
ਜੀ-20 ਨੇ ਦੁਨੀਆਂ ਵਿਚ ਵੱਧ ਰਹੀ ਉਮਰ 'ਤੇ ਪ੍ਰਗਟਾਈ ਚਿੰਤਾ
ਫ਼ੁਕੂਓਕਾ : ਦੁਨੀਆਂ ਵਿਚ ਬਜ਼ੁਰਗਾਂ ਦੀ ਵੱਧ ਰਹੀ ਗਿਣਤੀ ਅਤੇ ਘਟਦੀ ਕਾਰਜ ਸਮਰੱਥਾ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ। ਜੀ-20 ਦੇਸ਼ਾਂ ਨੇ ਵਿੱਤੀ ਨੀਤੀ ਨਿਰਮਾਤਾਵਾਂ ਨੇ ਪਹਿਲੀ ਵਾਰ ਇਸ ਮੁੱਦੇ 'ਤੇ ਚਰਚਾ ਕੀਤੀ ਹੈ। ਸੰਗਠਨ ਨੇ ਸਿਹਤ ਸੇਵਾਵਾਂ ਦੇ ਵਧਦੇ ਖ਼ਰਚੇ, ਕੰਮ ਕਰਨ ਵਾਲਿਆਂ ਦੀ ਘਾਟ ਅਤੇ ਬਜ਼ੁਰਗਾਂ ਲਈ ਵਿੱਤੀ ਸੇਵਾਵਾਂ ਦੀ ਚਿੰਤਾ ਵਿਚਾਲੇ ਘਟਦੀ ਜਨਮ ਦਰ ਅਤੇ ਵਧਦੀ ਉਮਰ ਨਾਲ ਜੁੜੇ ਆਰਥਕ ਮੁੱਦਿਆਂ ਨਾਲ ਨਜਿੱਠਣ 'ਤੇ ਜ਼ੋਰ ਦਿਤਾ ਹੈ।
Fukuoka G20 summit
ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਮੁਖੀਆਂ ਦੀ ਜਾਪਾਨ ਵਿਚ ਹੋਈ ਦੋ ਦਿਨੀਂ ਬੈਠਕ ਵਿਚ ਇਸ ਗੱਲ 'ਤੇ ਵਿਚਾਰ ਕੀਤਾ ਗਿਆ। ਉਨ੍ਹਾਂ ਇਸ ਸਮੱਸਿਆ ਦੇ ਹੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਬਹੁਤ ਦੇਰ ਹੋਣ ਤੋਂ ਪਹਿਲਾਂ ਹੀ ਕੁੱਝ ਕਰਨ ਦੀ ਲੋੜ ਹੈ। ਜਾਪਾਨ ਵਿਚ ਵਧਦੀ ਉਮਰ ਦੀ ਆਬਾਦੀ ਇਕ ਵੱਡੀ ਘਰੇਲੂ ਸਮੱਸਿਆ ਹੈ। ਜੀ-20 ਵਿਚ ਸ਼ਾਮਲ ਦੇਸ਼ ਹਾਲੇ ਵਿਕਾਸ ਅਤੇ ਆਬਾਦੀ ਦੇ ਵੱਖ-ਵੱਖ ਪਧਰਾਂ 'ਤੇ ਹਨ। ਇਕ ਪਾਸੇ ਜਿਥੇ ਜਾਪਾਨ ਵਿਚ ਜ਼ਿਆਦਾਤਰ ਆਬਾਦੀ ਬਜ਼ੁਰਗਾਂ ਦੀ ਹੈ, ਉਥੇ ਦੂਜੇ ਪਾਸੇ ਸਾਊਦੀ ਅਰਬ ਦੀ ਜ਼ਿਆਦਾਤਰ ਆਬਾਦੀ ਨੌਜਵਾਨ ਹੈ।
Fukuoka G20 summit
ਬੈਠਕ ਵਿਚ ਮੇਜ਼ਬਾਨ ਦੇਸ਼ ਜਾਪਾਨ ਦੇ ਵਿੱਤ ਮੰਤਰੀ ਟਾਰੋ ਆਸੋ ਨੇ ਦੇਸ਼ਾਂ ਨੂੰ ਚੇਤਾਵਨੀ ਦਿਤੀ ਕਿ ਵਧਦੀ ਉਮਰ ਦੀ ਆਬਾਦੀ ਦੇ ਅਰਥਚਾਰੇ 'ਤੇ ਵਧਦੇ ਭਾਰ ਨਾਲ ਪਹਿਲਾਂ ਹੀ ਉਨ੍ਹਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਹੈ। ਸੰਗਠਨ ਅਨੁਸਾਰ 2050 ਤਕ ਦੁਨੀਆਂ ਦੀ ਦੋ ਅਰਬ ਤੋਂ ਜ਼ਿਆਦਾ ਆਬਾਦੀ 60 ਜਾਂ ਉਸ ਤੋਂ ਜ਼ਿਆਦਾ ਉਮਰ ਦੀ ਹੋਵੇਗੀ।
Older People's
ਇਹ ਸਾਲ 2017 ਦੇ ਮੁਕਾਬਲੇ ਲਗਭਗ ਦੁਗਣੀ ਹੈ। ਬ੍ਰਾਜ਼ੀਲ ਅਤੇ ਚੀਨ ਵਿਚ ਵੀ ਵਧਦੀ ਉਮਰ ਦੀ ਆਬਾਦੀ ਵਿਚ ਵਾਧਾ ਹੋ ਰਿਹਾ ਹੈ। ਮਾਹਰਾਂ ਨੇ ਕਿਹਾ ਹੈ ਕਿ ਜ਼ਿਆਦਾਤਰ ਅਰਥਚਾਰੇ ਅਪਣੀ ਪੈਨਸ਼ਨ ਅਤੇ ਰੁਜ਼ਗਾਰ ਪ੍ਰਣਾਲੀ ਨੂੰ ਇਸ ਦੇ ਅਨੁਸਾਰ ਬਦਲਣ ਵਿਚ ਅਸਫ਼ਲ ਰਹੇ ਹਨ। ਇਸ ਨਾਲ ਪੂਰੇ ਦੇਸ਼ ਅਤੇ ਲੋਕਾਂ 'ਤੇ ਕਰਜ਼ ਦੇ ਜੋਖ਼ਮ ਵਿਚ ਵਾਧਾ ਹੋਇਆ ਹੈ।