ਸੁਸ਼ਾਂਤ ਰਾਜਪੂਤ ਲਈ ਬੇਹੱਦ ਚੁਨੌਤੀਆਂ ਭਰਿਆ ਸੀ 'ਐਮਐਸ ਧੋਨੀ' ਫ਼ਿਲਮ ਵਿਚਲਾ ਰੋਲ!
Published : Jun 14, 2020, 7:37 pm IST
Updated : Jun 14, 2020, 7:37 pm IST
SHARE ARTICLE
Sushant Rajput
Sushant Rajput

ਖੁਦਕੁਸ਼ੀ ਵਰਗਾ ਕਦਮ ਚੁੱਕਣ ਤੋਂ ਸਭ ਹੈਰਾਨ

ਨਵੀਂ ਦਿੱਲੀ : ਪ੍ਰਸਿੱਧ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਅਚਾਨਕ ਮੌਤ ਨਾਲ ਪੂਰੇ ਫ਼ਿਲਮ ਜਗਤ ਤੋਂ ਇਲਾਵਾ ਉਨ੍ਹਾਂ ਦੇ ਪ੍ਰਸ਼ੰਸਕ ਵੱਡੇ ਸਦਮੇ ਵਿਚ ਹਨ। 'ਐਮਐਸ ਧੋਨੀ : ਦ ਅਨਟੋਲਡ ਸਟੋਰੀ' ਫ਼ਿਲਮ ਵਿਚ ਉਨ੍ਹਾਂ ਦਾ ਰੋਲ ਬਹੁਤ ਹੀ ਚੁਨੌਤੀ ਭਰਪੂਰ ਸੀ। ਅਜਿਹੇ ਚੁਨੌਤੀ ਭਰੇ ਕਿਰਦਾਰ ਨਿਭਾਉਣ ਵਾਲਾ ਸਖ਼ਤ ਜ਼ਿੰਦਗੀ ਦੀ ਜੰਗ ਹਾਰਦਿਆਂ ਖੁਦਕੁਸ਼ੀ ਵਰਗਾ ਕਦਮ ਵੀ ਚੁੱਕ ਸਕਦਾ ਹੈ, ਇਹ ਗੱਲ ਕਿਸੇ ਦੇ ਵੀ ਗਲੇ ਨਹੀਂ ਉਤਰ ਰਹੀ।

Sushant Sushant

ਫ਼ਿਲਮ ਐਮਐਸ ਧੋਨੀ 'ਚ ਸੁਸ਼ਾਂਤ ਦੇ ਵਾਲਾਂ ਦਾ ਸਟਾਈਲ ਫ਼ਿਲਮ ਦੇ ਦਿੱਗਜ ਵਿਕੇਟਕੀਪਰ ਬੱਲੇਬਾਜ਼ ਦੀ ਤਰ੍ਹਾਂ ਬਣਾਇਆ ਗਿਆ ਸੀ। ਇਸ ਲਈ ਉਨ੍ਹਾਂ ਨੂੰ ਕਈ ਕਈ ਘੰਟੇ ਵਿਕੇਟਕੀਪਿੰਗ ਕਰਨੀ ਪਈ ਸੀ। ਉਨ੍ਹਾਂ ਨੇ ਕਈ ਵੀਡੀਓ ਵੇਖੇ ਅਤੇ ਸਖ਼ਤ ਮਿਹਨਤ ਤੋਂ ਬਾਅਦ ਇਸ ਕਿਰਦਾਰ ਨੂੰ ਨਿਖਾਰ ਕੇ ਅਮਲੀ ਜਾਮਾ ਪਹਿਨਾਇਆ। ਸੁਸ਼ਾਂਤ ਨੂੰ ਧੋਨੀ ਤੇ ਕਿਰਦਾਰ ਲਈ ਸਾਬਕਾ ਭਾਰਤੀ ਵਿਕਟਕੀਪਰ ਕਿਰਨ ਮੋਰੇ ਤੋਂ ਸਿਖਲਾਈ ਲੈਣੀ ਪਈ ਸੀ।

Sushant Sushant

ਇੱਥੋਂ ਤਕ ਕਿ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਿਖਲਾਈ ਦੌਰਾਨ ਕਿਰਨ ਦੇ ਹੱਥਾਂ ਵਿਚ ਇਕ ਸੋਟੀ ਹੁੰਦੀ ਸੀ। ਉਹ ਰੋਜ਼ਾਨਾ ਧੁੱਪ ਵਿਚ ਸੁਸ਼ਾਂਤ ਤੋਂ ਵਿਕਟਕੀਪਿੰਡ ਦਾ ਅਭਿਆਸ ਕਰਵਾਉਂਦੇ ਸਨ। ਸਿਖਲਾਈ ਦੀ ਸਖ਼ਤੀ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਦੌਰਾਨ ਸੁਸ਼ਾਂਤ ਦੀਆਂ ਦੋ ਉਂਗਲਾਂ ਵੀ ਟੁੱਟ ਗਈਆਂ ਸਨ।

Sushant Sushant

ਇਸ ਤੋਂ ਇਲਾਵਾ ਸੁਸ਼ਾਂਤ ਅਪਣੀ ਪਹਿਲੀ ਫ਼ਿਲਮ 'ਕਾ ਪੋ ਚੀ' ਵਿਚ ਵੀ ਕ੍ਰਿਕਟਰ ਦੀ ਭੂਮਿਕਾ 'ਚ ਨਜ਼ਰ ਆਏ ਸਨ। ਸੁਸ਼ਾਂਤ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਸ ਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਉਸ ਨੂੰ ਧੋਨੀ ਦੀ ਭੂਮਿਕਾ ਲਈ ਕਿਉਂ ਚੁਣਿਆ ਗਿਆ ਸੀ। ਉਸ ਨੂੰ ਇਹ ਕਿਰਦਾਰ ਇੰਨਾ ਪਸੰਦ ਆਇਆ ਕਿ ਉਸ ਨੇ ਕਦੇ ਇਸ ਬਾਰੇ ਪੁਛਿਆ ਵੀ ਨਹੀਂ ਸੀ।

Sushant Sushant

ਇਕ ਨਿਊਜ਼ ਰਿਪੋਰਟ ਮੁਤਾਬਕ ਜਦੋਂ ਨੀਰਜ ਪਾਂਡੇ 'ਬੇਬੀ' ਦੀ ਸ਼ੂਟਿੰਗ ਕਰ ਰਹ ਸਨ ਤਾਂ ਧੋਨੀ ਦੇ ਮੈਨੇਜਰ ਪਾਂਡੇ ਨੇ ਉਨ੍ਹਾਂ ਨੂੰ ਧੋਨੀ ਦੇ ਜੀਵਨ 'ਤੇ ਅਧਾਰਤ ਇਕ ਫ਼ਿਲਮ ਬਣਾਉਣ ਬਾਰੇ ਦਸਿਆ। ਇਸ ਫ਼ਿਲਮ ਨੂੰ ਧੋਨੀ ਦੀ ਮਨਜ਼ੂਰੀ ਲੈਣ 'ਚ ਕਾਫ਼ੀ ਸਮਾਂ ਲੱਗ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਲੁੱਕ, ਸ਼ਾਟ ਲਗਾਉਣ ਅਤੇ ਫ਼ਿਲਮ 'ਚ ਉਸ ਦੇ ਕਿਰਦਾਰ ਵਿਚ ਕੋਈ ਕਮੀ ਨਾ ਰਹਿ ਜਾਵੇ, ਇਸ ਲਈ ਸੁਸ਼ਾਂਤ ਨੇ ਧੋਨੀ ਨਾਲ ਕਈ ਮੁਲਾਕਾਤਾਂ ਕੀਤੀਆਂ। ਕੁਲ ਮਿਲਾ ਕੇ ਸੁਸ਼ਾਂਤ ਨੂੰ ਫ਼ਿਲਮ ਵਿਚਲਾ ਕਿਰਦਾਰ ਨਿਭਾਉਣ ਲਈ ਭਰਪੂਰ ਚੁਨੌਤੀਆਂ ਤੋਂ ਇਲਾਵਾ ਸਖ਼ਤ ਮਿਹਨਤ ਕਰਨੀ ਪਈ ਸੀ ਜਿਸ ਦੀ ਬਦੌਲਤ ਇਹ ਫ਼ਿਲਮ ਸੁਪਰਹਿੰਟ ਸਾਬਤ ਹੋਈ ਸੀ।

Sushant Sushant

ਹੁਣ ਜਦੋਂ ਉਹ ਸਾਡੇ ਵਿਚ ਨਹੀਂ ਰਹੇ, ਤਾਂ ਉਨ੍ਹਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਖ਼ਬਰਾਂ ਮੁਤਾਬਕ ਉਹ ਪਿਛਲੇ ਛੇ ਮਹੀਨੇ ਤੋਂ ਡਿਪਰੈਂਸ਼ਨ ਵਿਚ ਸਨ। ਉਹ ਇਸ ਤਰ੍ਹਾਂ ਖੁਦਕੁਸ਼ੀ ਕਰ ਸਕਦਾ ਹੈ, ਇਸ ਬਾਰੇ ਤਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਮੀਡੀਆ 'ਚ ਆ ਰਹੀਆਂ ਖ਼ਬਰਾਂ ਮੁਤਾਬਕ ਉਸ ਦੇ ਦੋਸਤ ਦਰਵਾਜ਼ਾ ਤੋੜ ਕੇ ਅੰਦਰ ਪਹੁੰਚੇ ਜਿਥੇ ਸੁਸ਼ਾਂਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਫ਼ਿਲਹਾਲ ਪੁਲਿਸ ਮੁਢਲੀ ਜਾਂਚ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement