ਜੇ ਕੇਜਰੀਵਾਲ ਦਿੱਲੀ ਨਹੀਂ ਸਾਂਭ ਸਕਦੇ ਤਾਂ ਹਰਿਆਣਾ ਨੂੰ ਦੇ ਦੇਣ- ਮਨੋਹਰ ਲਾਲ ਖੱਟਰ
Published : Jul 14, 2021, 6:37 pm IST
Updated : Jul 14, 2021, 6:37 pm IST
SHARE ARTICLE
Haryana CM Manohar Lal Khattar
Haryana CM Manohar Lal Khattar

ਮਨੋਹਰ ਲਾਲ ਖੱਟਰ ਨੇ ਕਿਹਾ ਕਿ ਦਿੱਲੀ ਵਿੱਚ ਪਾਣੀ ਪ੍ਰਬੰਧਨ ਦੀ ਮਾੜੀ ਪ੍ਰਣਾਲੀ ਕਾਰਨ ਦਿੱਲੀ ਦੇ ਲੋਕ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਨਵੀਂ ਦਿੱਲੀ: ਮੁੱਖ ਮੰਤਰੀ ਮਨੋਹਰ ਲਾਲ ਖੱਟਰ (CM Manohar Lal Khattar) ਨੇ ਕਿਹਾ ਕਿ ਮਾਰੂਤੀ ਕੰਪਨੀ ਦਾ ਪਲਾਂਟ (Maruti Plant) ਹਰਿਆਣਾ ਵਿਚ ਹੀ ਰਹੇਗਾ। ਕਾਂਗਰਸ (Congress) ਨੇ ਮਾਰੂਤੀ ਦਾ ਪਲਾਂਟ ਗੁਜਰਾਤ ਜਾਣ ਦੀ ਗੱਲ ਕਹੀ ਸੀ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਾਂਗਰਸ ਦੇ ਸਮੇਂ ਮਾਰੂਤੀ ਇਕ ਵਾਰ ਆਪਣਾ ਪਲਾਂਟ ਗੁਜਰਾਤ ਲੈ ਗਈ ਸੀ, ਜਿਸ ਲਈ ਕਾਂਗਰਸ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ।

ਹੋਰ ਪੜ੍ਹੋ: Global Warming: ਗਰਮੀ ਨਾਲ ਪਿਘਲ ਰਹੇ ਗਲੇਸ਼ੀਅਰ, ਕਰੀਬ 100 ਕਰੋੜ ਲੋਕਾਂ ਨੂੰ ਖਤਰਾ

ਉਨ੍ਹਾਂ ਕਿਹਾ ਕਿ ਅਸੀਂ ਮਾਰੂਤੀ ਸੁਜ਼ੂਕੀ ਇੰਡੀਆ ਲਿਮੀਟਡ (Maruti Suzuki India Limited) ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਾਂ। ਜਿੰਨੀ ਸਾਡੀ ਗੱਲਬਤਾ ਹੋਈ ਹੈ ਉਸ ਤੋਂ ਉਹ ਵੀ ਸੰਤੁਸ਼ਟ ਹਨ ਅਤੇ ਅਸੀਂ ਵੀ, ਸਾਨੂੰ ਨਹੀਂ ਲਗਦਾ ਉਹ ਅਜਿਹੀ ਕੋਈ ਚੀਜ਼ ਕਰਨਗੇ।

Manohar Lal KhattarManohar Lal Khattar

ਹੋਰ ਪੜ੍ਹੋ: ਪਾਣੀ ਦੀ ਟੈਂਕੀ ’ਤੇ ਚੜ੍ਹਿਆ ਬਜ਼ੁਰਗ ਜੋੜਾ, ਇਨਸਾਫ਼ ਨਾ ਮਿਲਣ ’ਤੇ ਦਿੱਤੀ ਛਾਲ ਮਾਰਨ ਦੀ ਧਮਕੀ

ਨਿਵੇਸ਼ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਗੁਰੂਗ੍ਰਾਮ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਨਿਵੇਸ਼ ਕਰ ਰਹੀਆਂ ਹਨ। ਸੂਬੇ ਵਿੱਚ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਰੁਜ਼ਗਾਰ ਦੇ ਮੱਦੇਨਜ਼ਰ ਹਰਿਆਣੇ ਦੇ ਲੋਕਾਂ ਲਈ 75 ਪ੍ਰਤੀਸ਼ਤ ਰੁਜ਼ਗਾਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਜੇ ਸਾਨੂੰ ਲੋੜ ਅਨੁਸਾਰ ਲੋਕ ਨਹੀਂ ਮਿਲਦੇ ਤਾਂ ਉਹ ਬਾਹਰੋਂ ਵੀ ਵਰਕ ਫੋਰਸ (Work Force) ਲਿਆ ਸਕਦੇ ਹਨ।

PHOTOPHOTO

ਹੋਰ ਪੜ੍ਹੋ: ਬੇਅਦਬੀ ਮਾਮਲਾ: ਨਾਮਜ਼ਦ ਮਹਿਲਾ ਦੇ ਕਤਲ ’ਚ ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਪਾਣੀ ਪ੍ਰਬੰਧਨ (Delhi Water Issue) ਦੀ ਮਾੜੀ ਪ੍ਰਣਾਲੀ ਕਾਰਨ ਦਿੱਲੀ ਦੇ ਲੋਕ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਜੇਕਰ ਉਨ੍ਹਾਂ ਤੋਂ ਦਿੱਲੀ ਨਹੀਂ ਸੰਭਾਲੀ ਜਾ ਰਹੀ, ਤਾਂ ਉਹ ਸਾਨੂੰ ਦੇ ਦੇਵੋ, ਅਸੀਂ ਇਸ ਦੀ ਸੰਭਾਲ (Give Delhi to Haryana) ਕਰਾਂਗੇ। ਪਾਣੀ ਦੇ ਵਿਵਾਦ ਸੰਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਇਸ਼ਤਿਹਾਰਬਾਜ਼ੀ ਦੇ ਆਦੀ ਹਨ। ਹਰਿਆਣਾ ਅਦਾਲਤ ਵੱਲੋਂ ਨਿਰਧਾਰਤ ਮਾਤਰਾ ਅਨੁਸਾਰ ਦਿੱਲੀ ਨੂੰ ਪਾਣੀ ਦੇ ਰਿਹਾ ਹੈ। ਜਿਥੇ ਹਰਿਆਣਾ ਦੀ ਆਬਾਦੀ 2 ਕਰੋੜ 90 ਲੱਖ ਹੈ, ਉਥੇ ਹੀ ਦਿੱਲੀ ਦੀ ਆਬਾਦੀ 2 ਕਰੋੜ ਹੈ। ਇਸ ਹਿਸਾਬ ਨਾਲ, ਸਾਨੂੰ ਉਨ੍ਹਾਂ ਨਾਲੋਂ ਡੇਢ ਗੁਣਾ ਵਧੇਰੇ ਪਾਣੀ ਚਾਹੀਦਾ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM

Punjabi Family ਨਾਲ Rajasthan ’ਚ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ-ਨੂੰਹ ਸਮੇਤ 4 ਜੀਆਂ ਦੀ ਮੌ*ਤ...

28 Mar 2024 10:22 AM
Advertisement