ਅੰਡਰਵਰਲਡ ਡਾਨ ਦਾਊਦ ਦੇ ਤਿੰਨ ਕਰੀਬੀਆਂ ਨੂੰ ਦਬੋਚਣ ਦੀ ਤਿਆਰੀ 'ਚ ਭਾਰਤੀ ਏਜੰਸੀਆਂ 
Published : Jul 14, 2018, 2:02 pm IST
Updated : Jul 14, 2018, 2:57 pm IST
SHARE ARTICLE
daud ibrahim
daud ibrahim

ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਸ਼ਾਰਪ ਸ਼ੂਟਰ ਰਾਸ਼ਿਦ ਮਾਲਬਾਰੀ ਦੀ ਆਬੂਧਾਬੀ ਤੋਂ ਗ੍ਰਿਫ਼ਤਾਰੀ ਦੇ ਬਾਅਦ ਭਾਰਤੀ ਸੁਰੱਖਿਆ

ਆਬੂਧਾਬੀ : ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਸ਼ਾਰਪ ਸ਼ੂਟਰ ਰਾਸ਼ਿਦ ਮਾਲਬਾਰੀ ਦੀ ਆਬੂਧਾਬੀ ਤੋਂ ਗ੍ਰਿਫ਼ਤਾਰੀ ਦੇ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਦੀ ਨਜ਼ਰ ਹੁਣ ਛੋਟਾ ਸ਼ਕੀਲ, ਜਾਵੇਦ ਚੌਟਾਨੀ ਅਤੇ ਫ਼ਹੀਮ ਮਚਮਚ 'ਤੇ ਹੈ। ਦਾਊਦ ਤੋਂ ਬਾਅਦ ਇਨ੍ਹਾਂ ਤਿੰਨਾਂ ਦੇ ਕੋਲ ਹੀ ਡੀ ਕੰਪਨੀ ਦੀ ਲਗਭਗ ਪੂਰੀ ਕਮਾਨ ਹੈ। ਇਸੇ ਕਾਰਨ ਸੁਰੱਖਿਆ ਏਜੰਸੀਆਂ ਦਾਊਦ ਤੋਂ ਪਹਿਲਾਂ ਇਨ੍ਹਾਂ ਨੂੰ ਦਬੋਚਣ ਦੀ ਤਿਆਰੀ ਵਿਚ ਹੈ। ਖ਼ੁਫ਼ੀਆ ਸੂਤਰਾਂ ਮੁਤਾਬਕ ਭਾਰਤੀ ਸੁਰੱਖਿਆ ਏਜੰਸੀਆਂ ਨੇ ਅੰਡਰਵਰਲਡ ਦੇ ਇਨ੍ਹਾਂ ਤਿੰਨ ਵੱਡੇ ਗੁਰਗਿਆਂ ਦੀ ਸਰਗਰਮੀ ਅਤੇ ਡਿਟੇਲ ਵੀ ਉਨ੍ਹਾਂ ਦੇਸ਼ਾਂ ਦੀਆਂ ਸਬੰਧਤ ਏਜੰਸੀਆ ਨੂੰ ਮੁਹਈਆ ਕਰਵਾਈ ਹੈ, ਜਿਥੇ ਇਨ੍ਹਾਂ ਦੀ ਆਵਾਜਾਈ ਸਭ ਤੋਂ ਜ਼ਿਆਦਾ ਹੋਣ ਦੀ ਸੂਚਨਾ ਹੈ।

dauddaud

ਭਾਰਤੀ ਕੇਂਦਰੀ ਖ਼ੁਫ਼ੀਆ ਇਕਾਈਆਂ ਦੀ ਸੂਚਨਾ ਮੁਤਾਬਕ ਮੱਧ ਪੂਰਬ ਦੇ ਦੇਸ਼ਾਂ ਜਿਵੇਂ ਦੁਬਈ, ਸਾਊਦੀ, ਆਬੂਧਾਬੀ ਅਤੇ ਯੂਏਈ ਦੇ ਕੁੱਝ ਇਲਾਕਿਆਂ ਵਿਚ ਅੰਡਰਵਰਲਡ ਇਨ੍ਹਾਂ ਤਿੰਨਾਂ ਬਦਮਾਸ਼ਾਂ ਦੀਆਂ ਗਤੀਵਿਧੀਆਂ ਜ਼ਿਆਦਾ ਹਨ। ਇਨ੍ਹਾਂ ਨੇ ਇਨ੍ਹਾਂ ਦੇਸ਼ਾਂ ਦੇ ਕੁੱਝ ਇਲਾਕਿਆਂ ਵਿਚ ਅਪਣਾ ਨੈੱਟਵਰਕ ਫੈਲਾਇਆ  ਹੋਇਆ ਹੈ ਤਾਕਿ ਕਿਸੇ ਖ਼ਾਸ ਮੀਟਿੰਗ ਜਾਂ ਕਿਸੇ ਗੁਰਗੇ ਨੂੰ ਨਿਰਦੇਸ਼ ਦੇਣ ਲਈ ਉਥੇ ਬੁਲਾਇਆ ਜਾ ਸਕੇ। ਸੂਤਰਾਂ ਦੀ ਮੰਨੀਏ ਤਾਂ ਦਾਊਦ ਨੇ ਡੀ ਕੰਪਨੀ ਅਲੱਗ-ਅਲੱਗ ਕਾਲੇ ਕਾਰੋਬਾਰ ਦੀ ਕਮਾਨ ਛੋਟਾ ਸ਼ਕੀਲ, ਜਾਵੇਦ ਚੌਟਾਨੀ ਅਤੇ ਫਹੀਮ ਮਚਮਚ ਦੇ ਬਾਰੇ ਵਿਚ ਇਹ ਸੂਚਨਾ ਮਿਲੀ ਸੀ ਕਿ ਉਹ ਅੰਡਰਵਰਲਡ ਦਾ ਬੇਸ ਤਿਆਰ ਕਰਨਾ ਚਾਹੁੰਦਾ ਹੈ। 

rashid rashid

ਇਸ ਦੇ ਲਈ ਉਸ ਨੇ ਮੁੰਬਈ ਤੋਂ ਇਲਾਵਾ ਉਤਰ ਭਾਰਤ ਦੇ ਕਈ ਇਲਾਕਿਆਂ ਖ਼ਾਸ ਤੌਰ 'ਤੇ ਦਿੱਲੀ ਐਨਸੀਆਰ ਵਿਚ ਅਪਣੇ ਗੁਰਗਿਆਂ ਨੂੰ ਸਰਗਰਮ ਕਰਨ ਦਾ ਯਤਨ ਕੀਤਾ ਹੈ ਪਰ ਉਸ ਦੇ ਗੁਰਗਿਆਂ ਨੂੰ ਹਰ ਵਾਰ ਏਜੰਸੀਆਂ ਨੇ ਦਬੋਚ ਲਿਆ। ਇਨ੍ਹਾਂ ਖ਼ੁਲਾਸਿਆਂ ਦੇ ਬਾਅਦ ਤੋਂ ਹੀ ਭਾਰਤੀ ਏਜੰਸੀਆਂ ਇਨ੍ਹਾਂ ਦੇ ਪਿੱਛੇ ਪਈਆਂ ਹੋਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਅੰਡਰਵਰਲਡ ਦੇ ਨੇਪਾਲ ਦਾ ਸਾਰਾ ਕੰਮ ਰਾਸ਼ਿਦ ਮਾਲਬਾਰੀ ਹੀ ਦੇਖਦਾ ਸੀ। ਉਸ 'ਤੇ ਹੱਤਿਆ ਅਤੇ ਰੰਗਦਾਰੀ ਦੇ ਕਈ ਮਾਮਲੇ ਦਰਜ ਹਨ। ਮੰਗਲੁਰੂ ਕੋਰਟ ਵਿਚ ਬੇਲ ਜੰਪ ਹੋਣ ਤੋਂ ਬਾਅਦ ਜਦੋਂ ਇਹ ਫ਼ਰਾਰ ਹੋਇਆ ਸੀ, ਉਦੋਂ ਪੁਲਿਸ ਨੇ ਇਸ ਦੇ ਵਿਰੁਧ ਲੁਕ ਆਊਟ ਨੋਟਿਸ ਜਾਰੀ ਕੀਤਾ ਸੀ। ਇਸ ਦੇ ਵਿਰੁਧ ਰੈਡ ਕਾਰਨਰ ਨੋਟਿਸ ਵੀ ਜਾਰੀ ਹੋ ਚੁਕਿਆ ਸੀ। ਇਹ ਬੈਂਕਾਕ ਵਿਚ ਸਾਲ 2000 ਵਿਚ ਛੋਟਾ ਰਾਜਨ 'ਤੇ ਹੋਏ ਹਮਲੇ ਵਿਚ ਸ਼ਾਮਲ ਸੀ।

dauddaud

ਉਸ ਹਮਲੇ ਵਿਚ ਛੋਟਾ ਰਾਜਨ ਨੂੰ ਗੋਲੀ ਲੱਗੀ ਸੀ ਪਰ ਉਹ ਫ਼ਰਾਰ ਹੋ ਗਿਅ ਸੀ। ਹਾਲਾਂਕਿ ਛੋਟਾ ਰਾਜਨ ਦਾ ਕਰੀਬੀ ਰੋਹਿਤ ਵਰਮਾ ਹਮਲੇ ਵਿਚ ਮਾਰਿਆ ਗਿਆ ਸੀ। ਇਸ ਨੇ ਛੋਟਾ ਰਾਜਨ 'ਤੇ ਹਮਲੇ ਕਰਨ ਤੋਂ ਇਲਾਵਾ ਸ਼ਕੀਲ ਦੇ ਕਹਿਣ 'ਤੇ ਕੁਆਲੰਲਪੁਰ ਵਿਚ ਛੋਟਾ ਰਾਜਨ ਦੇ ਕਰੀਬੀ ਦੀ ਹੱਤਿਆ ਵੀ ਕੀਤੀ ਸੀ। ਰਾਸ਼ਿਦ ਦੇ ਬਾਰੇ ਵਿਚ ਏਜੰਸੀਆਂ ਦਾ ਮੰਨਣਾ ਹੈ ਕਿ ਉਹ ਭਾਰਤ ਵਿਚ ਡੀ ਕੰਪਨੀ ਦਾ ਸਭ ਤੋਂ ਵੱਡਾ ਗੁਰਗਾ ਸੀ। ਭਾਰਤ ਤੋਂ ਫ਼ਰਾਰ ਹੋਣ ਤੋਂ ਬਾਅਦ ਵੀ ਉਹ ਡੀ ਕੰਪਨੀ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਬਾਹਰ ਤੋਂ ਹੀ ਚਲਾਉਂਦਾ ਸੀ। ਹਾਲਾਂÎਕਿ ਪਿਛਲੇ ਕੁੱਝ ਸਮੇਂ ਵਿਚ ਦਾਊਦ ਦੇ ਕਈ ਕਰੀਬੀ ਗ੍ਰਿਫ਼ਤਾਰ ਹੋ ਚੁੱਕੇ ਹਨ। ਇਨ੍ਹਾਂ ਵਿਚ ਫ਼ਾਰੂਕ ਟਕਲਾ ਦਾ ਨਾਮ ਵੀ ਸ਼ਾਮਲ ਹੈ। 

dauddaud

ਟਕਲਾ ਨੂੰ ਦੁਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਪਾਕਿ ਖ਼ੁਫ਼ੀਆ ਇਕਾਈ ਆਈਐਸਆਈ ਦੇ ਸੰਪਰਕ ਵਿਚ ਵੀ ਸੀ।ਏਜੰਸੀਆਂ ਦਾ ਮੰਨਣਾ ਹੈ ਕਿ ਫਾਰੂਕ ਟਕਲਾ ਨੇ ਦੁਬਈ ਤੋਂ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਵਿਚ ਨੈੱਟਵਰਕ ਮਜ਼ਬੂਤ ਕਰ ਕੇ ਉਥੋਂ ਅੰਡਰਵਰਲਡ ਦੀ ਇਕ ਇਕਾਈ ਚਲਾ ਰਿਹਾ ਸੀ। ਟਕਲਾ ਦੁਬਈ ਵਿਚ ਦਾਊਦ ਦੇ ਨਾਜਾਇਜ਼ ਕਾਰੋਬਾਰ ਦੀ ਦੇਖਰੇਖ ਵੀ ਕਰਦਾ ਸੀ। ਸਾਲ 1993 ਵਿਚ ਮੁੰਬਈ ਵਿਚ ਹੋਏ ਧਮਾਕਿਆਂ ਦੇ ਬਾਅਦ ਤੋਂ ਹੀ ਟਕਲਾ ਫ਼ਰਾਰ ਚੱਲ ਰਿਹਾ ਸੀ। ਉਹ ਦਾਊਦ ਦੇ ਇਸ਼ਾਰੇ 'ਤੇ ਸੰਯੁਕਤ ਅਰਬ ਅਮੀਰਾਤ ਵਿਚ ਡੀ ਕੰਪਨੀ ਨਾਲ ਜੁੜਨ ਵਾਲਿਆਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਂਦਾ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement