
ਬਜ਼ੁਰਗ ਜੋੜੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦੇਣਗੇ।
ਮਹਿਲ ਕਲਾਂ: ਪਿੰਡ ਕੁਰੜ (Kurar) ਵਿਖੇ ਇਕ ਦਲਿਤ ਪਰਿਵਾਰ (Dalit Family) ਦੀ ਅੱਧਾ ਏਕੜ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਉਸ ਦਲਿਤ ਪਰਿਵਾਰ ਵਲੋਂ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ (Protest) ਕਰਨ ਦਾ ਮਾਮਲਾ ਸਾਹਮਣੇ ਅਇਆ ਹੈ। ਜਾਣਕਾਰੀ ਮੁਤਾਬਕ, ਕੁਰੜ ਦੇ ਰਹਿਣ ਵਾਲੇ ਅਮਰ ਸਿੰਘ ਪੁੱਤਰ ਮੰਗਤ ਸਿੰਘ ਕੋਲ ਅੱਧਾ ਏਕੜ ਜ਼ਮੀਨ ਹੈ, ਜਿਸ ਉਤੇ ਪਿੰਡ ਦੇ ਹੀ ਇਕ ਵਿਅਕਤੀ ਨੇ ਆਪਣੇ ਕਬਜ਼ਾ ਕਰ ਲਿਆ ਅਤੇ ਉਸ ’ਤੇ ਝੋਨਾ ਲਗਾ ਦਿੱਤਾ।
ਹੋਰ ਪੜ੍ਹੋ: ਬੇਅਦਬੀ ਮਾਮਲਾ: ਨਾਮਜ਼ਦ ਮਹਿਲਾ ਦੇ ਕਤਲ ’ਚ ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
PHOTO
ਇਸ ਮਾਮਲੇ ਨੂੰ ਲੈ ਕੇ ਇਨਸਾਫ਼ (Aged Couple Seek Justice) ਦੀ ਮੰਗ ਕਰਦਿਆਂ ਅਮਰ ਸਿੰਘ ਨੇ ਸਥਾਨਕ ਪੁਲਿਸ ਅਤੇ ਗ੍ਰਾਮ ਪੰਚਾਇਤ ਕੋਲ ਪਹੁੰਚ ਕੀਤੀ ਸੀ, ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਾ ਸੁਣੀ। ਇਸ ਤੋਂ ਬਾਅਦ ਅੱਜ ਸਵੇਰੇ 7 ਵਜੇ ਅਮਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਲਕੀਤ ਕੌਰ ਨਿਆਂ ਪਾਉਣ ਲਈ ਆਪਣੇ ਪਿੰਡ ‘ਚ ਬਣੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ।
ਹੋਰ ਪੜ੍ਹੋ: Covid Vaccination ਵਿਚ ਸਭ ਤੋਂ ਅੱਗੇ ਹਿਮਾਚਲ ਪ੍ਰਦੇਸ਼, UP-Bihar ਸਭ ਤੋਂ ਹੇਠਾਂ
ਇਥੋਂ ਤੱਕ ਕਿ ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦੇਣਗੇ। ਹਾਲਾਂਕਿ ਪੁਲਿਸ ਵਲੋਂ ਲਗਾਤਾਰ ਇਸ ਬਜ਼ੁਰਗ ਜੋੜੇ ਨੂੰ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਜਾਰੀ ਹੈ।