ਉੱਤਰ ਪ੍ਰਦੇਸ਼ 'ਚ ਸੜਕਾਂ 'ਤੇ ਆਰਤੀ ਅਤੇ ਨਮਾਜ਼ ਪੜ੍ਹਨ 'ਤੇ ਲੱਗੀ ਰੋਕ
Published : Aug 14, 2019, 6:14 pm IST
Updated : Aug 14, 2019, 6:14 pm IST
SHARE ARTICLE
Namaz and Aarti at public places to be banned across Uttar Pradesh : DGP
Namaz and Aarti at public places to be banned across Uttar Pradesh : DGP

ਜਨਤਕ ਥਾਵਾਂ 'ਤੇ ਅਜਿਹਾ ਕੁਝ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ, ਜਿਸ ਨਾਲ ਆਵਾਜਾਈ ਅਤੇ ਆਮ ਜੀਵਨ 'ਚ ਰੁਕਾਵਟ ਪੈਦਾ ਹੋਵੇ : ਡੀ.ਜੀ.ਪੀ.

ਲਖਨਊ : ਉੱਤਰ ਪ੍ਰਦੇਸ਼ ਪੁਲਿਸ ਨੇ ਸੂਬੇ 'ਚ ਸੜਕਾਂ 'ਤੇ ਆਰਤੀ ਕਰਨ ਅਤੇ ਨਮਾਜ਼ ਪੜ੍ਹਨ 'ਤੇ ਰੋਕ ਲਗਾ ਦਿੱਤੀ ਹੈ। ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਓ.ਪੀ. ਸਿੰਘ ਨੇ ਇਹ ਆਦੇਸ਼ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ 'ਤੇ ਅਜਿਹਾ ਕੁਝ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ, ਜਿਸ ਨਾਲ ਆਵਾਜਾਈ ਅਤੇ ਆਮ ਜੀਵਨ 'ਚ ਰੁਕਾਵਟ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਧਾਰਮਕ ਥਾਵਾਂ 'ਤੇ ਜਦੋਂ ਵੀ ਨਮਾਜ਼ ਜਾਂ ਆਰਤੀ ਦੀ ਵਿਵਸਥਾ ਹੋਵੇ ਤਾਂ ਉਦੋਂ ਕੋਈ ਵੀ ਵਿਅਕਤੀ ਸੜਕਾਂ 'ਤੇ ਨਹੀਂ ਆਉਣਾ ਚਾਹੀਦਾ। 

Namaz and Aarti at public places to be banned across Uttar Pradesh Namaz and Aarti at public places to be banned across Uttar Pradesh

ਡੀ.ਜੀ.ਪੀ. ਨੇ ਕਿਹਾ, "ਇਸ ਗੱਲ ਦੇ ਜ਼ੁਬਾਨੀ ਨਿਰਦੇਸ਼ 'ਚ ਅਸੀਂ ਕਿਹਾ ਹੈ ਕਿ ਪੀਸ ਕਮੇਟੀ ਦੀ ਮੀਟਿੰਗ ਬੁਲਾ ਕੇ ਆਪਸੀ ਸਦਭਾਵਨਾ ਦਾ ਵਾਤਾਵਰਣ ਬਣਾ ਕੇ ਇਸ ਤਰ੍ਹਾਂ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਮੈਂ ਸਮਝਦਾ ਹਾਂ ਕਿ ਸਾਡਾ ਇਹ ਪ੍ਰਯੋਗ ਸਫ਼ਲ ਹੋਵੇਗਾ।" ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੂਬੇ ਦੇ ਅਲੀਗੜ੍ਹ ਅਤੇ ਮੇਰਠ ਜ਼ਿਲ੍ਹੇ 'ਚ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਸੜਕਾਂ 'ਤੇ ਧਾਰਮਕ ਆਯੋਜਨਾਂ 'ਤੇ ਰੋਕ ਲਗਾ ਦਿੱਤੀ ਸੀ।

Namaz and Aarti at public places to be banned across Uttar Pradesh Namaz and Aarti at public places to be banned across Uttar Pradesh

ਮੁਸਲਮਾਨਾਂ ਵੱਲੋਂ ਸੜਕ 'ਤੇ ਨਮਾਜ਼ ਅਦਾ ਕਰਨ ਦੇ ਵਿਰੋਧ 'ਚ ਕੁਝ ਸੰਗਠਨਾਂ ਵੱਲੋਂ ਸੜਕ 'ਤੇ ਹਰੇਕ ਮੰਗਲਵਾਰ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਅਤੇ ਮਹਾਂ ਆਰਤੀ ਸ਼ੁਰੂ ਕਰਨ ਮਗਰੋਂ ਅਲੀਗੜ੍ਹ ਪ੍ਰਸ਼ਾਸਨ ਨੇ ਸੜਕਾਂ 'ਤੇ ਹੋਣ ਵਾਲੀ ਧਾਰਮਕ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਲੀਗੜ੍ਹ ਦੇ ਜ਼ਿਲ੍ਹਾ ਅਧਿਕਾਰੀ ਸੀ.ਬੀ. ਸਿੰਘ ਨੇ ਕਿਹਾ ਕਿ ਇਹ ਪਾਬੰਦੀ ਸੜਕ 'ਤੇ ਨਮਾਜ਼ ਪੜ੍ਹਨ ਵਾਲਿਆਂ 'ਤੇ ਵੀ ਲੱਗੀ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਉਸ ਦੇ ਧਰਮ ਦੀ ਪਾਲਨਾ ਕਰਨ ਦੀ ਆਜ਼ਾਦੀ ਹੈ, ਪਰ ਇਹ ਆਜ਼ਾਦੀ ਉਨ੍ਹਾਂ ਦਾ ਆਪਣੇ ਘਰ 'ਤੇ ਹੈ, ਨਾ ਕਿ ਸੜਕ 'ਤੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement