
ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦੇ ਨੌਜਵਾਨ ਅਤੇ ਹਮਲਾਵਰ ਨੇਤਾ ਮੰਨੇ ਜਾਣ ਵਾਲੇ ਹਾਰਦਿਕ ਇਸ ਸਮੇਂ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਨ
ਨਵੀਂ ਦਿੱਲੀ- ਅਗਲੇ ਸਾਲ ਗੁਜਰਾਤ ਦੇ ਆਖਿਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਮੁਹਿੰਮ ਸ਼ੁਰੂ ਹੋ ਗਈ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਪਾਰਟੀਆਂ ਸੂਬੇ ਦੇ ਬਹੁਗਿਣਤੀ ਪਾਟੀਦਾਰ ਸਮਾਜ ਨੂੰ ਆਪਣੇ ਪਾਸੇ ਲਿਆਉਣ ਦੀਆਂ ਤਿਆਰੀਆਂ 'ਚ ਜੁੱਟ ਗਈਆਂ ਹਨ। ਐਤਵਾਰ ਨੂੰ ਕਾਗਵੜ ਦੇ ਖੋਡਲਧਾਮ 'ਚ ਪਾਟੀਦਾਰ ਸਮਾਜ ਦੇ ਮੁਖੀਆਂ ਦੀ ਮੀਟਿੰਗ ਹੋਈ ਜਿਸ 'ਚ ਕਿਹਾ ਗਿਆ ਕਿ ਮੁੱਖ ਮੰਤਰੀ ਪਾਟੀਦਾਰ ਹੋਣਾ ਚਾਹੀਦਾ।
ਇਹ ਵੀ ਪੜ੍ਹੋ-ਕੋਟਕਪੂਰਾ ਗੋਲੀਕਾਂਡ ਮਾਮਲਾ : SIT ਦੇ ਸਾਹਮਣੇ ਪੇਸ਼ ਹੋਣ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਇਨਕਾਰ
Hardik patel
ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦੇ ਨੌਜਵਾਨ ਅਤੇ ਹਮਲਾਵਰ ਨੇਤਾ ਮੰਨੇ ਜਾਣ ਵਾਲੇ ਹਾਰਦਿਕ ਇਸ ਸਮੇਂ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਨ। ਹਾਲਾਂਕਿ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ। ਇਹ ਪਾਟੀਦਾਰ ਸਮਾਜ ਅਤੇ ਹਾਰਦਿਕ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਪਾਟੀਦਾਰ ਨੇਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਭਾਜਪਾ ਹੁਣ ਉਨ੍ਹਾਂ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੰਦੀ ਹੈ।
ਇਹ ਵੀ ਪੜ੍ਹੋ-2022 ਦੀਆਂ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ 'ਆਪ'
AAP
ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਸਰਗਰਮ ਹੋ ਗਈ ਹੈ ਅਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 'ਆਪ' ਪਾਟੀਦਾਰਾਂ ਨੂੰ ਆਪਣੇ ਪੱਖ 'ਚ ਲਿਆਉਣ ਲਈ ਹਾਰਦਿਕ ਪਟੇਲ ਨੂੰ ਆਪਣਾ ਚਿਹਰਾ ਬਣਾਉਣ ਦੀ ਤਿਆਰੀ 'ਚ ਹੈ। ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਹਾਰਦਿਕ ਪਟੇਲ ਦਾ ਕਾਂਗਰਸ ਛੱਡ ਕੇ ਆਪ 'ਚ ਸ਼ਾਮਲ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ।
ਇਹ ਵੀ ਪੜ੍ਹੋ-ਦਿੱਲੀ-ਪਟਨਾ ਜਾਣ ਵਾਲੀ ਫਲਾਈਟ 'ਚ ਸੀ ਬੰਬ ਹੋਣ ਦੀ ਸੂਚਨਾ, ਦਿੱਲੀ ਏਅਰਪੋਰਟ 'ਤੇ ਇਕ ਗ੍ਰਿਫਤਾਰ
ਪਿਛਲੇ ਸਾਲ ਹੋਈਆਂ ਸਥਾਨਕ ਚੋਣਾਂ 'ਚ ਪਾਟੀਦਾਰਾਂ ਨੇ ਸੂਰਤ 'ਚ ਆਪ ਨੂੰ 27 ਸੀਟਾਂ ਜਿੱਤਣ 'ਚ ਮਦਦ ਕੀਤੀ ਸੀ ਪਰ ਪਾਟੀਦਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਸਮਾਜ ਦਾ ਕੋਈ ਵੱਡਾ ਚਿਹਰਾ ਹੋਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਇਕ ਸੰਗਠਨ ਬਣਾਇਆ ਗਿਆ ਸੀ ਪਰ ਉਸ 'ਚ ਆਪ ਨੂੰ ਸਫਲਤਾ ਨਹੀਂ ਮਿਲੀ। ਇਸ ਤੋਂ ਸਬਕ ਲੈ ਕੇ ਆਪ ਦੀ ਕੋਰ ਕਮੇਟੀ ਨੇ ਤੈਅ ਕੀਤਾ ਕਿ ਪਾਰਟੀ 'ਚ ਸਰਗਰਮ ਅਤੇ ਹਮਲਾਵਰ ਨੌਜਵਾਨਾਂ ਨੂੰ ਸ਼ਾਮਲ ਕਰ ਕੇ ਉਨ੍ਹਾਂ ਨੂੰ ਆਪਣਾ ਚਿਹਰਾ ਬਣਾਇਆ ਜਾਵੇਗਾ।