
ਸੀਸੀਟੀਵੀ ਕੈਮਰੇ ਵਿਚ ਹੋਈ ਕੈਦ ਹੋਈ ਘਟਨਾ
ਮੁੰਬਈ : ਮੱਧ ਮੁੰਬਈ ਵਿਚ ਨਗਰ ਨਿਗਮ ਵੱਲੋਂ ਓਪਰੇਟਿਡ ਨਇਯਰ ਹਸਪਤਾਲ ਤੋਂ ਇਕ ਅਣਜਾਣ ਔਰਤ ਨੇ ਪੰਜ ਦਿਨ ਦੇ ਬੱਚੇ ਨੂੰ ਕਥਿਤ ਤੌਰ 'ਤੇ ਅਗ਼ਵਾ ਕਰ ਲਿਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਘਟਨਾ ਸ਼ਾਮ ਸਾਢੇ ਪੰਜ ਵਜੇ ਹਸਪਤਾਲ ਦੇ ਵਾਰਡ ਨੰਬਰ ਸੱਤ ਦੀ ਹੈ। ਉਸ ਸਮੇਂ ਬੱਚੇ ਦੀ ਮਾਂ ਸ਼ੀਤਲ ਸਾਲਵੀ ਸੋ ਰਹੀ ਸੀ। ਸ਼ੀਤਲ ਨੇ ਦਸਿਆ ਕਿ ਨੀਂਦ ਖੁਲ੍ਹਣ 'ਤੇ ਉਸ ਨੇ ਵੇਖਿਆ ਕਿ ਉਸ ਦਾ ਬੱਚਾ ਬੈੱਡ 'ਤੇ ਨਹੀਂ ਹੈ।
Baby
ਉਸ ਨੇ ਇਸ ਦੀ ਸੂਚਨਾ ਹਸਪਤਾਲ ਦੇ ਕਰਮੀਆਂ ਨੂੰ ਦਿੱਤੀ। ਅਧਿਕਾਰੀ ਨੇ ਦਸਿਆ ਕਿ ਕਰਮੀਆਂ ਨੇ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ਼ ਜਾਂਚੀ ਤਾਂ ਉਹਨਾਂ ਨੇ ਇਕ ਔਰਤ ਅਪਣੇ ਬੈਗ ਵਿਚ ਬੱਚੇ ਨੂੰ ਰੱਖ ਕੇ ਹਸਪਤਾਲ ਤੋਂ ਬਾਹਰ ਜਾਂਦੇ ਹੋਏ ਦੇਖਿਆ। ਅਧਿਕਾਰੀਆਂ ਨੇ ਦਸਿਆ ਕਿ ਅਣਜਾਣ ਔਰਤ ਦੀ ਉਮਰ ਲਗਭਗ 40 ਸਾਲ ਹੈ। ਉਸ ਦੇ ਵਿਰੁਧ ਅਗ੍ਰੀਪਾਡਾ ਥਾਣੇ ਵਿਚ ਭਾਰਤੀ ਦੰਡ ਵਿਧਾਨ ਧਾਰਾ 363 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
CCTV Camera
ਪੁਲਿਸ ਔਰਤ ਦੀ ਭਾਲ ਵਿਚ ਜੁੱਟ ਗਈ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਬੱਚੇ ਨੂੰ ਅਗ਼ਵਾ ਕੀਤਾ ਗਿਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਇਹਨਾਂ ਵੱਲ ਸਰਕਾਰ ਦਾ ਕੋਈ ਖ਼ਾਸ ਧਿਆਨ ਨਹੀਂ ਹੈ। ਇਸ ਪ੍ਰਕਾਰ ਅਜਿਹੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਇਸ ਨਾਲ ਦੇਸ਼ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਜੇ ਗਲ ਕਰੀਏ ਨੌਜਵਾਨਾਂ ਦੀ ਤਾਂ ਉਹਨਾਂ ਦੀਆਂ ਘਟਨਾਵਾਂ ਵੀ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਉਹਨਾਂ ਨੂੰ ਅਗ਼ਵਾ ਕੀਤਾ ਜਾਂਦਾ ਹੈ। ਛੋਟੀ ਉਮਰ ਦੀਆਂ ਲੜਕੀਆਂ ਨੂੰ ਵੀ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ।