ਖੁੱਲੇ ‘ਚ ਨਮਾਜ਼ ਰੋਕਣ ‘ਤੇ ਕਾਂਗਰਸ ਨੇ ਯੂਪੀ ਦੇ ਡੀਜੀਪੀ ਨੂੰ ਲਿਖਿਆ ਪੱਤਰ
Published : Dec 28, 2018, 4:49 pm IST
Updated : Dec 28, 2018, 4:49 pm IST
SHARE ARTICLE
Muslim Prayer
Muslim Prayer

ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਖੁੱਲੇਆਮ ਵਿਚ ਨਮਾਜ਼ ਰੋਕਣ ਲਈ ਪੁਲਿਸ ਦੇ ਨੋਟਿਸ.....

ਨਵੀਂ ਦਿੱਲੀ (ਭਾਸ਼ਾ): ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਖੁੱਲੇਆਮ ਵਿਚ ਨਮਾਜ਼ ਰੋਕਣ ਲਈ ਪੁਲਿਸ ਦੇ ਨੋਟਿਸ ਤੋਂ ਬਾਅਦ ਕਾਂਗਰਸ ਨੇ ਪਾਰਕਾਂ ਵਿਚ ਰਾਸ਼ਟਰੀ ਸਵੈਇਵਕ ਸੰਘ (RSS) ਦੀਆਂ ਸ਼ਾਖਾਵਾਂ ਉਤੇ ਰੋਕ ਲਗਾਉਣ ਦੀ ਮੰਗ ਰੱਖੀ ਹੈ। ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਚਾਰ ਵਿਭਾਗ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਦੀ ਸਹਿਮਤੀ ਨਾਲ ਉੱਤਰ ਪ੍ਰਦੇਸ਼ ਪੁਲਿਸ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਇਹ ਮੰਗ ਰੱਖੀ ਹੈ।

Muslim PrayersMuslim Prayers

ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿਚਾਰ ਵਿਭਾਗ ਦੇ ਚੈਅਰਮੈਨ ਸੰਪੂਰਣਾ ਨੰਦ ਦੇ ਵੱਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਪੂਰੇ ਪ੍ਰਦੇਸ਼ ਦੇ ਸਾਰੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਨਾਂ ਜਾਂ ਪਾਰਕਾਂ ਵਿਚ ਬਿਨਾਂ ਆਗਿਆ ਦੇ ਸੰਘ ਦੀਆਂ ਸ਼ਾਖਾਵਾਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਨੇ ਇਸ ਸ਼ਾਖਾਵਾਂ ਉਤੇ ਰੋਕ ਲਗਾਉਣ ਦੀ ਮੰਗ ਰੱਖੀ ਹੈ। ਧਿਆਨ ਯੋਗ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਨੋਇਡਾ ਵਿਚ ਖੁੱਲੇ ਵਿਚ ਨਮਾਜ਼ ਪੜ੍ਹਨ ਉਤੇ ਰੋਕ ਲਗਾ ਦਿਤੀ ਹੈ। ਨੋਇਡਾ ਪੁਲਿਸ ਨੇ ਸੈਕਟਰ 58 ਇੰਡਸਟਰੀਅਲ ਏਰੀਏ ਵਿਚ ਆਉਣ ਵਾਲੇ ਪਾਰਕ ਵਿਚ ਖੁੱਲੇ ‘ਚ ਨਮਾਜ਼ ਪੜ੍ਹਨ ਉਤੇ ਰੋਕ ਲਗਾਈ ਹੈ।

RSSRSS

ਇਸ ਦੇ ਲਈ ਪੁਲਿਸ ਨੇ ਇਲਾਕੇ ਵਿਚ ਸਥਿਤ ਸਾਰੀਆਂ ਕੰਪਨੀਆਂ ਨੂੰ ਨੋਟਿਸ ਭੇਜਿਆ ਹੈ। ਇਸ ਨੋਟਿਸ ਦੇ ਮੁਤਾਬਕ, ਜੇਕਰ ਨੋਇਡਾ ਸੈਕਟਰ-58  ਦੇ ਇੰਡਸਟਰੀਅਲ ਨਾਬ ਸਥਿਤ ਦਫਤਰਾਂ ਦੇ ਕਰਮਚਾਰੀ ਨਿਯਮਾਂ ਦੀ ਉਲੰਘਣਾ ਕਰਦੇ ਦਿਖੇ ਤਾਂ ਇਸ ਦੇ ਲਈ ਸੰਸਥਾਨਾਂ ਨੂੰ ਹੀ ਜ਼ਿੰਮੇਦਾਰ ਕਿਹਾ ਜਾਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement