World Blood Donor Day: ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਨੇ ਬਦਲੇ ਖੂਨਦਾਨ ਦੇ ਨਿਯਮ
Published : Jun 14, 2021, 2:12 pm IST
Updated : Jun 14, 2021, 2:16 pm IST
SHARE ARTICLE
World Blood Donor Day
World Blood Donor Day

14 ਜੂਨ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਖੂਨਦਾਤਾ ਦਿਵਸ (World Blood Donor Day) । ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ’ਤੇ ਪਿਆ ਪ੍ਰਭਾਵ।

ਨਵੀਂ ਦਿੱਲੀ: ਹਰ ਸਾਲ 14 ਜੂਨ ਨੂੰ ਵਿਸ਼ਵ ਖੂਨਦਾਤਾ ਦਿਵਸ (World Blood Donor Day) ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਦੀ ਜਾਨ ਬਚਾਉਣ ਲਈ ਖੂਨਦਾਨ (Blood donation) ਕਰਨ ਦੀ ਮਹੱਤਤਾ ਦਰਸਾਉਂਦਾ ਹੈ। ਇਹ ਪੂਰੀ ਦੁਨਿਆ ਦੇ ਵੱਧ ਤੋਂ ਵੱਧ ਲੋਕਾਂ ਨੂੰ ਨਿਯਮਿਤ ਖੂਨਦਾਨ ਕਰਨ ਅਤੇ ਬਿਹਤਰ ਸਿਹਤ ਲਈ ਯੋਗਦਾਨ ਪਾਉਣ ਲਈ ਵਿਸ਼ਵ-ਵਿਆਪੀ ਸੱਦੇ ਨੂੰ ਵੀ ਮਜ਼ਬੂਤ ਕਰਦਾ ਹੈ। ਪਿਛਲੇ ਸਾਲ ਕੋਰੋਨਾ (Coronavirus) ਮਹਾਂਮਾਰੀ ਕਾਰਨ ਸਵੈਇਛੱਤ ਖੂਨਦਾਨ ਕਰਨ ਵਿੱਚ ਰੁਕਾਵਟ ਪੈਦਾ ਹੋ ਗਈ ਸੀ।

ਇਹ ਵੀ ਪੜ੍ਹੋ: Unlock Delhi: ਅੱਜ ਤੋਂ ਕਈ ਰਿਆਇਤਾਂ, ਜਾਣੋ ਕਿਹੜੀਆਂ ਚੀਜ਼ਾਂ ’ਤੇ ਜਾਰੀ ਰਹਿਣਗੀਆਂ ਪਾਬੰਦੀਆਂ

PHOTOPHOTO

ਭਾਰਤ ਵਿੱਚ ਹਰ ਸਾਲ ਕਰੀਬ 1.4 ਕਰੋੜ ਯੂਨਿਟ ਖੂਨ ਵਰਤੋਂ ‘ਚ ਆਉਂਦਾ ਹੈ, ਪਰ ਸਿਰਫ਼ 1.1 ਕਰੋੜ ਹੀ ਉਪਲਬਧ ਹੁੰਦਾ ਹੈ। ਮਹਾਂਮਾਰੀ ਦੇ ਕਾਰਨ ਖੂਨਦਾਨ ਕਰਨ ਵਾਲੇ ਹੁਣ ਘੱਟ ਗਏ ਹਨ ਅਤੇ ਉਹ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ’ਚ ਜਾਣ ਤੋਂ ਵੀ ਅਸਮਰੱਥ ਹਨ। ਕੋਰੋਨਾ ਨੇ ਖੂਨਦਾਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਇਸ ਦੇ ਲਈ ਦਿੱਤੇ ਗਏ ਨਿਯਮਾਂ ਸਮੇਤ ਹੋਰ ਵਿਸ਼ਿਆਂ ’ਤੇ ਮੁੰਬਈ ਦੇ ਜਸਲੋਕ ਹਸਪਤਾਲ ਅਤੇ ਰਿਸਰਚ ਸੈਂਟਰ (Jaslok Hospital and Research Centre, Mumbai) ਦੀ ਬਲੱਡ ਬੈਂਕ ਅਧਿਕਾਰੀ ਡਾ. ਕ੍ਰਿਸ਼ਣਾਪ੍ਰਿਯਾ ਸਿਕਚੀ (Blood Bank Officer Dr. Krishnapriya Sikchi) ਨੇ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

PHOTOPHOTO

ਉਨ੍ਹਾਂ ਨੇ ਦੱਸਿਆ ਕਿ ਖੂਨਦਾਨ ਕਰਨ ਸਮੇਂ ਡੋਨਰ (Donor) ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਟਾਫ ਨੂੰ ਕੋਰੋਨਾ ਡਾਈਗਨੋਸਿਸ ਅਤੇ ਲੱਛਣਾ ਬਾਰੇ ਜ਼ਰੂਰ ਸੁਚਿਤ ਕਰੇ। ਹਾਲਾਂਕਿ, NBTC ਨੇ ਅਜੇ ਤੱਕ ਆਪਣੀ ਗਾਈਡਲਾਇਨ ਵਿੱਚ ਖੂਨਦਾਨ ਕਰਨ ਵਾਲੇ ਦੀ ਜਾਂਚ ਕਰਨ ਦੀ ਸਿਫਾਰਸ਼ ਨਹੀਂ ਕੀਤੀ। ਸਰਕਾਰ ਦੇ ਨਿਰਦੇਸ਼ਾਂ ਤਹਿਤ ਵੈਕਸਿਨ ਲਗਵਾਉਣ ਅਤੇ RT-PCR ਟੈਸਟ ਨੈਗੇਟਿਵ ਆਉਣ ਦੇ 14 ਦਿਨਾਂ ਬਾਅਦ ਹੀ ਖੂਨਦਾਨ ਕੀਤਾ ਜਾ ਸਕਦਾ ਹੈ, ਪਰ ਮੇਰਾ ਮੰਨਣਾ ਹੈ ਕਿ ਜੇਕਰ ਤੁਹਾਨੂੰ ਕੋਰੋਨਾ ਇਲਾਜ ਦੌਰਾਨ ਹਸਪਤਾਲ ਵਿੱਚ ਦਾਖ਼ਲ ਕੀਤਾ ਜਾਂਦਾ ਹੈ, ਤਾਂ ਠੀਕ ਹੋਣ ਦੇ 28 ਦਿਨਾਂ ਬਾਅਦ ਹੀ ਖੂਨਦਾਨ ਕਰੋ। 

ਇਹ ਵੀ ਪੜ੍ਹੋ: ਰਾਮ ਮੰਦਰ ਦੀ ਜ਼ਮੀਨ ਖਰੀਦਣ ’ਚ ਘੁਟਾਲੇ ਦੇ ਆਰੋਪ, ‘ਮਿੰਟਾਂ ’ਚ ਜ਼ਮੀਨ ਦੀ ਕੀਮਤ 2 ਤੋਂ 18 ਕਰੋੜ ਹੋਈ’

PHOTOPHOTO

ਉਨ੍ਹਾਂ ਅਗੇ ਇਹ ਵੀ ਦੱਸਿਆ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਸੰਕਰਮਿਤ ਹੈ ਜਾਂ ਕਿਸੇ ਕਿਸਮ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ੳਸ ਨੂੰ ਖੂਨਦਾਨ ਨਹੀਂ ਕਰਨਾ ਚਾਹੀਦਾ। ਕੋਰੋਨਾ ਕਾਰਨ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨਿਆ ‘ਚ ਹੀ ਬਲੱਡ ਬੈਂਕ (Blood Bank) ਖਾਲੀ ਪਏ ਹਨ। ਭਾਰਤ ਵਿੱਚ ਤਾਂ ਔਸਤ ਕਮੀ ਰਹਿੰਦੀ ਹੀ ਹੈ ਪਰ ਇਸ ਸਾਲ ਜ਼ਿਆਦਾ ਦਿਕੱਤ ਆ ਰਹੀ ਹੈ।  

ਇਹ ਵੀ ਪੜ੍ਹੋ:  ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਹੋਈ ਮੌਤ

ਦੱਸ ਦੇਈਏ ਕਿ ਇਸ ਸਾਲ ਦੇ ਬਲੱਡ ਡੋਨਰ ਡੇ (Blood Donor Day) ਦਾ ਸਲੋਗਨ ‘Give Blood and keep the world beating’ ਰੱਖਿਆ ਗਿਆ ਹੈ, ਜਿਸਦਾ ਭਾਵ ਹੈ ਸੁਰੱਖਿਅਤ ਖੂਨਦਾਨ ਦੀ ਸਪਲਾਈ ਨੂੰ ਬਣਾਈ ਰੱਖਣ ਲਈ ਸਾਰੇ ਯੋਗ ਡੋਨਰਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਕਰ ਤੁਸੀਂ ਵੀ ਕਿਸੇ ਦੀ ਜਾਨ ਬਚਾਉਣ ਵਿੱਚ ਮਦਦ ਕਰ ਸਕਦੇ ਹੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement