
ਬਾਲੀਵੁੱਡ ਦੀ ਹਸੀਨ ਅਦਾਕਾਰਾ ਸਨੀ ਲਿਓਨੀ ਦੀ ਜ਼ਿੰਦਗੀ 'ਤੇ ਬਣੀ ਬਾਇਓਪਿਕ ਇਨ੍ਹੀਂ ਦਿਨੀਂ ਕਾਫ਼ੀ ਸੁਰਖ਼ੀਆਂ ਬਟੋਰ ਰਹੀ ਹੈ। ਸਨੀ ...
ਮੁੰਬਈ : ਬਾਲੀਵੁੱਡ ਦੀ ਹਸੀਨ ਅਦਾਕਾਰਾ ਸਨੀ ਲਿਓਨੀ ਦੀ ਜ਼ਿੰਦਗੀ 'ਤੇ ਬਣੀ ਬਾਇਓਪਿਕ ਇਨ੍ਹੀਂ ਦਿਨੀਂ ਕਾਫ਼ੀ ਸੁਰਖ਼ੀਆਂ ਬਟੋਰ ਰਹੀ ਹੈ। ਸਨੀ ਦੀ ਫਿਲਮ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ਼ ਸਨੀ ਲਿਓਨੀ' ਦਾ ਟ੍ਰੇਲਰ ਜਾਰੀ ਹੋ ਚੁਕਿਆ ਹੈ, ਜਿਸ ਵਿਚ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਅਣਸੁਣੇ ਪਹਿਲੂਆਂ 'ਤੇ ਗੱਲ ਕੀਤੀ ਗਈ ਹੈ। ਇਹ ਬਾਇਓਪਿਕ ਇਕ ਵੈਬ ਫਿਲਮ ਹੈ ਜੋ ਕਿ 16 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਪਰ ਲਗਦਾ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਕ ਵੱਡੇ ਵਿਵਾਦ ਵਿਚ ਫਸ ਗਈ ਹੈ।
Sunny Leoneਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਫਿਲਮ ਦੇ ਨਿਰਮਾਤਾਵਾਂ ਨੇ ਹਾਲ ਹੀ ਵਿਚ ਇਕ ਟ੍ਰੇਲਰ ਲਾਂਚ ਕੀਤਾ ਸੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਫਿਲਮ ਦੇ ਨਾਮ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਦਰਅਸਲ ਸਨੀ ਦੀ ਬਾਇਓਪਿਕ ਫਿਲਮ ਦਾ ਨਾਮ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ਼ ਸਨੀ ਲਿਓਨੀ' ਹੈ।
Sunny Leone in Marriageਕੁੱਝ ਸਾਲ ਪਹਿਲਾਂ ਪੋਰਨ ਇੰਡਸਟਰੀ ਵਿਚ ਕੰਮ ਕਰ ਚੁੱਕੀ ਸਨੀ ਲਿਓਨੀ ਨੇ ਧਰਮ ਪਰਿਵਰਤਨ ਕਰ ਲਿਆ ਸੀ ਅਤੇ ਉਸ ਸਮੇਂ ਉਸ ਨੇ ਅਪਣਾ ਨਾਮ ਵੀ ਬਦਲ ਲਿਆ ਸੀ ਪਰ ਸਨੀ ਲਿਓਨੀ ਦੀ ਬਾਇਓਪਿਕ ਦਾ ਨਾਮ ਮੇਕਰਜ਼ ਨੇ 'ਕਿਰਨਜੀਤ ਕੌਰ' ਹੀ ਰੱਖਿਆ ਹੈ।
Sunny Leoneਅਜਿਹੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਧਰਮ ਬਦਲ ਚੁਕੀ ਸਨੀ ਲਿਓਨੀ ਨੂੰ 'ਕੌਰ' ਸ਼ਬਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਮੇਟੀ ਦੇ ਮੁਤਾਬਕ ਅਜਿਹਾ ਕਰਨਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਪ੍ਰਧਾਨ ਨਾਲ ਵਿਚਾਰ ਕਰ ਕੇ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਵੀ ਕਰੇਗਾ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਫਿਲਮ ਮੇਕਰਜ਼ ਜਾਂ ਫਿਰ ਖ਼ੁਦ ਸਨੀ ਲਿਓਨੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
Sunny Leone ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਆਦਿਤਿਆ ਦੱਤ ਨੇ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਅਪਣੀ ਬਾਇਓਪਿਕ ਵਿਚ ਸਨੀ ਲਿਓਨੀ ਅਪਣਾ ਕਿਰਦਾਰ ਖ਼ੁਦ ਨਿਭਾਅ ਰਹੀ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੋਈ ਅਦਾਕਾਰਾ ਅਪਣੀ ਜ਼ਿੰਦਗੀ 'ਤੇ ਬਣੀ ਫਿਲਮ ਵਿਚ ਖ਼ੁਦ ਅਪਣਾ ਕਿਰਦਾਰ ਨਿਭਾਅ ਰਹੀ ਹੈ। ਫਿਲਹਾਲ ਇਸ ਫਿਲਮ ਦੇ ਨਾਮ ਨਾਲ ਵਿਵਾਦ ਦਾ ਜਨਮ ਹੋ ਚੁਕਿਆ ਹੈ, ਹੁਣ ਦੇਖਣਾ ਹੋਵੇਗਾ ਕਿ ਇਸ ਫਿਲਮ ਦਾ ਨਾਮ ਬਦਲਿਆ ਜਾਵੇਗਾ ਜਾਂ ਫਿਰ ਇਹ ਇਵੇਂ ਹੀ ਰਿਲੀਜ਼ ਹੋ ਜਾਵੇਗੀ।