ਦੇਹਧਾਰੀ ਗੁਰੂ ਦੀ ਅਗਵਾਈ 'ਚ ਪੁਜਾਰੀ ਬਣੇ ਲੋਕਾਂ ਨੂੰ 'ਨਿਰੰਕਾਰੀ' ਅਖਵਾਉਣ ਦਾ ਕੋਈ ਹੱਕ ਨਹੀਂ: ਜਾਚਕ
Published : May 19, 2019, 9:42 am IST
Updated : May 19, 2019, 9:42 am IST
SHARE ARTICLE
Baba Dayal Nirankari Book
Baba Dayal Nirankari Book

ਗੁਰੂ ਨਾਨਕ ਵਿਚਾਰਧਾਰਾ ਮੁਤਾਬਕ ਦੇਹਧਾਰੀ ਗੁਰੂ ਦੀ ਅਗਵਾਈ 'ਚ ਅਕਾਰ ਦੇ ਪੁਜਾਰੀ ਬਣੇ ਲੋਕਾਂ ਨੂੰ 'ਨਿਰੰਕਾਰੀ' ਅਖਵਾਉਣ ਦਾ ਕੋਈ ਹੱਕ ਨਹੀਂ

ਕੋਟਕਪੂਰਾ  : ਗੁਰੂ ਨਾਨਕ ਵਿਚਾਰਧਾਰਾ ਮੁਤਾਬਕ ਦੇਹਧਾਰੀ ਗੁਰੂ ਦੀ ਅਗਵਾਈ 'ਚ ਅਕਾਰ ਦੇ ਪੁਜਾਰੀ ਬਣੇ ਲੋਕਾਂ ਨੂੰ 'ਨਿਰੰਕਾਰੀ' ਅਖਵਾਉਣ ਦਾ ਕੋਈ ਹੱਕ ਨਹੀਂ, ਨਿਰੰਕਾਰੀ ਤਾਂ ਕੇਵਲ ਉਹੀ ਹੁੰਦਾ ਹੈ, ਜਿਹੜਾ ਅਕਾਰ ਰਹਿਤ ਸ਼ਬਦ-ਗੁਰੂ (ਗਿਆਨ-ਗੁਰੂ) ਦੀ ਅਗਵਾਈ 'ਚ ਦੁਚਿੱਤਾਪਨ ਛੱਡ ਕੇ ਅਕਾਰ ਰਹਿਤ ਅਕਾਲ ਪੁਰਖ ਦੀ ਰਜ਼ਾ 'ਚ ਜਿਊਂਦਾ ਅਤੇ ਜ਼ਿੰਦਗੀ ਦਾ ਹਰ ਇਕ ਕਦਮ ਗੁਰਮਤਿ ਵਿਚਾਰਧਾਰਾ ਦੀ ਰੋਸ਼ਨੀ 'ਚ ਪੁਟਦਾ ਹੈ। ਸ਼ਖ਼ਸੀ ਗੁਰੂ ਦੀ ਅਗਵਾਈ 'ਚ ਚੱਲਣ ਵਾਲੇ ਨਕਲੀ ਨਿਰੰਕਾਰੀ ਮਿਸ਼ਨ ਦਿੱਲੀ ਵਲੋਂ ਸਰਬਸਾਂਝੀ ਗੁਰਬਾਣੀ ਅੰਦਰਲੇ 'ਨਿਰੰਕਾਰੀ' ਸ਼ਬਦ 'ਤੇ ਕੇਵਲ ਅਪਣਾ ਹੱਕ ਜਮਾਉਣਾ ਤੇ ਦਿੱਲੀ ਅਦਾਲਤ ਪਾਸੋਂ ਕਾਪੀ

ਰਾਈਟ ਲੈਣਾ ਬਿਲਕੁਲ ਧੱਕੇਸ਼ਾਹੀ ਹੈ। ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਫ਼ਰਜ਼ ਹੈ ਕਿ ਉਹ ਇਸ ਅਦਾਲਤੀ ਅਨਿਆਂ 'ਤੇ ਧੱਕੇਸ਼ਾਹੀ ਵਿਰੁਧ ਜ਼ੋਰਦਾਰ ਕਾਨੂੰਨੀ ਕਾਰਵਾਈ ਕਰਨ। ਉਕਤ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਦੇ 'ਰੋਜ਼ਾਨਾ ਸਪੋਕਸਮੈਨ' ਵਿਚ“ਨਿਰੰਕਾਰੀ ਦਰਬਾਰ ਨੇ 'ਨਿਰੰਕਾਰੀ' ਸ਼ਬਦ 'ਤੇ ਕਾਪੀ ਰਾਈਟ ਦਾ ਹੱਕ ਮੰਗਿਆ, ਦੀ ਸੁਰਖੀ ਹੇਠ ਛਪੀ ਖ਼ਬਰ ਦੇ ਪ੍ਰਤੀਕਰਮ ਵਜੋਂ 'ਰੋਜ਼ਾਨਾ ਸਪੋਕਸਮੈਨ' ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਬਿਆਨ 'ਚ ਕਹੇ।

ਉਨ੍ਹਾਂ ਕਿਹਾ ਕਿ ਨਿਰੰਕਾਰੀ ਧਾਮ ਸੰਸਥਾ ਵਲੋਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ 'ਚ ਅਜਿਹਾ ਦਾਅਵਾ ਕਰਨਾ ਬਿਲਕੁਲ ਗ਼ਲਤ ਹੈ ਕਿ ਨਿਰੰਕਾਰੀ' ਨਾ ਤਾਂ ਭਾਵੇਂ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਲਿਆ ਹੈ ਪਰ ਸਾਡੇ ਤੋਂ ਬਿਨਾਂ ਕੋਈ ਹੋਰ ਇਸ ਦੀ ਵਿਆਖਿਆ ਨਹੀਂ ਕਰ ਸਕਿਆ। ਇਸ ਲਈ 'ਨਿਰੰਕਾਰੀ' ਸ਼ਬਦ 'ਤੇ ਸਾਡਾ ਹੱਕ ਹੈ ਤੇ ਸਾਡੇ ਤੋਂ ਬਿਨਾਂ ਕੋਈ ਹੋਰ, ਇਸ ਦੀ ਵਰਤੋਂ ਨਹੀਂ ਕਰ ਸਕਦਾ। ਗ਼ਲਤ ਇਸ ਲਈ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਖੇ ਨਿਰੰਕਾਰੀ ਸ਼ਬਦ ਨੂੰ ਪ੍ਰੀਭਾਸ਼ਤ ਕਰਨ ਵਾਲੇ 26 ਸ਼ਬਦ ਮਿਲਦੇ ਹਨ ਅਤੇ ਗੁਰੂ ਨਾਨਕ ਦਰਬਾਰ ਦੇ ਹਜ਼ੂਰੀ ਭੱਟ ਭਾਈ ਭਿੱਖਾ ਜੀ ਦੀ ਅਜਿਹੀ ਪ੍ਰਮਾਣਕ ਗਵਾਹੀ ਵੀ ਅੰਕਤ ਹੈ

ਕਿ ਨਾਨਕ-ਜੋਤਿ ਗੁਰੂ ਸਾਹਿਬਾਨ ਸਦਾ ਹੀ ਨਿਰੰਕਾਰ ਦੇ ਦੇਸ਼ 'ਚ ਵਸਦੇ ਸਨ, ਭਾਵ ਸਦਾ ਲਿਵਲੀਨ ਹੋ ਕੇ ਜਿਉਂਦੇ ਸਨ, ਜਿਵੇਂ ਆਤਮੁ ਚੀਨਿ ਭਏ ਨਿਰੰਕਾਰੀ£ (ਪੰਨਾ 415) : ਰਖਿ ਰਖਿ ਚਰਨ ਧਰੇ ਵੀਚਾਰੀ£ ਦੁਬਿਧਾ ਛੋਡਿ ਭਏ ਨਿਰੰਕਾਰੀ£ (ਪੰਨਾ 685) ਨਿਰੰਕਾਰ ਕੈ ਵਸੈ ਦੇਸਿ, ਹੁਕਮੁ ਬੁਝਿ ਬੀਚਾਰੁ ਪਾਵੈ£ (ਪੰਨਾ 1395) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਅਤੇ ਗੁਰਬਾਣੀ ਦੇ ਹਜ਼ੂਰੀ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ ਰੱਬੀ-ਭੱਟ ਦੇ ਉਪਰੋਕਤ ਬਚਨ“ਨਿਰੰਕਾਰ ਕੈ ਵਸੈ ਦੇਸਿ”'ਤੇ ਪ੍ਰਵਾਨਗੀ ਦੀ ਅਪਣੀ ਮੋਹਰ ਇਉਂ ਲਾਈ ਹੈ: ਸਬਦ ਸੁਰਤਿ ਲਿਵਲੀਣੁ ਹੋਇ, ਨਿਰੰਕਾਰ ਸਚਖੰਡਿ ਨਿਵਾਸੀ।

ਭਾਈ ਗੁਰਦਾਸ ਜੀ (ਵਾਰ 25) ਉਨ੍ਹਾਂ ਤਾਂ ਇਥੋਂ ਤਕ ਆਖਿਆ ਹੈ ਕਿ ਗੁਰੂ ਅਰਜਨ ਸਾਹਿਬ ਸ਼ਹੀਦੀ ਵੇਲੇ ਤੱਤੀ ਤਵੀ 'ਤੇ ਬੈਠੇ ਵੀ ਨਿਰੰਕਾਰ ਰੂਪ ਦਰਿਆ 'ਚ ਇਉਂ ਲਿਵਲੀਨ ਰਹੇ, ਜਿਵੇਂ ਮੱਛੀ ਵਿਚ ਪਾਣੀ। ਗਿਆਨੀ ਜਾਚਕ ਨੇ ਇਹ ਵੀ ਦਸਿਆ ਕਿ ਗਿਆਨ ਗੁਰੂ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਿਆਂ ਨਿਰੰਕਾਰ ਦੀ ਉਪਾਸ਼ਨਾ ਕਰਨ ਦਾ ਉਪਦੇਸ਼ ਦੇਣ ਵਾਲੀ ਅਸਲੀ ਨਿਰੰਕਾਰੀ ਸੰਸਥਾ ਸੀ ਰਾਵਲਪਿੰਡੀ, ਦੇ ਬਾਬਾ ਦਿਆਲ ਜੀ ਵਲੋਂ 19ਵੀਂ ਸਦੀ 'ਚ ਚਲਾਈ ਨਿਰੰਕਾਰੀ ਲਹਿਰ

ਜਿਸ ਦਾ ਹੁਣ ਮੁੱਖ ਕੇਂਦਰ ਹੈ 'ਨਿਰੰਕਾਰੀ ਦਰਬਾਰ ਚੰਡੀਗੜ੍ਹ' ਦਿੱਲੀ ਵਾਲਿਆਂ ਦਾ ਜਿਹੜਾ ਵਿਅਕਤੀ ਅਵਤਾਰ ਸਿੰਘ ਮੋਢੀ ਗੁਰੂ ਬਣਿਆ, ਉਹ ਤਾਂ ਰਾਵਲਪਿੰਡੀ ਦਰਬਾਰ 'ਚ ਸ਼ਰਾਬ ਪੀ ਕੇ ਕੀਰਤਨ ਕਰਨ ਆ ਗਿਆ ਸੀ, ਜਿਸ ਕਾਰਨ ਉਸ ਨੂੰ ਧੱਕੇ ਮਾਰ ਕੇ ਦਰਬਾਰ 'ਚੋਂ ਬਾਹਰ ਕਢਿਆ ਗਿਆ ਸੀ, ਇਸ ਗੁੱਸੇ 'ਚ ਉਸ ਨੇ ਅਪਣੇ ਵਰਗੇ ਸ਼ਰਾਬੀ ਕਬਾਬੀਆਂ ਦਾ ਇਕ ਹੋਰ ਵਖਰਾ ਟੋਲਾ ਬਣਾ ਲਿਆ ਜਿਸ ਨੂੰ ਅੱਜਕਲ ਸੰਤ ਨਿਰੰਕਾਰੀ ਮੰਡਲ ਦਿੱਲੀ ਵਾਲੇ ਕਰ ਕੇ ਜਾਣਿਆ ਜਾਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement