ਸਫਲਤਾਪੂਰਵਕ ਲਾਂਚ ਹੋਇਆ ਚੰਦਰਯਾਨ-3; ਪ੍ਰਧਾਨ ਮੰਤਰੀ ਅਤੇ ਨਾਸਾ ਪ੍ਰਸ਼ਾਸਕ ਸਣੇ ਇਨ੍ਹਾਂ ਲੋਕਾਂ ਨੇ ਦਿਤੀ ਵਧਾਈ
Published : Jul 14, 2023, 6:20 pm IST
Updated : Jul 14, 2023, 6:20 pm IST
SHARE ARTICLE
Chandrayaan 3
Chandrayaan 3

ਚੰਦਰਯਾਨ-3 ਮਿਸ਼ਨ ਤੋਂ ਆਉਣ ਵਾਲੇ ਵਿਗਿਆਨਕ ਨਤੀਜਿਆਂ ਦੀ ਉਡੀਕ ਵਿਚ ਹਾਂ: ਨਾਸਾ ਪ੍ਰਸ਼ਾਸਕ

 

ਨਵੀਂ ਦਿੱਲੀ:  ਭਾਰਤ ਨੇ ਸ਼ੁਕਰਵਾਰ ਨੂੰ ਇਥੇ ਐਲਵੀਐਮ-ਐਮ4 ਰਾਕੇਟ ਰਾਹੀਂ ਅਪਣਾ ਤੀਜਾ ਚੰਦਰ ਮਿਸ਼ਨ - 'ਚੰਦਰਯਾਨ-3' ਸਫਲਤਾਪੂਰਵਕ ਲਾਂਚ ਕੀਤਾ। ਇਸ ਮੁਹਿੰਮ ਤਹਿਤ ਚੰਦਰਮਾ ਦੀ ਸਤ੍ਹਾ 'ਤੇ ਇਕ ਵਾਰ ਫਿਰ 'ਸਾਫਟ ਲੈਂਡਿੰਗ' ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਵਿਚ ਕਾਮਯਾਬ ਹੋਣ 'ਤੇ ਭਾਰਤ ਅਮਰੀਕਾ, ਸਾਬਕਾ ਸੋਵੀਅਤ ਸੰਘ ਅਤੇ ਚੀਨ ਵਰਗੇ ਦੇਸ਼ਾਂ ਦੇ ਕਲੱਬ ਵਿਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਦੀ 'ਸਾਫਟ ਲੈਂਡਿੰਗ' 23 ਅਗਸਤ ਨੂੰ ਸ਼ਾਮ 5.47 ਵਜੇ ਕਰਨ ਦੀ ਯੋਜਨਾ ਹੈ।

 

ਨਾਸਾ ਦੇ ਪ੍ਰਸ਼ਾਸਕ ਵਲੋਂ ਕੀਤਾ ਗਿਆ ਟਵੀਟ

'ਚੰਦਰਯਾਨ-3' ਸਫਲਤਾਪੂਰਵਕ ਲਾਂਚ ਹੋਣ ਮੌਕੇ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਟਵੀਟ ਕੀਤਾ, “ਚੰਦਰਯਾਨ-3 ਦੇ ਲਾਂਚ 'ਤੇ ਇਸਰੋ ਨੂੰ ਵਧਾਈ, ਚੰਦਰਮਾ ਦੀ ਸੁਰੱਖਿਅਤ ਯਾਤਰਾ ਦੀ ਕਾਮਨਾ ਕਰਦਾ ਹਾਂ। ਅਸੀਂ ਮਿਸ਼ਨ ਤੋਂ ਆਉਣ ਵਾਲੇ ਵਿਗਿਆਨਕ ਨਤੀਜਿਆਂ ਦੀ ਉਡੀਕ ਵਿਚ ਹਾਂ”।


ਚੰਦਰਯਾਨ-3 ਨੇ ਭਾਰਤ ਦੇ ਇਤਿਹਾਸ ਵਿਚ ਨਵਾਂ ਅਧਿਆਏ ਲਿਖਿਆ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਚੰਦਰਯਾਨ-3 ਨੇ ਭਾਰਤ ਦੇ ਇਤਿਹਾਸ ਵਿਚ ਨਵਾਂ ਅਧਿਆਏ ਲਿਖਿਆ ਹੈ। ਇਸ ਦੀ ਉਡਾਣ ਨਾਲ ਹਰ ਭਾਰਤੀ ਦੇ ਸੁਪਨੇ ਵੀ ਉੱਚੇ ਹੋਏ ਹਨ। ਇਹ ਮਹੱਤਵਪੂਰਨ ਪ੍ਰਾਪਤੀ ਸਾਡੇ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਪ੍ਰਮਾਣ ਹੈ। ਮੈਂ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਟਵੀਟ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕਰਦਿਆਂ ਕਿਹਾ, “ਭਾਰਤ ਨੇ ਪੁਲਾੜ ਖੋਜ ਵਿਚ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਵਜੋਂ ਚੰਦਰਯਾਨ-3 ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ। ਇਸਰੋ ਦੀ ਟੀਮ ਅਤੇ ਉਨ੍ਹਾਂ ਸਾਰਿਆਂ ਨੂੰ ਵਧਾਈਆਂ ਜਿਨ੍ਹਾਂ ਨੇ ਇਸ ਉਪਲਬਧੀ ਨੂੰ ਹਾਸਲ ਕਰਨ ਲਈ ਅਣਥੱਕ ਮਿਹਨਤ ਕੀਤੀ। ਇਹ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਵਿਚ ਤਰੱਕੀ ਪ੍ਰਤੀ ਦੇਸ਼ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਚੰਦਰਮਾ ਮਿਸ਼ਨ ਦੀ ਸਫਲਤਾ ਲਈ ਮੇਰੀਆਂ ਸ਼ੁਭਕਾਮਨਾਵਾਂ”।

ਇਸਰੋ ਦੀ ਪੂਰੀ ਟੀਮ ਨੂੰ ਵਧਾਈ: ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਵਧਾਈ ਦਿਤੀ ਹੈ। ਰਾਹੁਲ ਗਾਂਧੀ ਨੇ ਲਿਖਿਆ, ''ਅੱਜ ਇਕ ਅਰਬ ਤੋਂ ਜ਼ਿਆਦਾ ਲੋਕ ਮਾਣ ਨਾਲ ਅਸਮਾਨ ਵੱਲ ਦੇਖ ਰਹੇ ਹਨ। ਚੰਦਰਯਾਨ-3 ਵਿਗਿਆਨਕ ਭਾਈਚਾਰੇ ਦੀ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। 1962 ਵਿਚ ਭਾਰਤ ਦੇ ਪੁਲਾੜ ਪ੍ਰੋਗਰਾਮ ਅਤੇ 1969 ਵਿਚ ਇਸਰੋ ਦੇ ਗਠਨ ਤੋਂ ਲੈ ਕੇ ਹੁਣ ਤਕ ਵਿਗਿਆਨਕ ਭਾਈਚਾਰਾ ਸਖ਼ਤ ਮਿਹਨਤ ਕਰ ਰਿਹਾ ਹੈ। ਜੇਕਰ ਇਹ ਮਿਸ਼ਨ ਸਫਲ ਹੁੰਦਾ ਹੈ, ਤਾਂ ਅਸੀਂ ਚੰਦਰਮਾ 'ਤੇ ਪੁਲਾੜ ਯਾਨ ਉਤਾਰਨ ਵਾਲਾ ਚੌਥਾ ਦੇਸ਼ ਬਣ ਜਾਵਾਂਗੇ। ਸੱਚਮੁੱਚ ਸ਼ਾਨਦਾਰ ਕਦਮ... ਇਸਰੋ ਦੀ ਪੂਰੀ ਟੀਮ ਨੂੰ ਵਧਾਈ।

 

ਭਾਰਤ ਨੇ ਕੀਤੀ ਇਤਿਹਾਸਕ ਪੁਲਾੜ ਯਾਤਰਾ ਦੀ ਸ਼ੁਰੂਆਤ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਕਿਹਾ, “ਭਾਰਤ ਨੇ ਅੱਜ ਚੰਦਰਯਾਨ-3 ਦੇ ਸਫਲ ਲਾਂਚ ਦੇ ਨਾਲ ਅਪਣੀ ਇਤਿਹਾਸਕ ਪੁਲਾੜ ਯਾਤਰਾ ਦੀ ਸ਼ੁਰੂਆਤ ਕੀਤੀ। ਇਸਰੋ ਦੇ ਵਿਗਿਆਨੀਆਂ ਨੂੰ ਮੇਰੇ ਵਲੋਂ ਵਧਾਈ, ਜਿਨ੍ਹਾਂ ਦੇ ਅਣਥੱਕ ਯਤਨਾਂ ਨੇ ਅੱਜ ਭਾਰਤ ਨੂੰ ਇਕ ਸ਼ਾਨਦਾਰ ਪਲ ਦੇਖਣ ਦਾ ਮੌਕਾ ਦਿਤਾ, ਜਿਸ ਦਾ ਜਸ਼ਨ ਆਉਣ ਵਾਲੀਆਂ ਪੀੜ੍ਹੀਆਂ ਦੁਆਰਾ ਮਨਾਇਆ ਜਾਵੇਗਾ”।

 ਸਪੀਕਰ ਓਮ ਬਿਰਲਾ ਨੇ ਦਿਤੀ

ਇਸਰੋ ਨੂੰ ਵਧਾਈ ਦਿੰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਹ ਸਾਡੇ ਵਿਗਿਆਨੀਆਂ ਦੀ ਅਦਭੁਤ ਸਮਰੱਥਾ ਦਾ ਪ੍ਰਤੀਕ ਹੈ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਭਾਰਤ ਹਰ ਖੇਤਰ ਵਿਚ ਅਪਣੇ ਆਪ ਨੂੰ ਇਕ "ਗਲੋਬਲ ਲੀਡਰ" ਵਜੋਂ ਸਥਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੀ ਲਾਂਚਿੰਗ ਦੇਸ਼ ਦੇ ਵਿਗਿਆਨੀਆਂ ਦੀ ਅਦਭੁਤ ਸਮਰੱਥਾ ਦਾ ਪ੍ਰਤੀਕ ਹੈ। ਦੁਨੀਆ ਚੰਦਰਯਾਨ-3 ਦੇ ਚੰਦਰਮਾ 'ਤੇ ਪਹੁੰਚਣ ਦੀ ਉਡੀਕ ਕਰ ਰਹੀ ਹੈ।

ਉਮੀਦ ਹੈ ਜਲਦੀ ਹੀ ਅਸੀਂ ਚੰਦਰਮਾ 'ਤੇ ਵੀ ਤਿਰੰਗਾ ਲਹਿਰਾਵਾਂਗੇ: ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ, “ਅੱਜ ਦੇਸ਼ ਲਈ ਬਹੁਤ ਮਹੱਤਵਪੂਰਨ ਦਿਨ ਹੈ। ਚੰਦਰਯਾਨ-3 ਮਿਸ਼ਨ ਜ਼ਰੀਏ ਭਾਰਤ ਇਕ ਵਾਰ ਫਿਰ ਚੰਦ 'ਤੇ ਕਦਮ ਰੱਖਣ ਦੀ ਕੋਸ਼ਿਸ਼ ਕਰੇਗਾ। ਇਸ ਮਿਸ਼ਨ ਨਾਲ ਜੁੜੇ ਸਾਰੇ ਵਿਗਿਆਨੀਆਂ ਅਤੇ ਭਾਰਤੀ ਪੁਲਾੜ ਖੋਜ ਸੰਗਠਨ ਦੀ ਪੂਰੀ ਟੀਮ ਦੇ ਨਾਲ-ਨਾਲ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ। ਉਮੀਦ ਹੈ ਕਿ ਜਲਦੀ ਹੀ ਅਸੀਂ ਚੰਦਰਮਾ 'ਤੇ ਵੀ ਤਿਰੰਗਾ ਲਹਿਰਾਵਾਂਗੇ”।

ਪੰਜਾਬ ਦੇ ਵਿਦਿਆਰਥੀਆਂ ਨੇ ਦੇਖਿਆ ਚੰਦਰਯਾਨ-3 ਦਾ ਲਾਂਚ ਪ੍ਰੋਗਰਾਮ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਪੰਜਾਬ ਦੇ ਸਕੂਲ ਆਫ ਐਮੀਨੈਂਸ ਦੇ 30 ਵਿਦਿਆਰਥੀਆਂ ਨੇ ਇਤਿਹਾਸਿਕ ਚੰਦਰਯਾਨ-3 ਦਾ ਲਾਂਚ ਪ੍ਰੋਗਰਾਮ ਵੇਖਿਆ। ਹਰਜੋਤ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵਾਅਦਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਿਸੇ ਪੱਖ ਤੋਂ ਵੀ ਪਿੱਛੇ ਨਹੀਂ ਰਹਿਣ ਦੇਵਾਂਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement