
ਦੋ ਦਹਾਕਿਆਂ ਬਾਅਦ ਦਿੱਲੀ ਵਿਚ ਬੱਚਿਆਂ ਤੋਂ ਜ਼ਿਆਦਾ ਬਜ਼ੁਰਗ ਹੋਣਗੇ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਹੌਲੀ-ਹੌਲੀ ਬੁੱਢੀ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦੋ ਦਹਾਕਿਆਂ ਵਿਚ ਦਿੱਲੀ ਦਾ ਹਰ ਪੰਜ ਵਿਚੋਂ ਇਕ ਵਿਅਕਤੀ ਬੁੱਝਾ ਹੋਵੇਗਾ। ਆਰਥਿਕ ਸਮੀਖਿਆ 2018-19 ਮੁਤਾਬਕ ਸਾਲ 2041 ਤਕ ਬੱਚਿਆਂ ਅਤੇ ਨਾਬਾਲਗਾਂ ਦੀ ਗਿਣਤੀ ਬਜ਼ੁਰਗਾਂ ਦੇ ਮੁਕਾਬਲੇ ਕਾਫ਼ੀ ਘਟ ਰਹਿ ਜਾਵੇਗੀ। ਮਤਲਬ ਕਿ ਬੱਚੇ ਘਟ ਤੇ ਬਜ਼ੁਰਗ ਜ਼ਿਆਦਾ ਹੋ ਜਾਣਗੇ। ਰਿਪੋਰਟਸ ਮੁਤਾਬਕ 20 ਸਾਲ ਬਾਅਦ ਦਿੱਲੀ ਵਿਚ 21.2 ਫ਼ੀਸਦੀ ਲੋਕ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਹੋਣਗੇ।
Population
ਤਮਿਲਨਾਡੂ ਤੋਂ ਬਾਅਦ ਦੇਸ਼ ਵਿਚ ਇਹ ਗਿਣਤੀ ਸਭ ਤੋਂ ਜ਼ਿਆਦਾ ਹੋਵੇਗੀ। ਆਰਥਿਕ ਸਮੀਖਿਆ ਅਨੁਸਾਰ ਸਾਲ 2011 ਵਿਚ ਦਿੱਲੀ ਵਿਚ 6.8 ਫ਼ੀਸਦੀ ਲੋਕ ਹੀ ਬਜ਼ੁਰਗ ਸਨ। ਉਦੋਂ 19 ਸਾਲ ਤੋਂ ਘਟ ਉਮਰ ਵਾਲਿਆਂ ਦੀ ਗਿਣਤੀ 37.2 ਫ਼ੀਸਦੀ ਸੀ। ਰਿਪੋਰਟ ਵਿਚ 2021 ਵਿਚ ਬਜ਼ੁਰਗਾਂ ਦੀ ਗਿਣਤੀ 9.7 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ ਜਦਕਿ 19 ਸਾਲ ਤੋਂ ਘਟ ਉਮਰ ਵਾਲੇ ਘਟ ਕੇ 29.2 ਫ਼ੀਸਦੀ ਰਹਿ ਜਾਵੇਗੀ।
Population
ਸਾਲ 2041 ਵਿਚ ਦਿੱਲੀ ਵਿਚ 60 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਦੀ ਆਬਾਦੀ 21.2 ਫ਼ੀਸਦੀ ਹੋਵੇਗੀ ਤੇ 19 ਸਾਲ ਤੋਂ ਘਟ ਉਮਰ ਵਾਲੇ ਘਟ ਕੇ 20.2 ਫ਼ੀਸਦੀ ਰਹਿ ਜਾਵੇਗੀ। ਇਹ ਗਿਣਤੀ ਦੇਸ਼ ਵਿਚ ਸਭ ਤੋਂ ਘਟ ਹੈ। ਸਾਲ 2041 ਵਿਚ ਰਾਜਧਾਨੀ ਵਿਚ ਸਭ ਤੋਂ ਘਟ 19 ਸਾਲ ਤੋਂ ਘਟ ਉਮਰ ਵਾਲੇ ਹੋਣਗੇ। ਸ਼ਹਿਰੀ ਜਨਸੰਖਿਆ ਮਾਮਲੇ ਵਿਚ ਦਿੱਲੀ ਦੁਨੀਆ ਵਿਚ ਦੂਜੇ ਨੰਬਰ 'ਤੇ ਹੈ। ਸਭ ਤੋਂ ਜ਼ਿਆਦਾ ਆਬਾਦੀ ਜਾਪਾਨ ਦੇ ਟੋਕਿਓ ਸ਼ਹਿਰ ਦੀ ਹੈ।
2020 ਤੋਂ ਬਾਅਦ ਇਹ ਆਬਾਦੀ ਘਟਣ ਲੱਗੇਗੀ। ਟੋਕਿਓ ਮੈਟ੍ਰੋਪੋਲਿਟਨ ਗਵਰਨਮੈਂਟ ਦੀ ਰਿਪੋਰਟ ਮੁਤਾਬਕ ਸਾਲ 2040 ਵਿਚ ਉੱਥੇ 3.6 ਕਰੋੜ ਆਬਾਦੀ ਹੋਵੇਗੀ। ਯਾਨੀ ਆਬਾਦੀ 31 ਫ਼ੀਸਦੀ ਦੀ ਦਰ ਨਾਲ ਘਟ ਰਹੀ ਹੋਵੇਗੀ। ਦਿੱਲੀ ਦੀ ਆਬਾਦੀ ਉਦੋਂ 2.02 ਕਰੋੜ ਹੋਵੇਗੀ। ਇੱਥੇ 9.4 ਫ਼ੀਸਦੀ ਦੀ ਦਰ ਨਾਲ ਆਬਾਦੀ ਵਧ ਰਹੀ ਹੈ।