ਰੋਹਿਤ ਕਤਲ ਮਾਮਲੇ ’ਚ ਤਿਹਾੜ ਜੇਲ੍ਹ ਭੇਜੀ ਗਈ ਅਪੂਰਵਾ, ਵੱਖ ਬੈਰਕ ’ਚ ਰਹਿਣ ਦੀ ਮੰਗ ਖ਼ਾਰਜ
Published : Apr 26, 2019, 5:38 pm IST
Updated : Apr 26, 2019, 5:38 pm IST
SHARE ARTICLE
Rohit Murder Case
Rohit Murder Case

ਅਪੂਰਵਾ ਦਾ 10 ਮਹੀਨੇ ਪਹਿਲਾਂ ਹੀ ਰੋਹਿਤ ਨਾਲ ਹੋਇਆ ਸੀ ਵਿਆਹ

ਨਵੀਂ ਦਿੱਲੀ: ਰੋਹਿਤ ਸ਼ੇਖਰ ਕਤਲ ਮਾਮਲੇ ’ਚ ਮੁਲਜ਼ਮ ਪਤਨੀ ਅਪੂਰਵਾ ਤਿਵਾੜੀ ਨੂੰ ਕਰਾਈਮ ਬ੍ਰਾਂਚ ਨੇ ਸਾਕੇਤ ਕੋਰਟ ਵਿਚ ਪੇਸ਼ ਕੀਤਾ, ਜਿੱਥੋਂ ਕੋਰਟ ਨੇ ਅਪੂਰਵਾ ਨੂੰ 14 ਦਿਨਾਂ ਦੀ ਕਾਨੂੰਨੀ ਹਿਰਾਸਤ ਵਿਚ ਭੇਜ ਦਿਤਾ ਹੈ। ਅਪੂਰਵਾ ਦੀ ਅਪੀਲ ’ਤੇ ਉਸ ਨੂੰ ਚਸ਼ਮਾ ਪਹਿਨਣ ਦੀ ਕੋਰਟ ਨੇ ਇਜਾਜ਼ਤ ਦੇ ਦਿਤੀ ਹੈ। ਅਪੂਰਵਾ ਨੇ ਤਿਹਾੜ ਵਿਚ ਵੱਖ ਬੈਰਕ ਵਿਚ ਰਹਿਣ ਦੀ ਵੀ ਅਪੀਲ ਕੋਰਟ ਨੂੰ ਕੀਤੀ ਸੀ, ਜਿਸ ਨੂੰ ਕੋਰਟ ਨੇ ਖ਼ਾਰਜ ਕਰ ਦਿਤਾ।

Rohit Murder CaseApurva arrest in Rohit Murder Case

ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਅਤੇ ਰਾਜਪਾਲ ਐਨਡੀ ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਦੀ ਮੌਤ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਸੀ। ਕਾਤਲ  ਦੇ ਤੌਰ ’ਤੇ ਘਰ ਵਿਚੋਂ ਜੋ ਚਿਹਰਾ ਸਾਹਮਣੇ ਆਇਆ ਹੈ ਉਹ ਕੋਈ ਹੋਰ ਨਹੀਂ ਸਗੋਂ ਰੋਹਿਤ ਦੀ ਪਤਨੀ ਅਪੂਰਵਾ ਸ਼ੁਕਲਾ ਤਿਵਾੜੀ ਦਾ ਸੀ। ਅਪੂਰਵਾ ਦਾ 10 ਮਹੀਨੇ ਪਹਿਲਾਂ ਹੀ ਰੋਹਿਤ ਨਾਲ ਵਿਆਹ ਹੋਇਆ ਸੀ। ਇਸ ਕਤਲ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰਾਜੀਵ ਰੰਜਨ ਨੇ ਦੱਸਿਆ ਕਿ 16 ਅਪ੍ਰੈਲ ਨੂੰ ਰੋਹਿਤ ਅਤੇ ਅਪੂਰਵਾ ਵਿਚ ਹੱਥੋਪਾਈ ਹੋਈ ਸੀ।

ਇਸ ਦੌਰਾਨ ਅਪੂਰਵਾ ਨੇ ਰੋਹਿਤ ਨੂੰ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਮੁਤਾਬਕ, ਇਕ ਔਰਤ ਦੇ ਨਾਲ ਸ਼ਰਾਬ ਪੀਣ ਨੂੰ ਲੈ ਕੇ ਰੋਹਿਤ ਅਤੇ ਅਪੂਰਵਾ ਵਿਚ ਬਹਿਸ ਹੋਈ ਸੀ। ਬਹਿਸ ਇਸ ਕਦਰ ਵੱਧ ਗਈ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਅਪੂਰਵਾ ਨੇ ਰੋਹਿਤ ਦਾ ਕਤਲ ਕਰ ਦਿਤਾ ਤੇ ਕਤਲ ਕਰਨ ਮਗਰੋਂ ਅਪੂਰਵਾ ਨੇ ਸਬੂਤ ਨਸ਼ਟ ਕਰ ਦਿਤੇ ਸੀ। ਇਹ ਸਭ ਇਕ-ਡੇਢ  ਘੰਟੇ ਦੇ ਅੰਦਰ ਹੋਇਆ। ਪੁਲਿਸ ਮੁਤਾਬਕ, ਅਪੂਰਵਾ ਨੇ ਦੋਸ਼ ਕਬੂਲ ਕਰ ਲਿਆ ਸੀ।

Rohit and his mother UjwalaRohit and his mother Ujwala

ਅਪੂਰਵਾ ਨੇ ਅਪਣੇ ਕਬੂਲਨਾਮੇ ਵਿਚ ਕਿਹਾ ਸੀ ਕਿ ਵਾਰਦਾਤ ਦੀ ਰਾਤ ਰੋਹਿਤ ਅਤੇ ਉਸ ਦੇ ਵਿਚ ਲੜਾਈ ਹੋਈ ਸੀ। ਦੋਵੇਂ ਬੈੱਡਰੂਮ ਵਿਚ ਹੀ ਝਗੜ ਰਹੇ ਸਨ। ਰੋਹਿਤ ਸ਼ਰਾਬ ਦੇ ਨਸ਼ੇ ਵਿਚ ਸੀ। ਉਸ ਨੇ ਕਾਫ਼ੀ ਸ਼ਰਾਬ ਪੀਤੀ ਹੋਈ ਸੀ। ਹੌਲੀ-ਹੌਲੀ ਉਨ੍ਹਾਂ ਦੋਵਾਂ ਦੀ ਲੜਾਈ ਹੱਥੋਪਾਈ ਵਿਚ ਬਦਲ ਗਈ। ਅਪੂਰਵਾ ਮੁਤਾਬਕ, ਉਸ ਸਮੇਂ ਦੋਵਾਂ ਨੇ ਹੀ ਇਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਵਿਚ ਅਪੂਰਵਾ ਦੇ ਹੱਥ ਰੋਹਿਤ ਦੇ ਗਲੇ ਤੱਕ ਜਾ ਪੁੱਜੇ ਅਤੇ ਉਸ ਨੇ ਰੋਹਿਤ ਨੂੰ ਮੌਤ ਦੀ ਨੀਂਦ ਸਵਾ ਦਿਤਾ।

12 ਮਈ 2018 ਨੂੰ ਰੋਹਿਤ ਅਤੇ ਅਪੂਰਵਾ ਵਿਆਹ ਦੇ ਬੰਧਨ ਵਿਚ ਬੱਝੇ ਸਨ। ਦਿੱਲੀ ਦੇ ਇਕ ਫਾਈਵ ਸਟਾਰ ਹੋਟਲ ਵਿਚ ਵਿਆਹ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਦੇਸ਼ ਦੇ ਕਈ ਵੱਡੇ ਨੇਤਾ ਅਤੇ ਅਧਿਕਾਰੀ ਸ਼ਾਮਿਲ ਹੋਏ ਸਨ। ਵਿਆਹ ਤੋਂ ਬਾਅਦ ਰੋਹਿਤ ਦੀ ਮਾਂ ਉੱਜਵਲਾ ਬਹੁਤ ਖੁਸ਼ ਸੀ ਪਰ ਇਕ ਸਾਲ ਦੇ ਅੰਦਰ ਹੀ ਦੋਵਾਂ ਦੇ ਰਿਸ਼ਤੇ ਵਿਗੜ ਗਏ। ਦੋਨਾਂ ਦੇ ਮਾਮਲੇ ਇਸ ਕਦਰ ਵਿਗੜ ਗਏ ਸੀ ਕਿ ਗੱਲ ਤਲਾਕ ਤੱਕ ਜਾ ਪਹੁੰਚੀ ਸੀ। ਦੋਵਾਂ ਵਿਚਾਲੇ ਗੱਲ ਹੋਣ ਤੋਂ ਬਾਅਦ ਇਹ ਤੈਅ ਹੋਇਆ ਕਿ ਇਸ ਉਤੇ ਗੱਲਬਾਤ ਜੂਨ ਮਹੀਨੇ ਵਿਚ ਹੋਵੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'84 ਦੇ ਕਾਲੇ ਦੌਰ 'ਚ ਭਰਾ ਗਵਾਉਣ ਵਾਲੇ ਭਾਈ ਹਰੀ ਸਿੰਘ ਦਾ ਸੁਣੋ ਦਰਦ, "ਬਾਦਲਾਂ 'ਤੇ ਭਾਈ ਹਰੀ ਸਿੰਘ ਨੇ ਕੱਢੀ ਭੜਾਸ"

06 May 2024 8:38 AM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM
Advertisement