ਭਾਰਤ ਵਿਚ 2050 ਤਕ 20 ਫ਼ੀ ਸਦੀ ਵਧੇਗੀ ਬਜ਼ੁਰਗਾਂ ਦੀ ਆਬਾਦੀ
Published : Apr 17, 2019, 8:08 pm IST
Updated : Apr 17, 2019, 8:08 pm IST
SHARE ARTICLE
Population of senior citizens in India to increase by 20% in 2050
Population of senior citizens in India to increase by 20% in 2050

ਮੌਜੂਦਾ ਸਮੇਂ ਵਿਚ ਅੱਠ ਫ਼ੀ ਸਦੀ ਹੈ ਬਜ਼ੁਰਗਾਂ ਦੀ ਗਿਣਤੀ

ਸੰਯੁਕਤ ਰਾਸ਼ਟਰ : ਭਾਰਤ ਵਿਚ ਬਜ਼ੁਰਗਾਂ ਖ਼ਾਸਕਰ 60 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਉਮਰ ਵਾਲੇ ਲੋਕਾਂ ਦੀ ਆਬਾਦੀ ਵਿਚ 2050 ਤਕ ਲਗਭਗ 20 ਫ਼ੀ ਸਦੀ ਵਾਧਾ ਹੋਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ  ਨੌਜਵਾਨਾਂ ਨੂੰ ਸਮਰਥ ਬਣਾਉਣ ਨਾਲ ਬੁਢਾਪੇ ਵਿਚ ਉਨ੍ਹਾਂ ਦੀ ਚੰਗੀ ਸਿਹਤ ਬਣਾਏ ਰੱਖਣ ਅਤੇ ਵੱਧ ਰਹੀ ਉਮਰ ਵਿਚ ਵੀ ਵੱਖ-ਵੱਖ ਕੰਮਾਂ ਵਿਚ ਅਪਣੀ ਭਾਈਵਾਲੀ ਯਕੀਨੀ ਕਰਨ ਵਿਚ ਮਦਦ ਮਿਲੇਗੀ। 

Population of senior citizens in India to increase by 20% in 2050Population of senior citizens in India to increase by 20% in 2050

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਪਹਿਲੇ ਸਕੱਤਰ ਪੋਲੋਮੀ ਤ੍ਰਿਪਾਠੀ ਨੇ ਇਥੇ ਬਜ਼ੁਰਗਾਂ ਨਾਲ ਸਬੰਧਤ ਵਿਸ਼ੇ 'ਤੇ ਕੰਮ ਕਰਨ ਵਾਲੇ ਇਕ ਸੰਗਠਨ ਵਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਕਿਹਾ ਕਿ ਭਾਰਤ ਵਿਚ ਸੀਨੀਅਰ ਨਾਗਰਿਕਾਂ ਦੀ ਆਬਾਦੀ ਵਿਚ ਹਾਲ ਹੀ ਦੇ ਸਾਲਾਂ ਵਿਚ ਵਾਧਾ ਹੋਇਆ ਹੈ ਅਤੇ ਮੌਜੂਦ ਚਲਨ ਨੂੰ ਵੇਖਦੇ ਹੋਏ ਇਹ ਵਾਧਾ ਹੋਰ ਵਧਣ ਦੀ ਸੰਭਾਵਨਾ ਹੈ। 

United Nations United Nations

ਤ੍ਰਿਪਾਠੀ ਨੇ ਕਿਹਾ ਕਿ ਉਹ ਅਜਿਹੀ ਦੁਨੀਆਂ ਵਿਚ ਰਹਿੰਦੇ ਹਨ ਜਿਥੇ ਲੋਕ ਅੱਜ ਤੋਂ ਪਹਿਲਾਂ ਦੇ ਮੁਕਾਬਲੇ ਵਿਚ ਲੰਮੀ ਉਤਰ ਬਤੀਤ ਕਰ ਰਹੇ ਹਨ। ਅਜਿਹਾ ਅੰਦਾਜ਼ਾ ਹੈ ਕਿ 2050 ਤਕ 15 ਸਾਲ ਤੋਂ ਹੇਠਾਂ ਉਮਰ ਵਾਲੇ ਲੋਕਾਂ ਦੇ ਮੁਕਾਬਲੇ 60 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਵੇਗੀ। ਉਨ੍ਹਾਂ ਕਿਹਾ ਕਿ 20150 ਤਕ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਦੀ ਗਿਣਤੀ ਅੱਠ ਫ਼ੀ ਸਦੀ ਤੋਂ ਵੱਧ ਕੇ ਲਗਭਗ 20 ਫ਼ੀ ਸਦੀ ਹੋਣ ਦੀ ਸੰਭਾਵਨਾ ਹੈ।

Population of senior citizens in India to increase by 20% in 2050Population of senior citizens in India to increase by 20% in 2050

ਸੀਨੀਅਰ ਨਾਗਰਿਕਾਂ ਲਈ ਸੇਵਾ ਦੀਆਂ ਜ਼ਰੂਰਤਾਂ ਅਤੇ ਸਮਾਜਕ ਸੁਰੱਖਿਆ ਨੂੰ ਪੂਰਾ ਕਰਨਾ, ਉਨ੍ਹਾਂ ਦੇ ਅਧਿਕਾਰਾਂ ਦੀ ਰਖਿਆ ਕਰਨਾ ਅਤੇ ਵਿਕਾਸ ਪ੍ਰਕਿਰਿਆ ਵਿਚ ਯੋਗਦਾਨ ਲਈ ਉਨ੍ਹਾਂ ਨੂੰ ਸਮਰੱਥ ਬਣਾਉਣ ਭਾਰਤ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਯਕੀਨੀ ਤੌਰ 'ਤੇ ਸਮਰੱਥ ਬਣਾਇਆ ਜਾਣਾ ਚਾਹੀਦਾ ਹੈ ਤਾਕਿ ਉਨ੍ਹਾਂ ਦੀ ਸਿਹਤ ਵਧੀਆ ਬਣੀ ਰਹੇ ਅਤੇ ਉਹ ਪਰਵਾਰ ਅਤੇ ਭਾਈਚਾਰੇ ਵਿਚ ਵਧਦੀ ਉਮਰ ਦੇ ਬਾਵਜੂਦ ਸਰਗਰਮੀ ਨਾਲ ਹਿੱਸਾ ਲੈਂਦੇ ਹਨ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement