਲ ਤਿਹਾੜ ਜੇਲ੍ਹ ਡੀਜੀਪੀ ਦੇ ਆਦੇਸ਼ 'ਤੇ ਜੇਲ੍ਹ ਨੰਬਰ 2 ਦੀ ਤਲਾਸ਼ੀ ਕੀਤੀ ਗਈ। ਤਾਮਿਲਨਾਡੂ ਸਪੈਸ਼ਲ ਪੁਲਿਸ ਦੇ 15 ਜਵਾਨਾਂ ਸਮੇਤ 21 ਲੋਕਾਂ ਦੀ ਟੀਮ ਨੇ ਜੇਲ੍ਹ ਦੀਆਂ ਕੋਠੜੀਆਂ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ। ਜਿਵੇਂ ਹੀ ਟੀਮ ਵਾਰਡ 3 ਵਿਚ ਸਥਿਤ ਚੌਟਾਲਾ ਦੀ ਕੋਠੜੀ ਵਿਚ ਪੁੱਜੀ ਤਾਂ ਚੌਟਾਲਾ ਉਸ ਵੇਲੇ ਸੌਂ ਰਹੇ ਸਨ।
Tihar Jail
ਉਨ੍ਹਾਂ ਦਾ ਸੇਵਾਦਾਰ ਵੀ ਉਥੇ ਮੌਜੂਦ ਨਹੀਂ ਸੀ। ਜਿੱਥੇ ਮੇਜ਼ 'ਤੇ ਪਿਆ ਆਈਫ਼ੋਨ ਮਿਲਿਆ ਤਾਂ ਉਥੇ ਹੀ ਚੌਟਾਲਾ ਦੇ ਸੈੱਲ ਵਿਚੋਂ ਕੂਲਰ ਅਤੇ ਇੰਡੈਕਸ਼ਨ ਚੁੱਲ੍ਹਾ ਵੀ ਬਰਾਮਦ ਕੀਤਾ ਗਿਆ ਜਦਕਿ ਜੇਲ੍ਹ ਵਿਚ ਇਹ ਸਭ ਕੁੱਝ ਰੱਖਣ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਬਰਾਮਦ ਹੋਇਆ ਮੋਬਾਈਲ ਫ਼ੋਨ ਚੌਟਾਲਾ ਦੇ ਸੇਵਾਦਾਰ ਦਾ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਜੇਲ੍ਹ ਅੰਦਰ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਦੱਸ ਦਈਏ ਕਿ ਛੋਟਾ ਰਾਜਨ ਅਤੇ ਸ਼ਾਹਬੂਦੀਨ ਵੀ ਇਸੇ ਜੇਲ੍ਹ ਵਿਚ ਬੰਦ ਹਨ।