ਫ਼ਸਲ ਦਾ ਇਕ-ਇਕ ਦਾਣਾ ਖ਼ਰੀਦੇਗੀ ਸਰਕਾਰ: ਮੁੱਖ ਮੰਤਰੀ
Published : Jul 14, 2018, 8:54 am IST
Updated : Jul 14, 2018, 8:54 am IST
SHARE ARTICLE
Manohar Lal Khattar
Manohar Lal Khattar

ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਨਾ ਖਰੀਦਣ ਦੀ ਹਰਿਆਣਾ ਸਰਕਾਰ ਦੀ ਵਚਨਬੱਧਤਾ ਨੂੰ ਦੋਹਰਾਉਂਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ...

ਚੰਡੀਗੜ੍ਹ: ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਨਾ ਖਰੀਦਣ ਦੀ ਹਰਿਆਣਾ ਸਰਕਾਰ ਦੀ ਵਚਨਬੱਧਤਾ ਨੂੰ ਦੋਹਰਾਉਂਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਖੇਤੀਬਾੜੀ ਆਧਾਰਿਤ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ 'ਤੇ ਵਿਸ਼ੇਸ਼ ਜ਼ੋਰ ਦਿਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਦੇ ਸਾਰੇ ਉਤਪਾਦ ਦੀ ਖਰੀਦ ਯਕੀਨੀ ਕੀਤੀ ਜਾ ਸਕੇ।

ਸ੍ਰੀ ਮਨੋਹਰ ਲਾਲ ਨੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਅਨਿਲ ਖੇਤਾਨ ਦੀ ਅਗਵਾਈ ਹੇਠ ਇਕ ਵਫ਼ਦ ਨਾਲ ਅੱਜ ਇੱਕੇ ਮੁਲਾਕਾਤ ਦੌਰਾਨ ਇਹ ਜਾਣਕਾਰੀ ਦਿਤੀ। ਸ੍ਰੀ ਖੇਤਾਨ ਨੇ ਹਰਿਆਣਾ ਵਲੋਂ ਇਜ ਆਫ਼ ਡੂਇੰਗ ਬਿਜਨੈਸ ਵਿਚ ਤੀਜੇ ਨੰਬਰ ਆਉਣ 'ਤੇ ਮੁੱਖ ਮੰਤਰੀ ਨੂੰ ਵਧਾਈ ਦਿਤੀ। ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿੱਤ ਵਿਚ ਖਰੀਫ਼ ਫ਼ਸਲਾਂ ਦਾ ਘਟੋਂ ਘੱਟ ਸਹਾਇਕ ਮੁੱਲ ਵਧਾਉਣ ਦਾ ਐਲਾਨ ਕੀਤਾ ਹੈ।

mnoharlal khattarManohar Lal Khattar

ਹੁਣ ਕਿਸਾਨਾਂ ਨੂੰ ਅਪਣੀ ਉਤਪਾਦ ਦਾ ਚੰਗਾ ਮੁੱਲ ਮਿਲੇਗਾ, ਇਸ ਲਈ ਉਹ ਚਾਉਣਗੇ ਕਿ ਉਨ੍ਹਾਂ ਦੀ ਸਾਰੀ ਫ਼ਸਲ ਰਾਜ ਸਰਕਾਰ ਵਲੋਂ ਖ਼ਰੀਦ ਜਾਵੇ। ਉਨ੍ਹਾਂ ਕਿਹਾ, 'ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿਤਾ ਹੈ ਕਿ ਕਿਸਾਨ ਦੀ ਫ਼ਸਲ ਦਾ ਇਕ-ਇਕ ਦਾਨਾ ਰਾਜ ਸਰਕਾਰ ਵਲੋਂ ਖਰੀਦਿਆ ਜਾਵੇਗਾ। ਰਾਜ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਵਧਾਉਣ ਵਿਚ ਉਦਯੋਗਿਕ ਖੇਤਰ ਦੇ ਮਹੱਤਵ ਨੂੰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ ਲਈ ਕਈ ਪਹਿਲ ਕੀਤੀਆਂ ਹਨ ਤਾਂ ਜੋ ਰਾਜ ਵਿਚ ਉਦਯੋਗਿਕ ਵਿਕਾਸ ਅਤੇ ਨੌਜੁਆਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਸਿਰਜਿਤ ਕਰਨਾ ਯਕੀਨੀ ਕੀਤਾ ਜਾ ਸਕੇ।

ਮਾਇਰੋ, ਛੋਟੇ ਅਤੇ ਮੱਧਮ ਲਈ ਕਲਸਟਰ ਯੋਜਨਾ 'ਤੇ ਜੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਾ ਸਿਰਫ ਹਰਿਆਣਾ ਦੀ ਮਿੰਨੀ ਕਲਸਟਰ ਯੋਜਨਾ ਦੀ ਸ਼ਲਾਘਾ ਕੀਤੀ ਹੈ, ਸਗੋਂ ਹੋਰ ਰਾਜਾਂ ਨੂੰ ਆਪਣੀ ਮਾਇਰੋ, ਛੋਟੇ ਅਤੇ ਮੱਧਮ ਨੀਤੀ ਤਿਆਰ ਕਰਦੇ ਸਮੇਂ ਹਰਿਆਣਾ ਮਾਡਲ ਦਾ ਅਨੁਕਰਣ ਕਰਨ ਨੂੰ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਦਾ ਬਰਾਬਰ ਉਦਯੋਗਿਕ ਵਿਕਾਸ ਯਕੀਨੀ ਕਰਨ ਲਈ ਉਦਯੋਗਾਂ ਨੂੰ ਗੁਰੂਗ੍ਰਾਮ ਤੋਂ ਇਲਾਵਾ ਰਾਜ ਦੇ ਹੋਰ ਹਿਸਿਆਂ ਵਿਚ ਅਪਣੀ ਇਕਾਈਆਂ ਸਥਾਪਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। 

 CropsCrops

ਇਸ ਮੌਕੇ 'ਤੇ , ਮੁੱਖ ਮੰਤਰੀ ਨੇ ਪੀ.ਐਚ.ਡੀ. ਚੈਂਬਰ ਆਫ ਕਾਰਮਸ ਐਂਡ ਇੰਡਸਟਰੀ ਵੱਲੋਂ ਨਵੀਂ ਦਿੱਲੀ ਵਿਚ ਹੋਟਲ ਤਾਜ ਪੈਲੇਸ ਵਿਚ 24 ਅਗਸਤ ਨੂੰ ਆਯੋਜਿਤ ਅਗਾਊਂ ਸਟੇਟ ਕਾਨਕਲੇਵ, 2018 ਵਿਚ ਮੁੱਖ ਮਹਿਮਾਨ ਬਣਾਉਣ ਦੇ ਪ੍ਰਸਤਾਵ ਨੂੰ ਪ੍ਰਵਾਨ ਕੀਤਾ। ਮੁਲਾਕਾਤ ਦੌਰਾਨ ਇਹ ਦਸਿਆ ਗਿਆ ਕਿ ਸੰਮੇਲਨ ਵਿਚ ਉਨ੍ਹਾਂ ਸੰਭਾਵਿਤ ਨਿਵੇਸ਼ਕਾਂ ਨਾਲ ਸਾਰਥਕ ਗਲਬਾਤ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ, ਜਿੰਨ੍ਹਾਂ ਨੇ ਰਾਜ ਸਰਕਾਰ ਨਾਲ ਹਰਿਆਣਾ ਵਿਚ ਨਿਵੇਸ਼ ਕਰਨ ਵਿਚ ਰੂਚੀ ਵਿਖਾਈ ਹੈ। ਸੰਮੇਲਨ ਵਿਚ ਉਦਯੋਗ ਦੇ ਉਨ੍ਹਾਂ ਕੈਪਟਨਸ ਅਤੇ ਨਿਵੇਸ਼ਕਾਂ ਦੀ ਹਾਜਿਰੀ ਵੀ ਵਿਖਾਈ ਦੇਵੇਗੀ, ਜਿੰਨ੍ਹਾਂ ਨੇ ਹਰਿਆਣਾ ਵਿਚ ਪਹਿਲਾਂ ਤੋਂ ਹੀ ਕਾਰੋਬਾਰ ਹਨ।

ਇਹ ਵੀ ਦਸਿਆ ਗਿਆ ਕਿ ਐਚ.ਆਈ.ਟੀ.ਈ.ਐਕਸ-ਮੈਗਾ ਟ੍ਰੇਡ ਫੇਅਰ ਦਾ ਦੂਜਾ ਭਾਗ ਗੁਰੂਗ੍ਰਾਮ ਵਿਚ ਫਰਵਰੀ, 2019 ਵਿਚ ਆਯੋਜਿਤ ਹੋਣਾ ਪ੍ਰਸਤਾਵਿਤ ਹੈ। ਇਸ ਤੋਂ ਇਲਾਵਾ, ਪੀ.ਐਚ.ਡੀ ਚੈਂਬਰ ਨੇ ਰਾਜ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਦੇ ਵੱਖ-ਵੱਖ ਉਦਯੋਗਿਕ ਸਮੂਹਾਂ ਵਿਚ ਐਮ.ਐਸ.ਆਈ. ਲਈ ਜਾਗਰੂਕਤਾ ਸੰਮੇਲਨਾਂ ਦੀ ਇਕ ਲੜੀ ਆਯੋਜਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਸੰਮੇਲਨ ਦਾ ਟੀਚਾ ਰਾਜ ਵਿਚ ਐਸ.ਐਮ.ਆਈ. ਲਈ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਯੋਜਨਾਵਾਂ ਅਤੇ ਹੋਰ ਨੀਤੀਗਤ ਫਾਇਦਿਆਂ ਨੂੰ ਉਜਾਗਰ ਕਰਨਾ ਹੈ।

Manohar Lal KhattarManohar Lal Khattar

ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਉਦਯੋਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਉਦਯੋਗ ਵਿਭਾਗ ਦੇ ਡਾਇਰੈਕਟਰ ਅਸ਼ੋਕ ਸਾਂਗਵਾਨ, ਪੀ.ਐਚ.ਡੀ.ਸੀ.ਸੀ.ਆਈ. ਦੇ ਪ੍ਰਧਾਨ ਡਾਇਰੈਕਟਰ ਡਾ. ਰਣਜੀਤ ਮੇਹਤਾ, ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਹਾਜਿਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement